ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਝਾਵਲਾ ਵਿਖੇ ਲਾਈਟ ਠੀਕ ਕਰਨ ਗਏ ਬਿਜਲੀ ਮੁਲਾਜ਼ਮ ਪਵਨ ਕੁਮਾਰ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝਾਵਲਾ ਵਿਖੇ ਬਿਜਲੀ ਦਾ ਫਾਲਟ ਠੀਕ ਕਰਨ ਗਏ ਪਵਨ ਕੁਮਾਰ ਪੁੱਤਰ ਬਗੀਚਾ ਰਾਮ ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਬੀਤੇ ਸ਼ੁੱਕਰਵਾਰ ਨੂੰ ਪਿੰਡ ਝਾਵਲਾ ਵਿਖੇ ਲਾਈਟ ਦਾ ਫ਼ਾਲਟ ਠੀਕ ਕਰਨ ਗਿਆ ਸੀ।
ਕਿਸੇ ਤਕਨੀਕੀ ਨੁਕਸ ਕਾਰਨ ਲਾਈਨ ਵਿੱਚ ਕਰੰਟ ਆ ਗਿਆ ਅਤੇ ਪਵਨ ਕੁਮਾਰ ਨੂੰ ਕਰੰਟ ਲੱਗ ਗਿਆ। ਪਿੰਡ ਵਾਸੀਆਂ ਵੱਲੋਂ ਉਸ ਨੂੰ ਸ਼ਹਿਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਆਹੁਤਾ ਸੀ ਅਤੇ ਉਸਦਾ ਇੱਕ ਤਿੰਨ ਸਾਲ ਦੇ ਕਰੀਬ ਬੇਟਾ ਹੈ। ਪਰਿਵਾਰ ਦਾ ਅਤੇ ਵਿਧਵਾ ਪਤਨੀ ਦਾ ਦੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮ੍ਰਿਤਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਚੱਕ ਨਿਧਾਨਾ ਦਾ ਰਹਿਣ ਵਾਲਾ ਸੀ। ਇਹ ਦੁਖ਼ਦਾਈ ਖਬਰ ਸੁਣ ਕੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ।
'ਗੁੰਮਸ਼ੁਦਾ' ਹੋਣ ਦੀ ਅਫ਼ਵਾਹ ਫੈਲਾ ਕੇ ਕਰ'ਤਾ ਪਤਨੀ ਦਾ ਕਤਲ ! ਅਮਰੀਕਾ 'ਚ ਪੰਜਾਬੀ ਬੰਦੇ ਨੇ ਕੀਤਾ ਵੱਡਾ ਕਾਂਡ
NEXT STORY