ਧੂਰੀ(ਅਸ਼ਵਨੀ)- ਦੇਸ਼ ਭਰ ਵਿਚ ਤੇਜ਼ੀ ਨਾਲ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਇਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਲੜੀ ਵਿਚ ਪੰਜਾਬ ਵਿਚ ਵੀ ਪਿਛਲੇ ਦਿਨਾਂ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਧੂਰੀ ਸ਼ਹਿਰ ਵਿਚ 2 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 4 ਹੋ ਗਈ ਹੈ ਜਿਸ ਕਾਰਣ ਸ਼ਹਿਰ ਵਿਚ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਧੂਰੀ ਦੇ ਇਕ ਮਸ਼ਹੂਰ ਪਤਾਸੇ ਅਤੇ ਨਮਕੀਨ ਭੂਜੀਆ-ਬਿਸਕੁੱਟ ਵਗੈਰਾ ਵੇਚਣ ਵਾਲੇ ਹਲਵਾਈ ਦੇ ਰਾਹੁਲ (22) ਨਾਮੀ ਇਕ ਮੁਲਾਜ਼ਮ ਅਤੇ ਧੂਰੀ ਨੇੜੇ ਇਕ ਫੈਕਟਰੀ ਕੇ. ਆਰ. ਬੀ. ਐੱਲ. ਵਿਖੇ ਕੰਮ ਕਰਦੇ ਸੰਗਤਪੁਰੇ ਮੁਹੱਲੇ ਦੇ ਰਹਿਣ ਵਾਲੇ ਗੁੱਡੂ ਯਾਦਵ (39) ਨਾਮੀ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿੰਨਾਂ ਨੂੰ ਕੋਰੋਨਾ ਕੇਅਰ ਸੈਂਟਰ ਘਾਬਦਾਂ ਵਿਖੇ ਇਲਾਜ਼ ਲਈ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਧੂਰੀ ਦੇ ਧਰਮਪੁਰੇ ਮੁਹੱਲੇ ਦੇ ਰਹਿਣ ਵਾਲੇ ਪਿਉ-ਪੁੱਤਰ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਸੀ।
ਕੋਵਿਡ 19: ਲੁਧਿਆਣਾ 'ਚ 4 ਪੁਲਸ ਕਾਮਿਆਂ ਸਮੇਤ 44 ਮਰੀਜ਼ਾਂ ਦੀ ਹੋਈ ਪੁਸ਼ਟੀ
NEXT STORY