ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਕੁਲਦੀਪ ਰਿਣੀ)- ਕੁਦਰਤ ਦੇ ਕਰਿਸ਼ਮੇ ਅੱਗੇ ਕਿਸੇ ਦਾ ਜੋਰ ਨਹੀਂ। ਇਸਦੀ ਜਿਉਂਦੀ ਜਾਗਦੀ ਮਿਸਾਲ ਉਦੋਂ ਮਿਲੀ ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ਸਥਿਤ ਗਊਸ਼ਾਲਾ ਗਲੀ ਦੇ ਵਸਨੀਕ ਵਰੂਣ ਕਟਾਰੀਆ ਦੇ ਘਰ ਖਰੀਦ ਕੇ ਲਿਆਂਦਾ ਗਿਆ ਤਰਬੂਜ਼ ਲਾਲ ਰੰਗ ਦੀ ਬਜਾਏ ਪੀਲੇ ਰੰਗ ਦਾ ਨਿਕਲ ਆਇਆ। ਇਹ ਦੇਖ ਕੇ ਜਿੱਥੇ ਘਰ ਦੇ ਲੋਕ ਅਚੰਭੇ 'ਚ ਪੈ ਗਏ ਉੱਥੇ ਹੀ ਗਲੀ-ਗੁਆਂਢ ਦੇ ਲੋਕ ਵੀ ਪੀਲੇ ਰੰਗ ਦੇ ਤਰਬੂਜ਼ ਨੂੰ ਦੇਖਣ ਵਰੂਣ ਕਟਾਰੀਆ ਦੇ ਘਰ ਪਹੁੰਚਣ ਲੱਗ ਪਏ। ਵਰੂਣ ਕਟਾਰੀਆ ਨੇ ਦੱਸਿਆ ਕਿ ਉਸਨੇ ਬੀਤੇ ਦਿਨੀਂ ਇਹ ਤਰਬੂਜ਼ ਫਾਟਕ ਕੋਲੋਂ ਰੇਹੜੀ ਤੋਂ ਖਰੀਦਿਆ ਸੀ, ਪਰ ਐਤਵਾਰ ਨੂੰ ਜਦੋਂ ਸ਼ਾਮ ਨੂੰ ਇਸ ਨੂੰ ਖਾਣ ਲਈ ਕਟਿਆ ਤਾਂ ਪੀਲੇ ਰੰਗ ਦਾ ਨਿਕਲਿਆ। ਜਿਸ ਨੂੰ ਦੇਖ ਕੇ ਉਹ ਖੁਦ ਹੈਰਾਨ ਰਹਿ ਗਏ ਅਤੇ ਆਂਢੀ-ਗੁਆਂਢੀ ਵੀ ਤਰਬੂਜ਼ ਦੇਖਣ ਉਨਾਂ ਘਰ ਆ ਰਹੇ ਹਨ। ਵਰੂਣ ਕਟਾਰੀਆ ਨੇ ਦੱਸਿਆ ਕਿ ਸੁਆਦ 'ਚ ਵੀ ਤਰਬੂਜ਼ ਬਹੁਤ ਮਿੱਠਾ ਹੈ।
ਕੋਰੋਨਾ ਦੇ ਵੱਧ ਰਹੇ ਕੇਸਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
NEXT STORY