ਫਿਰੋਜ਼ਪੁਰ,(ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ, ਖੁੱਲਰ)– ਜਿਨਾਂ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਜਾਂਚ ਦੇ ਲਈ ਭੇਜੇ ਗਏ ਸਨ ਉਨ੍ਹਾਂ ’ਚੋਂ 40 ਦੀ ਰਿਪੋਰਟ ਸੋਮਵਾਰ ਨੂੰ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਇਨ੍ਹਾਂ ’ਚੋਂ 33 ਮਾਮਲੇ ਅਜਿਹੇ ਹਨ, ਜੋ ਕੋਰੋਨਾ ਰੋਗੀਆਂ ਦੇ ਸੰਪਰਕ ’ਚ ਰਹੇ ਸਨ। 2 ਨਵੇਂ ਕੇਸ ਡਿਟੈਕਟ ਹੋਏ ਹਨ, ਜਦਕਿ ਜ਼ਿਲੇ ’ਚ ਇਕ ਹੋਰ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਸਾਰੇ ਲੋਕਾਂ ਨੂੰ ਆਈਸੋਲੇਸ਼ਨ ’ਚ ਰੱਖਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟੀਵ
ਫਿਰੋਜ਼ਪੁਰ : ਗੁਰਲੀਨ ਕੌਰ, ਮਾਧਵੀ, ਦੀਪਕ ਅਗਰਵਾਲ, ਪ੍ਰਦੀਪ ਕੁਮਾਰ, ਦਿਵਾਂਸ਼ੂ ਸ਼ੁਕਲਾ, ਕੁਲਭੂਸ਼ਣ
ਗੁਰੂਹਰਸਹਾਏ : ਦਰਸ਼ਨਾ, ਕਾਲਾ ਸਿੰਘ, ਡਾ. ਵਿਸ਼ਾਲ ਸੋਨੀ, ਡਾ. ਪ੍ਰਵੀਨ ਸੋਨੀ, ਪੂਨਮ ਸੋਨੀ
ਹਾਜ਼ੀ ਬੇਟੂ : ਸੁਖਦਿਆਲ, ਸੁਖਚੈਨ ਸਿੰਘ
ਮਾਡ਼ੇ ਕਲਾਂ : ਕੁਲਬੀਰ ਸਿੰਘ
ਮਿਸ਼ਰੀਵਾਲਾ : ਜਸਪਿੰਦਰ ਸਿੰਘ
ਮੋਹਨ ਕੇ ਹਿਠਾਡ਼ : ਸੰਦੀਪ ਕੁਮਾਰ
ਮੋਹਨ ਕੇ ਉਤਾਡ਼ : ਲਛਮਣ ਸਿੰਘ, ਪਰਮਜੀਤ, ਪੂਜਾ ਰਾਣੀ, ਸਮੀਰ, ਸਿਮਰਨ, ਪਰਮਜੀਤ ਕੌਰ, ਯੁਵਰਾਜ, ਪਰਮਜੀਤ ਕੌਰ, ਸੁਰਜੀਤ ਕੌਰ, ਹਰਮੇਸ਼ ਸਿੰਘ, ਕੈਲਾਸ਼ ਰਾਣੀ
ਚੱਕ ਨਿਧਾਣਾ : ਜਸਵਿੰਦਰ ਸਿੰਘ
ਹੁਣ ਤੱਕ 24 ਲੋਕਾਂ ਦੀ ਹੋਈ ਮੌਤ
ਸਿਵਲ ਸਰਜਨ ਅਨੁਸਾਰ ਜ਼ਿਲੇ ’ਚ ਹੁਣ ਤੱਕ ਕੁੱਲ 1605 ਕੋਰੋਨਾ ਪਾਜ਼ੇਟਿਵ ਮਾਮਲੇ ਆ ਚੁੱਕੇ ਹਨ, ਜਿਨਾਂ ’ਚੋਂ 541 ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਇਸ ਸਮੇਂ ਜ਼ਿਲੇ ’ਚ ਕੋਰੋਨਾ ਐਕਟਿਵ ਰੋਗੀਆਂ ਦੀ ਸੰਖਿਆ 1040 ਹੈ, ਜਦਕਿ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਸੰਖਿਆ 24 ਹੋ ਗਈ ਹੈ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY