ਲੁਧਿਆਣਾ : ਮਹਾਮਾਰੀ ਕਿਸੇ ਤਰ੍ਹਾਂ ਦੀ ਵੀ ਹੋਵੇ ਪਰ ਇਕ ਅਧਿਕਾਰੀ ਦੀ ਦੁਪਹਿਰ ਦੀ ਸੌਣ ਦੀ ਆਦਤ ਨੇ ਸਦਾ ਹੀ ਸਿਹਤ ਵਿਭਾਗ ਨੂੰ ਮੁਸ਼ਕਲਾਂ 'ਚ ਪਾਇਆ ਹੈ। ਸਥਿਤੀ ਅੱਜ ਚਾਹੇ ਬਦਲ ਗਈ ਹੋਵੇ, ਮਹਾਮਾਰੀ ਫੈਲ ਗਈ ਹੋਵੇ, ਕੋਰੋਨਾ ਵਾਇਰਸ ਦੇ ਕੇਸ ਦਿਨ-ਬ-ਦਿਨ ਵਧ ਰਹੇ ਹੋਣ ਪਰ ਅਧਿਕਾਰੀ ਦੀ ਸੌਣ ਦੀ ਆਦਤ ਨਹੀਂ ਗਈ। ਸਾਰੇ ਕੰਮ ਛੱਡ ਕੇ ਇਹ ਦੁਪਹਿਰ ਨੂੰ 4 ਘੰਟੇ ਲਈ ਸੌਣ ਚਲੇ ਜਾਂਦੇ ਹਨ। ਅਜਿਹੇ 'ਚ ਦਿਨ ਵੇਲੇ ਜੋ ਰਿਪੋਰਟ ਕੋਰੋਨਾ ਵਾਇਰਸ ਦੀ ਜਾਂਦੀ ਹੈ, ਉਸ ਦੀ ਸੂਚਨਾ ਸਮੇਂ ’ਤੇ ਨਾ ਤਾਂ ਚੰਡੀਗੜ੍ਹ 'ਚ ਉੱਚ ਅਧਿਕਾਰੀਆਂ ਕੋਲ ਪੁੱਜਦੀ ਹੈ ਅਤੇ ਨਾ ਹੀ ਸਿਵਲ ਸਰਜਨ ਕੋਲ, ਜਿਸ ਨਾਲ ਨਾ ਸਿਰਫ ਰਿਪੋਰਟਿੰਗ 'ਚ ਦੇਰ ਹੁੰਦੀ ਹੈ, ਸਗੋਂ ਮਰੀਜ਼ਾਂ ਦੇ ਕੇਸ 'ਚ ਵੀ ਗਫਲਤ ਬਣੀ ਰਹਿੰਦੀ ਹੈ। ਜੋ ਅਗਲੇ ਦਿਨ ਤੱਕ ਜਾਰੀ ਰਹਿੰਦੀ ਹੈ। ਬੀਤੇ ਦਿਨ ਮਹਾਨਗਰ 'ਚ 22 ਕੇਸ ਪਾਜ਼ੇਟਿਵ ਆਉਣ ਦੀ ਸੁਗਬੁਗਾਹਟ ਦੁਪਹਿਰ ਤੋਂ ਹੀ ਚੱਲ ਰਹੀ ਸੀ ਪਰ ਕੋਈ ਵੀ ਇਸ ਦੀ ਪੁਸ਼ਟੀ ਕਰਨ ਲਈ ਮੁਹੱਈਆ ਨਹੀਂ ਸੀ ਕਿਉਂਕਿ ਰਿਪੋਰਟਾਂ ਨੂੰ ਕੰਪਾਈਲ ਕਰਨ ਵਾਲੇ ਇਕ ਅਧਿਕਾਰੀ ਦਾ ਇਹ ਸੌਣ ਦਾ ਸਮਾਂ ਸੀ।
ਏ. ਐੱਨ. ਐੱਮ. ਅਤੇ ਟ੍ਰੇਂਡ ਦਾਈਆਂ ਨੂੰ ਕੀਤਾ ਜਾ ਸਕਦੈ ਤਾਇਨਾਤ
ਸਿਹਤ ਨਿਰਦੇਸ਼ਕ ਨੇ ਪੱਤਰ ਲਿਖ ਕੇ ਸਾਰੇ ਸਿਵਲ ਸਰਜ਼ਨਾਂ, ਸਰਕਾਰੀ ਹਸਪਤਾਲਾਂ ਦੇ ਮੁਖੀਆਂ ਤੋਂ ਏ.ਐੱਨ. ਐੱਮ., ਐੱਲ. ਐੱਚ. ਬੀ. ਅਤੇ ਟ੍ਰੇਂਡ ਦਾਈਆਂ ਦੀ ਡਿਟੇਲ ਤਲਬ ਕੀਤੀ ਹੈ। ਸਿਹਤ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਜ਼ਿਲਿਆਂ 'ਚ ਕਰਵਾਏ ਗਏ ਸਰਵੇ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਕੋਵਿਡ-19 ਹਸਪਤਾਲਾਂ 'ਚ ਮੈਡੀਕਲ ਅਤੇ ਨਰਸਿੰਗ ਸਟਾਫ ਅਤੇ ਵਾਰਡ ਬੁਆਏ ਦੀ ਕਾਫੀ ਸ਼ਾਰਟੇਜ ਹੈ। ਅਜਿਹੇ 'ਚ ਸਾਰੇ ਜ਼ਿਲਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਜ਼ਿਲਿਆਂ 'ਚ ਏ. ਐੱਨ. ਐੱਮ., ਐੱਲ. ਐੱਚ. ਬੀ. ਅਤੇ ਟ੍ਰੇਂਡ ਦਾਈਆਂ ਦੀਆਂ ਵਕੈਂਸੀ ਪੋਜ਼ੀਸ਼ਨ ਉਨ੍ਹਾਂ ਨੂੰ ਭੇਜਣ। ਇਹ ਵੀ ਚਰਚਾ ਹੈ ਕਿ ਸਿਹਤ ਵਿਭਾਗ ਠੇਕੇ ’ਤੇ ਕੰਮ ਕਰ ਰਹੀਆਂ ਨਰਸਾਂ ਆਦਿ ਨੂੰ ਵਿਭਾਗ 'ਚ ਪੱਕੀ ਨੌਕਰੀ ਦਿੱਤੀ ਜਾ ਸਕਦੀ ਹੈ।
ਢਾਈ ਸਾਲਾ ਮਾਸੂਮ ਬੱਚੀ ਨਾਲ ਸ਼ਰਮਨਾਕ ਹਰਕਤ, ਨੌਜਵਾਨ ਖਿਲਾਫ ਮਾਮਲਾ ਦਰਜ
NEXT STORY