ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਕਾਰਨ ਘਰ 'ਚ ਇਕਾਂਤਵਾਸ ਹੋਣ ਵਾਲੇ ਮਰੀਜ਼ਾਂ ਦੇ ਘਰ ਬਾਹਰ ਪੋਸਟਰ ਨਾ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਪੰਜਾਬ ਦੀ ਤਰਜ਼ 'ਤੇ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਅੰਦਰ 'ਰੈਪਿੰਡ ਐਂਟੀਜਨ ਟੈਸਟਿੰਗ' ਜ਼ੋਰਾਂ 'ਤੇ, 15 ਦਿਨਾਂ 'ਚ 2 ਲੱਖ ਲੋਕਾਂ ਦੀ ਜਾਂਚ
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਕਿਹਾ ਕਿ ਘਰਾਂ ਦੇ ਬਾਹਰ ਪੋਸਟਰ ਲਾਉਣ ਨਾਲ ਲੋਕਾਂ 'ਚ ਹੀਣ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਹੁਣ ਕੋਰੋਨਾ ਮਰੀਜ਼ਾਂ ਦੇ ਘਰ ਬਾਹਰ ਪੋਸਟਰ ਨਹੀਂ ਲਾਏ ਜਾਣਗੇ ਅਤੇ ਇਸ ਦੇ ਨਾਲ ਹੀ ਕੋਰੋਨਾ ਮਰੀਜ਼ਾਂ ਦੇ ਹੱਥਾਂ 'ਤੇ ਵੀ ਮੋਹਰ ਨਹੀਂ ਲਾਈ ਜਾਵੇਗੀ।
ਇਹ ਵੀ ਪੜ੍ਹੋ : ਸਰਕਾਰੀ ਅਧਿਆਪਕ ਦਾ ਖ਼ੌਫ਼ਨਾਕ ਕਾਰਾ, ਪਤਨੀ ਨੂੰ ਦਿੱਤੀ ਭਿਆਨਕ ਮੌਤ, ਪੁੱਤ ਨੂੰ ਨਹਿਰ 'ਚ ਸੁੱਟਿਆ
ਮਨੋਜ ਪਰਿਦਾ ਨੇ ਹੁਕਮ ਦਿੱਤੇ ਕਿ ਉਨ੍ਹਾਂ ਮਰੀਜ਼ਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ, ਜੋ ਘਰ 'ਚ ਇਕਾਂਤਵਾਸ ਹਨ। ਉਨ੍ਹਾਂ ਨੇ ਕਿਹਾ ਕਿ ਡਾਕਟਰ ਮਰੀਜ਼ਾਂ ਨੂੰ ਰੋਜ਼ਾਨਾ ਫੋਨ ਕਰਨ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈਣ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਨੌਜਵਾਨ ਦੇ ਸਰੀਰ ਅੰਦਰ ਵੜੇ ਕਰੇਨ ਦੇ ਬਲੇਡ, ਤਸਵੀਰਾਂ ਦੇਖ ਕੰਬ ਜਾਵੇਗੀ ਰੂਹ
ਖੇਤੀ ਆਰਡੀਨੈਂਸ ਪੰਜਾਬ ਦੇ ਕਿਸਾਨਾਂ ਲਈ ਮਾਰੂ ਸਾਬਤ ਹੋਵੇਗਾ: ਸੁਖਪਾਲ ਖਹਿਰਾ
NEXT STORY