ਹੇਲਸਿੰਕੀ-ਬਾਲਟਿਕ ਦੇਸ਼ ਐਸਟੋਨੀਆ, ਲਾਤਵੀਆ ਅਤੇ ਲਿਥੁਆਨੀਆ ਇਕ ਮਹੱਤਵਪੂਰਨ ਘਟਨਾਕ੍ਰਮ 'ਚ ਅਮਰੀਕਾ ਵੱਲੋਂ ਬਣਾਏ ਗਏ ਟੈਂਕ ਅਤੇ ਐਂਟੀ-ਏਅਰਕ੍ਰਾਫਟ ਮਿਜ਼ਾਈਲ ਯੂਕ੍ਰੇਨ ਭੇਜਣਗੇ। ਇਹ ਫੈਸਲਾ ਅਜਿਹੇ ਸਮੇਂ ਕੀਤਾ ਗਿਆ ਹੈ ਜਦ ਵਾਸ਼ਿੰਗਟਨ ਨੇ ਕਿਹਾ ਕਿ ਉਹ ਮਾਸਕੋ ਨਾਲ ਕੀਵ ਦੇ ਵਧਦੇ ਤਣਾਅ ਦਰਮਿਆਨ ਪੂਰੀ ਤਰ੍ਹਾਂ ਨਾਲ ਯੂਕ੍ਰੇਨ ਦਾ ਸਮਰਥਨ ਕਰਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ਨੀਵਾਰ ਨੂੰ ਇਕ ਟਵੀਟ 'ਚ ਕਿਹਾ ਕਿ ਵਾਸ਼ਿੰਗਟਨ ਤਿੰਨ ਨਾਟੋ ਦੇਸ਼ਾਂ ਅਤੇ ਪੂਰਬ ਸੋਵੀਅਤ ਗਣਰਾਜਾਂ ਨੂੰ 'ਯੂਕ੍ਰੇਨ ਨੂੰ ਉਨ੍ਹਾਂ ਦੇ ਲੰਬੇ ਸਮੇਂ ਤੋਂ ਸਮਰਥਨ' ਲਈ ਸਲਾਮ ਕਰਦਾ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਵਾਧਾ, ਪਾਜ਼ੇਟਿਵਿਟੀ ਰੇਟ 'ਚ ਆਈ ਵੱਡੀ ਗਿਰਾਵਟ
ਬਲਿੰਕਨ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਅਸੀਂ ਰੱਖਿਆਤਮਕ ਉਪਕਰਣ ਭੇਜੇ ਜਾਣ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦੇ ਹਾਂ ਜੋ ਨਾਟੋ ਸਹਿਯੋਗੀ ਐਸਟੋਨੀਆ, ਲਾਤਵੀਆ ਅਤੇ ਲਿਥੁਆਨੀਆ ਯੂਕ੍ਰੇਨ ਨੂੰ ਰੂਸ ਦੀ ਬਿਨਾਂ ਕਾਰਨ ਅਤੇ ਗੈਰ-ਜ਼ਿੰਮੇਵਾਰ ਹਮਲਾਵਰ ਵਿਰੁੱਧ ਉਸ ਦੀ ਸਮਰਥਾ ਨੂੰ ਮਜ਼ਬੂਤ ਕਰਨ ਲਈ ਪ੍ਰਦਾਨ ਕਰ ਰਹੇ ਹਨ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਯੂਕ੍ਰੇਨ ਨੂੰ ਪੱਛਮੀ ਹਥਿਆਰਾਂ ਦੀ ਸਪਲਾਈ ਨੂੰ ਬੇਹਦ ਖਤਰਨਾਕ ਦੱਸਿਆ ਸੀ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਦਰਮਿਆਨ ਅਮਰੀਕਾ ਤੇ ਰੂਸ ਦੇ ਵਿਦੇਸ਼ ਮੰਤਰੀਆਂ ਨੇ ਕੀਤੀ ਗੱਲਬਾਤ
ਮਾਸਕੋ ਨੇ ਯੂਕ੍ਰੇਨ ਨਾਲ ਲੱਗਦੀ ਸਰਹੱਦ 'ਤੇ ਹਜ਼ਾਰਾਂ ਫੌਜੀਆਂ ਨੂੰ ਇਕੱਠਾ ਕੀਤਾ ਹੈ ਜਿਸ ਨਾਲ ਹਮਲੇ ਦਾ ਖ਼ਦਸ਼ਾ ਵਧ ਗਿਆ ਹੈ। ਪੱਛਮੀ ਨੇ ਮਾਸਕੋ ਦੀਆਂ ਇਨ੍ਹਾਂ ਮੁੱਖ ਮੰਗਾਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਨਾਟੋ ਵਾਅਦਾ ਕਰੇ ਕਿ ਯੂਕ੍ਰੇਨ ਨੂੰ ਕਦੇ ਵੀ ਉਸ ਦੇ ਮੈਂਬਰ ਦੇ ਰੂਪ 'ਚ ਨਹੀਂ ਜੋੜਿਆ ਜਾਵੇਗਾ, ਰੂਸੀ ਸਰਹੱਦਾਂ ਨੇੜੇ ਕੋਈ ਗਠਜੋੜ ਹਥਿਆਰ ਤਾਇਨਾਤ ਨਹੀਂ ਕੀਤਾ ਜਾਵੇਗਾ ਅਤੇ ਮੱਧ ਅਤੇ ਪੂਰਬੀ ਯੂਰਪ ਤੋਂ ਉਹ ਆਪਣੀ ਫੌਜ ਵਾਪਸ ਬੁਲਾ ਲਵੇਗਾ। ਬਲਿੰਕਨ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦਰਮਿਆਨ ਸ਼ੁੱਕਰਵਾਰ ਨੂੰ ਹੋਈ ਬੈਠਕ ਬੇਨਤੀਜਾ ਖਤਮ ਹੋ ਗਈ।
ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਤਣਾਅ ਦਰਮਿਆਨ ਆਪਣਾ ਰੁਖ਼ ਕੀਤਾ ਸਖਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਹਸਪਤਾਲ 'ਚ ਕਰਾਏ ਗਏ ਦਾਖ਼ਲ
NEXT STORY