ਮੋਗਾ, (ਸੰਦੀਪ ਸ਼ਰਮਾ)- ਪਿਛਲੇ ਤਿੰਨ ਮਹੀਨਿਆਂ ਤੋਂ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਭਰ ਨੂੰ ਪ੍ਰਭਾਵਿਤ ਕਰ ਕੇ ਰੱਖਿਆ ਹੋਇਆ ਹੈ। ਕੋਰੋਨਾ ਦੇ ਚੱਲਦੇ ਪੈਦਾ ਹੋਈ ਗੰਭੀਰ ਸਥਿਤੀਆਂ ਨੇ ਆਮ ਲੋਕਾਂ ਦੀ ਰੋਜ਼ਮਰਾ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਵੀ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ, ਉਥੇ ਵਿਦੇਸ਼ੀ ਸਰਕਾਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਲੋਂ ਗਰਾਉਂਡ ਲੈਵਲ ’ਤੇ ਕੋਰੋਨਾ ਕਾਰਨ ਸਮੱਸਿਆਵਾਂ ਨਾਲ ਜੂਝ ਰਹੇ ਹਰੇਕ ਨਾਗਰਿਕ ਨੂੰ ਫਾਇਨੈਂਸ ਤੌਰ ’ਤੇ ਹੀ ਨਹੀਂ ਬਲਕਿ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਹਰ ਤਰ੍ਹਾਂ ਦੀ ਸਹਾਇਤਾ ਕਰਨ ’ਚ ਕੋਈ ਵੀ ਕਸਰ ਨਹੀਂ ਛੱਡੀ ਹੈ, ਉਥੇ ਇਸਦੇ ਉਲਟ ਭਾਰਤ ਦੇ ਕਿਸੇ ਵੀ ਪ੍ਰਦੇਸ਼ ਸਰਕਾਰ ਦੀ ਗੱਲ ਤਾਂ ਦੂਰ ਕੇਂਦਰ ਸਰਕਾਰ ਦੇਸ਼ਵਾਸੀਆਂ ਨੂੰ ਇਨ੍ਹਾਂ ਹਾਲਾਤਾਂ ’ਚ ਰਾਹਤ ਦੇਣ ਦੀ ਬਜਾਏ ਉਨ੍ਹਾਂ ਨੂੰ ਤੋਹਫੇ ਦੇ ਤੌਰ ’ਤੇ ਮਹਿੰਗਾਈ ਸੌਂਪ ਰਹੀ ਹੈ, ਜਿਸ ਦੀ ਉਦਹਾਰਨ ਪਿਛਲੇ 10 ਦਿਨਾਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀ ਵੱਧਦੀ ਕੀਮਤਾਂ ਦੇ ਰਹੀ ਹੈ। ‘ਜਗ ਬਾਣੀ’ ਵਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਬਾਰੇ ਲੋਕਾਂ ਦੇ ਵਿਚਾਰ ਜਾਨਣ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਮ ਲੋਕਾਂ ’ਤੇ ਇਸ ਕਿਸੇ ਅੱਤਿਆਚਾਰ ਤੋਂ ਘੱਟ ਨਹੀਂ ਹੈ।
ਕਿਸਾਨ ਅਤੇ ਟਰਾਂਸਪੋਰਟਰ ਪਹਿਲਾਂ ਕੋਰੋਨਾ ਤੋਂ ਪ੍ਰਭਾਵਿਤ, ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੱਢ ਰਹੀਆਂ ਕਸਰ : ਗਰੇਵਾਲ
ਡੀਜ਼ਲ ਅਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ’ਤੇ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਰਵਿੰਦਰ ਸਿੰਘ ਰਵੀ ਗਰੇਵਾਲ ਐਡਵੋਕੇਟ ਨੇ ਕਿਹਾ ਕਿ ਕਿਸਾਨ ਅਤੇ ਟਰਾਂਸਪੋਰਟਰ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਹਨ। ਹੁਣ ਕੇਂਦਰ ਸਰਕਾਰ ਵਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਜਾਰੀ ਹੈ ਅਤੇ ਇਕ ਹਫਤੇ ਵਿਚ ਦੋਵਾਂ ਦੀਆਂ ਕੀਮਤਾਂ ਨੂੰ ਵੱਡੇ ਪੱਧਰ ’ਤੇ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਝੋਨੇ ਦੀ ਫਸਲ ਦੀ ਚੱਲ ਰਹੀ ਬਿਜਾਈ ਵਿਚ ਟਰੈਕਟਰ ਅਤੇ ਦੂਸਰੀ ਖੇਤੀਬਾੜੀ ਦੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵਿਚ ਵੱਡੇ ਪੱਧਰ ’ਤੇ ਡੀਜ਼ਲ ਦੀ ਖਪਤ ਹੁੰਦੀ ਹੈ ਅਤੇ ਇਸ ਤਰ੍ਹਾਂ ਡੀਜ਼ਲ ਦੀ ਕੀਮਤਾਂ ਦੀ ਮਾਰ ਕਿਸਾਨਾਂ ’ਤੇ ਪੈ ਰਹੀ ਹੈ, ਉਥੇ ਟਰਾਂਸਪੋਰਟਰਾਂ ਦਾ ਕੰਮ-ਕਾਜ ਕੋਰੋਨਾ ਦੇ ਚੱਲਦੇ ਪ੍ਰਭਾਵਿਤ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਆਪਣੇ ਲੋਨ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨਾ ਕਠਿਨ ਹੋ ਗਿਆ ਹੈ। ਦੂਸਰੇ ਪਾਸੇ ਪੈਟਰੋਲ ਅਤੇ ਡੀਜ਼ਲ ਦੀ ਵਧ ਰਹੀ ਕੀਮਤਾਂ ਦਾ ਅਸਰ ਵੀ ਉਨ੍ਹਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਿਹਾ ਹੈ, ਉਥੇ ਗਰੇਵਾਲ ਨੇ ਰਾਜ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਹ ਪੈਟਰੋਲ ਅਤੇ ਡੀਜ਼ਲ ’ਤੇ ਲਗਾਏ ਗਏ ਵੈਟ ’ਤੇ ਵੀ ਰੋਕ ਲਾਉਣ ਦਾ ਪ੍ਰਬੰਧ ਕਰੇ।
ਜੇ ਰਾਹਤ ਨਹੀਂ ਦੇ ਸਕਦੀ ਤਾਂ ਘੱਟ ਤੋਂ ਘੱਟ ਮਹਿੰਗਾਈ ’ਚ ਵਾਧਾ ਨਾ ਕਰੇ ਸਰਕਾਰ : ਸੰਜੀਵ ਸੈਣੀ
ਇਸ ਮਾਮਲੇ ’ਚ ‘ਜਗ ਬਾਣੀ’ ਵੱਲੋਂ ਬੀ. ਬੀ. ਐੱਸ. ਆਫ ਸਕੂਲਜ਼ ਦੇ ਚੇਅਰਮੈਨ ਅਤੇ ਨਾਮੀ ਵਪਾਰੀ ਸੰਜੀਵ ਸੈਣੀ ਨੇ ਕੋਰੋਨਾ ਦੇ ਇਨ੍ਹਾਂ ਗੰਭੀਰ ਹਾਲਾਤਾਂ ’ਚ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿਚ ਲਗਾਤਾਰ ਵਾਧੇ ਨੂੰ ਆਮ ਲੋਕਾਂ ’ਤੇ ਅੱਤਿਆਚਾਰ ਦੱਸਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੋਰੋਨਾ ਵਾਇਰਸ ਦੇ ਚੱਲਦੇ ਬਣੇ ਗੰਭੀਰ ਹਾਲਾਤਾਂ ਵਿਚ ਹਰ ਵਰਗ ਨਾਲ ਸਬੰਧਤ ਪਰਿਵਾਰ ਪ੍ਰੇਸ਼ਾਨੀ ਨਾਲ ਜੂਝ ਰਿਹਾ ਹੈ, ਉਥੇ ਦੂਸਰੇ ਪਾਸੇ ਲੋਕਾਂ ਨੂੰ ਰਾਹਤ ਦੀ ਬਜਾਏ ਮਹਿੰਗਾਈ ਦਾ ਤੋਹਫਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਅਸਰ ਟਰਾਂਸਪੋਰਟ ਅਤੇ ਫਿਰ ਪਬਲਿਕ ’ਤੇ ਹੀ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਲੋਕਹਿੱਤ ਕੇਂਦਰ ਸਰਕਾਰ ਅਤੇ ਪ੍ਰਦੇਸ਼ ਸਰਕਾਰ ਪੈਟਰੋਲੀਅਮ ਇਸ ਤਰ੍ਹਾਂ ਲਗਾਤਾਰ ਵਧ ਰਹੀ ਕੀਮਤਾਂ ’ਤੇ ਜਲਦ ਰੋਕ ਲਾਏ।
ਕੋਰੋਨਾ ਹਾਲਾਤਾਂ ਦੇ ਬਾਵਜੂਦ ਪੈਟਰੋਲੀਅਮ ਕੀਮਤਾਂ ’ਚ ਵਾਧਾ ਸਰਕਾਰਾਂ ਲਈ ਸ਼ਰਮਨਾਕ : ਅਜੈ ਸ਼ਰਮਾ
ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਅਜੈ ਸ਼ਰਮਾ ਨੇ ਇਸ ਤਰ੍ਹਾਂ ਕੋਰੋਨਾ ਦੇ ਹਾਲਾਤਾਂ ਵਿਚ ਵੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਕਰਨ ਨੂੰ ਕੇਂਦਰ ਸਰਕਾਰ ਦਾ ਸਿੱਧੇ ਤੌਰ ’ਤੇ ਆਮ ਜਨਤਾ ’ਤੇ ਅੱਤਿਆਚਾਰ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਲੋਕਾਂ ਨੂੰ ਰਾਹਤ ਨਹੀਂ ਦੇ ਸਕਦੀ ਤਾਂ ਘੱਟ ਤੋਂ ਘੱਟ ਉਨ੍ਹਾਂ ’ਤੇ ਇਸ ਤਰ੍ਹਾਂ ਮਹਿੰਗਾਈ ਦਾ ਬੋਝ ਵੀ ਨਾ ਪਾÂਵੇ ਅਤੇ ਇਸ ਸੰਕਟ ਦੀ ਘੜੀ ਵਿਚ ਹਰ ਵਰਗ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਰਾਹਤ ਦੇਣ ਦਾ ਯਤਨ ਕਰੇ।
ਅੰਮ੍ਰਿਤਸਰ : ਕੋਰੋਨਾ ਨੂੰ ਲੈ ਕੇ ਝੂਠੀਆਂ ਰਿਪੋਰਟਾਂ ਬਣਾਉਣ ਵਾਲੀ ਲੈਬ 'ਚ ਵਿਜੀਲੈਂਸ ਦੀ ਛਾਪੇਮਾਰੀ
NEXT STORY