ਚੰਡੀਗੜ੍ਹ (ਬਿਊਰੋ)-ਕੋਰੋਨਾ ਵਾਇਰਸ ਨੇ ਪੰਜਾਬ ’ਚ ਭਿਆਨਕ ਰੂਪ ਧਾਰ ਲਿਆ ਹੈ, ਜਿਸ ਨਾਲ ਅੱਜ 33 ਲੋਕਾਂ ਦੀ ਮੌਤ ਹੋ ਗਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 7699 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਐੱਸ. ਏ. ਐੱਸ. ਨਗਰ ’ਚ 1244, ਲੁਧਿਆਣਾ ’ਚ 939, , ਜਲੰਧਰ ’ਚ 759, ਪਟਿਆਲਾ ’ਚ 359, ਪਠਾਨਕੋਟ ’ਚ 206, ਅੰਮ੍ਰਿਤਸਰ ’ਚ 654, ਫਤਿਹਗੜ੍ਹ ਸਾਹਿਬ ’ਚ 128, ਗੁਰਦਾਸਪੁਰ ’ਚ 219, ਹੁਸ਼ਿਆਰਪੁਰ ’ਚ 414, ਬਠਿੰਡਾ ’ਚ 517, ਰੋਪੜ ’ਚ 291, ਤਰਨਤਾਰਨ ’ਚ 254, ਫਿਰੋਜ਼ਪੁਰ ’ਚ 74, ਸੰਗਰੂਰ ’ਚ 369, ਮੋਗਾ ’ਚ 127, ਕਪੂਰਥਲਾ ’ਚ 234, ਬਰਨਾਲਾ ’ਚ 122, ਫਾਜ਼ਿਲਕਾ ’ਚ 212, ਸ਼ਹੀਦ ਭਗਤ ਸਿੰਘ ਨਗਰ 96, ਫਰੀਦਕੋਟ 157, ਮਾਨਸਾ 78, ਮੁਕਤਸਰ ’ਚ 246 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਬਾਲਟਿਕ ਰਾਸ਼ਟਰ ਯੂਕ੍ਰੇਨ ਨੂੰ ਅਮਰੀਕਾ ਦੇ ਬਣੇ ਹਥਿਆਰ ਭੇਜਣਗੇ
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 707847 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16948 ਲੋਕਾਂ ਦੀ ਮੌਤ ਹੋ ਚੁੱਕੀ ਹੈ। 642335 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਵਾਧਾ, ਪਾਜ਼ੇਟਿਵਿਟੀ ਰੇਟ 'ਚ ਆਈ ਵੱਡੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, 2 ਨੌਜਵਾਨਾਂ ਦੀ ਮੌਤ
NEXT STORY