ਮੋਗਾ (ਸੰਦੀਪ ਸ਼ਰਮਾ) : ਅੱਜ ਜ਼ਿਲ੍ਹੇ ’ਚ ਇਕ 71 ਸਾਲਾ ਬਜ਼ੁਰਗ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ’ਚ ਦਮ ਤੋੜ ਦਿੱਤਾ। ਮਿ੍ਰਤਕ ਦੇ ਵੇਦਾਂਤ ਨਗਰ ਇਲਾਕੇ ਨਾਲ ਸਬੰਧਤ ਹੋਣ ਦੀ ਵਿਭਾਗ ਨੇ ਪੁਸ਼ਟੀ ਕੀਤੀ ਹੈ, ਜਿਸ ਉਪਰੰਤ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 91 ਹੋ ਗਈ ਹੈ। ਅੱਜ ਜ਼ਿਲ੍ਹੇ ਵਿਚ 4 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ 2720 ਹੋ ਗਈ ਹੈ।
ਸਿਹਤ ਵਿਭਾਗ ਦੇ ਅੰਕੜੇ ਅਨੁਸਾਰ ਹੁਣ ਤੱਕ ਵਿਭਾਗ ਨੇ ਸ਼ੱਕੀ 63,671 ਲੋਕਾਂ ਦੇ ਨਮੂਨੇ ਜਾਂਚ ਲਈ ਲਏ ਹਨ, ਜਿਨ੍ਹਾਂ ਵਿਚੋਂ 59,539 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਉਥੇ ਹੀ ਹੁਣ ਤੱਕ ਜ਼ਿਲੇ੍ਹ ਦੇ 2577 ਪਾਜ਼ੇਟਿਵ ਮਰੀਜ਼ ਆ ਚੁੱਕੇ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਉਨ੍ਹਾਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਹੈ, ਉਥੇ ਹੀ ਜੇਕਰ ਸਰਗਰਮ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਵਿਚ ਹੁਣ 53 ਮਰੀਜ਼ ਸਰਗਰਮ ਰਹਿ ਗਏ ਹਨ ਅਤੇ ਵਿਭਾਗ ਨੂੰ ਅਜੇ ਵੀ 323 ਮਰੀਜ਼ਾਂ ਦੀ ਰਿਪੋਰਟ ਦੀ ਉਡੀਕ ਹੈ । 53 ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ।
ਲੁਧਿਆਣਾ ’ਚ ਭਿਆਨਕ ਹਾਦਸਾ, ਦੇਖਦੇ-ਦੇਖਦੇ ਮੌਤ ਦੇ ਮੂੰਹ ’ਚ ਗਏ ਦੋ ਦੋਸਤ
NEXT STORY