ਲੁਧਿਆਣਾ (ਰਾਜ) : ਫੈਕਟਰੀ ਵਿਚ ਕੰਮ ਕਰਨ ਵਾਲੇ ਦੋ ਨੌਜਵਾਨ ਕਿਸੇ ਕੰਮ ਦੇ ਸਿਲਸਿਲੇ ਵਿਚ ਮੋਟਰਸਾਈਕਲ ’ਤੇ ਨਿਕਲੇ। ਕੁਝ ਹੀ ਦੂਰ ਚੌਂਕ ਕੋਲ ਇਕ ਤੇਜ਼ ਰਫਤਾਰ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦੋਵੇਂ ਨੌਜਵਾਨ ਸਿਰ ਦੇ ਭਾਰ ਸੜਕ ’ਤੇ ਡਿੱਗ ਗਏ। ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਰਾਹਗੀਰਾਂ ਨੇ ਟਰਾਲੇ ਦਾ ਨੰਬਰ ਨੋਟ ਕਰ ਲਿਆ। ਸੂਚਨਾ ਤੋਂ ਬਾਅਦ ਮੌਕੇ ’ਤੇ ਥਾਣਾ ਫੋਕਲ ਪੁਆਇੰਟ ਦੇ ਤਹਿਤ ਚੌਕੀ ਜੀਵਨ ਨਗਰ ਦੀ ਪੁਲਸ ਪੁੱਜੀ। ਲੋਕਾਂ ਨੇ ਟਰਾਲੇ ਦਾ ਨੰਬਰ ਪੁਲਸ ਨੂੰ ਦੇ ਦਿੱਤਾ। ਮਿ੍ਰਤਕਾਂ ਦੀ ਪਛਾਣ ਜਮਾਲਪੁਰ ਦੇ ਰਹਿਣ ਵਾਲੇ ਅੰਕੁਸ਼ ਭਾਰਤੀ (27) ਅਤੇ ਡਾਬਾ ਇਲਾਕੇ ਦੇ ਨਵਜੋਤ ਸਿੰਘ (19) ਵਜੋਂ ਹੋਈ ਹੈ। ਪੁਲਸ ਨੇ ਅਣਪਛਾਤੇ ਟਰਾਲੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਕੈਨੇਡਾ ਗਏ ਮੁੰਡੇ ਦੇ ਟੁੱਟੇ ਸੁਫ਼ਨੇ, ਉਹ ਹੋਇਆ ਜਿਸ ਦੀ ਉਮੀਦ ਨਹੀਂ ਸੀ
ਜਾਣਕਾਰੀ ਮੁਤਾਬਕ ਫੇਸ-6 ਵਿਚ ਕੁਮਾਰ ਐਕਸਪੋਰਟ ਨਾਮ ਨਾਲ ਫਰਮ ਹੈ। ਜਮਾਲਪੁਰ ਦਾ ਅੰਕੁਸ਼ ਅਤੇ ਡਾਬੇ ਦਾ ਨਵਜੋਤ ਸਿੰਘ ਦੋਵੇਂ ਹੀ ਕੁਮਾਰ ਐਕਸਪੋਰਟ ਵਿਚ ਬਤੌਰ ਆਪਰੇਟਰ ਕੰਮ ਕਰਦੇ ਸਨ। ਦੋਵਾਂ ਦੀ ਨਾਈਟ ਡਿਊਟੀ ਚੱਲ ਰਹੀ ਸੀ। ਐਤਵਾਰ ਦੀ ਰਾਤ ਦੋਵੇਂ 8 ਵਜੇ ਕੰਮ ’ਤੇ ਪੁੱਜ ਗਏ ਸਨ ਪਰ ਰਾਤ ਕਰੀਬ 9 ਵਜੇ ਫੈਕਟਰੀ ਦਾ ਕੋਈ ਕੰਮ ਸੀ। ਇਸ ਲਈ ਅੰਕੁਸ਼ ਆਪਣੇ ਮੋਟਰਸਾਈਕਲ ’ਤੇ ਨਵਜੋਤ ਨੂੰ ਲੈ ਕੇ ਉਕਤ ਕੰਮ ਲਈ ਨਿਕਲੇ ਸਨ ਕਿ ਕੁਝ ਹੀ ਦੂਰ ਜਦੋਂ ਉਹ ਗਣਪਤੀ ਚੌਂਕ ਕੋਲ ਪੁੱਜੇ ਤਾਂ ਇਕ ਪਾਸਿਓਂ ਆ ਰਹੇ ਓਵਰਸਪੀਡ ਟਰਾਲੇ ਨੇ ਉਨ੍ਹਾਂ ਨੂੰ ਦਰੜ ਦਿੱਤਾ। ਹਾਦਸਾ ਦੇਖ ਕੇ ਰਾਹਗੀਰ ਰੁਕ ਗਏ। ਉਨ੍ਹਾਂ ਦੇ ਰੁਕਣ ਤੋਂ ਪਹਿਲਾਂ ਹੀ ਟਰਾਲਾ ਚਾਲਕ ਟਰਾਲਾ ਲੈ ਕੇ ਫਰਾਰ ਹੋ ਗਿਆ ਸੀ ਪਰ ਇਕ ਰਾਹਗੀਰ ਨੇ ਟਰਾਲੇ ਦਾ ਰਜਿਸਟ੍ਰੇਸ਼ਨ ਨੰਬਰ ਨੋਟ ਕਰ ਲਿਆ ਸੀ। ਲੋਕਾਂ ਨੇ ਤੁਰੰਤ ਪੁਲਸ ਅਤੇ ਐਂਬੂਲੈਂਸ ਨੂੰ ਕਾਲ ਕੀਤੀ। ਉਨ੍ਹਾਂ ਦੇਖਿਆ ਕਿ ਹਾਦਸੇ ਵਿਚ ਨਵਜੋਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਪਰ ਅੰਕੁਸ਼ ਦੇ ਸਾਹ ਚੱਲ ਰਹੇ ਸਨ। ਕੁਝ ਹੀ ਦੇਰ ਵਿਚ ਪੁਲਸ ਅਤੇ ਐਂਬੂਲੈਂਸ ਮੌਕੇ ’ਤੇ ਪੁੱਜ ਗਈ। ਅੰਕੁਸ਼ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਫਿਰ ਆਈ ਮੰਦਭਾਗੀ ਖ਼ਬਰ, ਦਿੱਲੀ ਧਰਨੇ ਤੋਂ ਪਰਤੇ ਕਿਸਾਨ ਨਾਲ ਵਾਪਰ ਗਿਆ ਭਾਣਾ
ਹਿਮਾਚਲ ਪ੍ਰਦੇਸ਼ ਦਾ ਅੰਕੁਸ਼, ਭਰਾਵਾਂ ਦੇ ਨਾਲ ਕਮਾਉਣ ਲਈ ਆਇਆ ਸੀ ਲੁਧਿਆਣਾ
ਅੰਕਿਤ ਕੁਮਾਰ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਸ ਦਾ ਭਰਾ ਅੰਕੁਸ਼ ਅਤੇ ਮਾਸੀ ਦਾ ਲੜਕਾ ਰਿੰਕੂ ਤਿੰਨੇ ਕੰਮ ਲਈ ਲੁਧਿਆਣਾ ਆਏ ਸਨ। ਅੰਕਿਤ ਦਾ ਕਹਿਣਾ ਹੈ ਕਿ ਉਹ ਖੁਦ ਆਰਤੀ ਸਟੀਲ ਵਿਚ ਅਪ੍ਰੇਟਰ ਹੈ, ਜਦੋਂਕਿ ਅੰਕੁਸ਼ ਕੁਮਾਰ ਐਕਸਪੋਰਟ ਵਿਚ ਸੀ। ਉਹ ਤਿੰਨੇ ਜਮਾਲਪੁਰ ਸਥਿਤ ਰਸੀਲਾ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਅੰਕਿਤ ਦਾ ਕਹਿਣਾ ਸੀ ਕਿ ਅੰਕੁਸ਼ ਦੇ ਸੁਫ਼ਨੇ ਬਹੁਤ ਵੱਡੇ ਸਨ ਪਰ ਹੁਣ ਸਭ ਕੁਝ ਖ਼ਤਮ ਹੋ ਗਿਆ।
ਇਹ ਵੀ ਪੜ੍ਹੋ : ਵਿਦੇਸ਼ੋਂ ਆ ਕੇ ਵੀ ਨਾ ਮੁੱਕੀ ਦੌਲਤ ਦੀ ਲਾਲਸਾ, ਮਾਪਿਆਂ ਨਾਲ ਮਿਲ ਮਾਰ ਮੁਕਾਈ ਪਤਨੀ
ਦੋ ਭੈਣਾਂ ਦਾ ਇਕੱਲਾ ਭਰਾ ਸੀ ਨਵਜੋਤ ਸਿੰਘ
ਨਵਜੋਤ ਸਿੰਘ ਆਪਣੀਆਂ ਦੋ ਛੋਟੀਆਂ ਭੈਣਾਂ ਦਾ ਇਕੱਲਾ ਭਰਾ ਸੀ। ਛੋਟੀ ਉਮਰ ਵਿਚ ਹੀ ਨਵਜੋਤ ਨੇ ਪੜ੍ਹਾਈ ਛੱਡ ਕੇ ਕੰਮ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਆਪਣੇ ਮਾਤਾ-ਪਿਤਾ ਦਾ ਸਹਾਰਾ ਬਣ ਸਕੇ। ਨਵਜੋਤ ਦਾ ਪਿਤਾ ਜਗਤਾਰ ਸਿੰਘ ਵੀ ਕੰਪਨੀ ਵਿਚ ਹੀ ਕੰਮ ਕਰਦਾ ਸੀ। ਜਗਤਾਰ ਸਿੰਘ ਨੇ ਰੋ ਰੋ ਕੇ ਦੱਸਿਆ ਕਿ ਉਸ ਦਾ ਇਕ ਹੀ ਬੇਟਾ ਸੀ ਜੋ ਕਿ ਉਸ ਦੇ ਬੁਢਾਪੇ ਦਾ ਸਹਾਰਾ ਸੀ ਉਹ ਵੀ ਖੋਹ ਗਿਆ।
ਇਹ ਵੀ ਪੜ੍ਹੋ : ਕੈਨੇਡਾ, ਅਮਰੀਕਾ ’ਚ ਧੱਕ ਪਾ ਚੁੱਕੇ ਉੱਘੇ ਕਬੱਡੀ ਖਿਡਾਰੀ ਮਾਣਕ ਜੋਧਾਂ ਦੀ ਹਾਦਸੇ ’ਚ ਮੌਤ
ਖੇਤੀ ਕਾਨੂੰਨ ਕਿਸਾਨਾਂ ਨਾਲੋਂ ਵੱਧ ਆਮ ਲੋਕਾਂ ਨੂੰ ਕਰਨਗੇ ਪ੍ਰਭਾਵਿਤ, ਜਾਣੋ ਕਿਵੇਂ
NEXT STORY