ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਐਤਵਾਰ ਨੂੰ 157 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 7327 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 9317 ਤੱਕ ਪਹੁੰਚ ਗਿਆ ਹੈ। ਇਸ ਵੇਲੇ ਸਰਗਰਮ ਮਰੀਜ਼ਾਂ ਦੀ ਗਿਣਤੀ 3,85,270 ਹੋ ਗਈ ਹੈ।
ਇਹ ਵੀ ਪੜ੍ਹੋ- ਕੁਦਰਤ ਦਾ ਕਰੀਸ਼ਮਾ, ਮੁਕਤਸਰ 'ਚ ਚਰਚਾ ਦਾ ਵਿਸ਼ਾ ਬਣਿਆ ਪੀਲੇ ਰੰਗ ਦਾ ਤਰਬੂਜ਼
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1404, ਜਲੰਧਰ 725, ਐੱਸ. ਏ. ਐੱਸ. ਨਗਰ 1045, ਪਟਿਆਲਾ 602, ਅੰਮ੍ਰਿਤਸਰ 344, ਹੁਸ਼ਿਆਰਪੁਰ 266, ਬਠਿੰਡਾ 582, ਗੁਰਦਾਸਪੁਰ 186, ਕਪੂਰਥਲਾ 107, ਐੱਸ. ਬੀ. ਐੱਸ. ਨਗਰ 64, ਪਠਾਨਕੋਟ 165, ਸੰਗਰੂਰ 209, ਫਿਰੋਜ਼ਪੁਰ 80, ਰੋਪੜ 158, ਫਰੀਦਕੋਟ 151, ਫਾਜ਼ਿਲਕਾ 373, ਸ੍ਰੀ ਮੁਕਤਸਰ ਸਾਹਿਬ 247, ਫਤਿਹਗੜ੍ਹ ਸਾਹਿਬ 98, ਤਰਨਤਾਰਨ 15, ਮੋਗਾ 89, ਮਾਨਸਾ 372 ਅਤੇ ਬਰਨਾਲਾ 'ਚ 45 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਕੋਰੋਨਾ ਦੇ ਵੱਧ ਰਹੇ ਕੇਸਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨ
ਉੱਥੇ ਹੀ ਸੂਬੇ 'ਚ ਅੱਜ 157 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 15, ਬਰਨਾਲਾ 1, ਬਠਿੰਡਾ 18, ਫਰੀਦਕੋਟ 5, ਫਾਜ਼ਿਲਕਾ 13, ਫਿਰੋਜ਼ਪੁਰ 4, ਫਤਿਹਗੜ੍ਹ ਸਾਹਿਬ 3, ਗੁਰਦਾਸਪੁਰ 11, ਹੁਸ਼ਿਆਰਪੁਰ 7, ਜਲੰਧਰ 8, ਲੁਧਿਆਣਾ 17, ਕਪੂਰਥਲਾ 2, ਮਾਨਸਾ 3, ਮੋਗਾ 5, ਐੱਸ.ਏ.ਐੱਸ ਨਗਰ 7, ਸ੍ਰੀ ਮੁਕਤਸਰ ਸਾਹਿਬ 7, ਪਠਾਨਕੋਟ 3, ਪਟਿਆਲਾ 9, ਰੋਪੜ 3, ਸੰਗਰੂਰ 12 ਅਤੇ ਤਰਨਤਾਰਨ 'ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਕੁਦਰਤ ਦਾ ਕਰੀਸ਼ਮਾ, ਮੁਕਤਸਰ 'ਚ ਚਰਚਾ ਦਾ ਵਿਸ਼ਾ ਬਣਿਆ ਪੀਲੇ ਰੰਗ ਦਾ ਤਰਬੂਜ਼
NEXT STORY