ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੇ ਸੈਕਟਰ-41 'ਚ ਸ਼ੁੱਕਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਥੇ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਸ਼ਰਮਨਾਕ ਕਰਤੂਤ ਕਰਦੇ ਹੋਏ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਥੁੱਕਣ ਲੱਗ ਪਿਆ। ਉਕਤ ਵਿਅਕਤੀ ਦੀ ਪਛਾਣ ਸੈਕਟਰ-41 ਦੇ ਰਹਿਣ ਵਾਲੇ ਨਬੀ ਮੁਹੰਮਦ, ਵਾਸੀ ਪਿੰਡ ਹਾਥਰਸ, ਯੂ. ਪੀ. ਵਜੋਂ ਕੀਤੀ ਗਈ ਹੈ। ਸ਼ੱਕੀ ਵਿਅਕਤੀ ਸ਼ੁੱਕਰਵਾਰ ਸਵੇਰੇ ਸੈਕਟਰ-41 ਦੇ ਪਿੰਡ ਬਰਹੇੜੀ ਨੇੜੇ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਅਤੇ ਦੁਕਾਨਾਂ 'ਤੇ ਜਾਣ-ਬੁੱਝ ਕੇ ਥੁੱਕ ਰਿਹਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ਦੇ ਹਾਲਾਤ ਖਰਾਬ, 'ਕੋਰੋਨਾ' ਤੋਂ ਪਹਿਲਾਂ ਹੀ ਨਾ ਦਮ ਤੋੜ ਜਾਣ ਲੋਕ!
ਉਸ ਨੂੰ ਬੁਖਾਰ ਅਤੇ ਜ਼ੁਕਾਮ ਵੀ ਸੀ। ਜਦੋਂ ਲੋਕ ਉਕਤ ਵਿਅਕਤੀ ਨੂੰ ਫੜ਼੍ਹਨ ਲੱਗੇ ਤਾਂ ਉਹ ਭੱਜਣ ਲੱਗਾ ਪਰ ਉੱਥੇ ਤਾਇਨਾਤ ਸਫਾਈ ਕਰਮਚਾਰੀ ਅਤੇ ਮੌਜੂਦ ਪ੍ਰਾਈਵੇਟ ਕਲੀਨਿਕ ਦੇ ਲੋਕਾਂ ਨੇ ਉਸ ਨੂੰ ਦਬੋਚ ਲਿਆ। ਉਸ ਤੋਂ ਬਾਅਦ ਮੌਕੇ 'ਤੇ ਥਾਣਾ ਪ੍ਰਭਾਰੀ ਅਮਨਜੋਤ ਸਿੰਘ ਪੁੱਜੇ ਅਤੇ ਉਸ ਨੂੰ ਦਬੋਚ ਲਿਆ। ਮੌਕੇ 'ਤੇ ਸਿਹਤ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ, ਜਿਨ੍ਹਾਂ ਨੇ ਉਕਤ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ 'ਚ ਭਰਤੀ ਕਰਾਇਆ।
ਇਹ ਵੀ ਪੜ੍ਹੋ : ਲੁਧਿਆਣਾ : ਕੋਰੋਨਾ ਪਾਜ਼ੇਟਿਵ ਮੁਲਜ਼ਮ ਕਿਵੇਂ ਆਇਆ ਕੋਰੋਨਾ ਦੀ ਲਪੇਟ 'ਚ
ਫਿਲਹਾਲ ਡਾਕਟਰਾਂ ਦੀ ਟੀਮ ਨੇ ਉਸ ਦੇ ਸੈਂਪਲ ਲੈ ਲਏ ਹਨ। ਪੁਲਸ ਵਲੋਂ ਉਕਤ ਵਿਅਕਤੀ 'ਤੇ ਕਾਨੂੰਨੀ ਕਾਰਵਾਈ ਕਰਨ ਲਈ ਵੀ ਸਲਾਹ ਲਈ ਜਾ ਰਹੀ ਹੈ। ਜੇਕਰ ਉਕਤ ਨੌਜਵਾਨ ਟੈਸਟ ਦੌਰਾਨ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਦੇ ਵੀ ਸੈਂਪਲ ਲਏ ਜਾਣਗੇ। ਫਿਲਹਾਲ ਇਸ ਤੋਂ ਬਾਅਦ ਸੈਕਟਰ-41 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਕੋਰੋਨਾ ਵਰਗੀ ਮਹਾਂਮਾਰੀ ਕਾਰਨ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ।
ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਾਅ ਲਈ 'ਨੇਕੀ' ਕਰਨੀ ਦੋ ਭਰਾਵਾਂ ਨੂੰ ਪਈ 'ਮਹਿੰਗੀ'
ਲੁਧਿਆਣਾ : ਕੋਰੋਨਾ ਪਾਜ਼ੇਟਿਵ ਮੁਲਜ਼ਮ ਕਿਵੇਂ ਆਇਆ ਕੋਰੋਨਾ ਦੀ ਲਪੇਟ 'ਚ
NEXT STORY