ਮੋਗਾ (ਗੋਪੀ ਰਾਊਕੇ, ਅਜ਼ਾਦ): ਮੋਗਾ ਦੇ ਸਰਦਾਰ ਨਗਰ ਇਲਾਕੇ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਣੇ ਖ਼ੇਤਰ ਦੇ ਲੋਕਾਂ ਨੂੰ ਬਚਾਉਣ ਲਈ ਗਲੀ ਦਾ ਗੇਟ ਦਿਨ ਵੇਲੇ ਲੋਕਾਂ ਦੀ ਸਹਿਮਤੀ ਨਾਲ ਬੰਦ ਰੱਖਣ ਦੀ ਕੀਤੀ ਗਈ 'ਨੇਕੀ' ਦੋ ਭਰਾਵਾਂ ਨੂੰ ਉਦੋਂ ਮਹਿੰਗੀ ਪੈਂਦੀ ਨਜ਼ਰ ਆਈ ਜਦੋਂ ਕਥਿਤ ਤੌਰ 'ਤੇ ਕੁੱਝ ਲੋਕਾਂ ਨੇ ਬਿਨਾਂ ਵਜ੍ਹਾ ਹੀ ਦੋ ਭਰਾਵਾਂ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਤੋਂ ਪਹਿਲਾਂ ਗਲੀ ਨੂੰ ਲਾਇਆ ਗਿਆ ਤਾਲਾ ਵੀ ਕੁੱਝ ਅਣਪਛਾਤੇ ਲੋਕਾਂ ਨੇ ਤੋੜ ਦਿੱਤਾ ਸੀ, ਜਿਸ ਦੀ ਪੁਲਸ ਵਿਭਾਗ ਨੂੰ ਕੀਤੀ ਗਈ ਸ਼ਿਕਾਇਤ ਤੋਂ ਮਗਰੋਂ ਹੀ ਪੁਲਸ ਅਧਿਕਾਰੀਆਂ ਨੇ ਮੁੜ ਤਾਲਾ ਲਾਇਆ ਸੀ।
ਇਹ ਵੀ ਪੜ੍ਹੋ: ਪਾਵਰਕਾਮ ਦਾ ਫੈਸਲਾ, ਹੁਣ ਪਿਛਲੇ ਸਾਲ ਦੀ ਰੀਡਿੰਗ ਦੇ ਹਿਸਾਬ ਨਾਲ ਆਵੇਗਾ ਬਿੱਲ
ਥਾਣਾ ਸਿਟੀ ਸਾਊਥ ਮੋਗਾ ਵਿਖੇ ਦਿੱਤੀ ਗਈ ਦਰਖਾਸਤ ਦੀ ਕਾਪੀ ਵਿਚ ਐਡ. ਅਮਿਤ ਸਹਿਗਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਰ ਕੇ ਪ੍ਰਸ਼ਾਸਨ ਦੀਆਂ ਹਦਾਇਤਾ 'ਤੇ ਹੀ ਉਨ੍ਹਾਂ ਆਪਣੇ ਇਲਾਕੇ ਵਿਚ ਗਲੀ ਨੂੰ ਦਿਨ ਵੇਲੇ ਬੰਦ ਰੱਖਣ ਦਾ ਫੈਸਲਾ ਕੀਤਾ ਸੀ ਕਿਉਂਕਿ ਬਿਨਾਂ ਕੰਮ ਤੋਂ ਬਾਹਰੀ ਵਿਅਕਤੀ ਕਰਫਿਉੂ ਦੌਰਾਨ ਬਾਹਰ ਘੁੰਮ ਰਹੇ ਸਨ। ਉਨ੍ਹਾਂ ਕਿਹਾ ਕਿ ਗਲੀ ਦੇ ਲੋਕ ਇਸ ਕੰਮ ਲਈ ਖੁਸ਼ ਸਨ ਪਰ ਜਾਣਬੁੱਝ ਕੇ ਕੁੱਝ ਲੋਕਾਂ ਨੇ ਮੇਰੀ ਅਤੇ ਮੇਰੇ ਭਰਾ ਦੀ ਕੁੱਟ-ਮਾਰ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਹਥਿਆਰਾਂ ਵਾਲੀ ਵੀਡੀਓ ਵੀ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੈ। ਪੁਲਸ ਇਸ ਮਾਮਲੇ 'ਤੇ ਲੋੜੀਂਦੀ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਸਮੇਂ ਇਸ ਖ਼ੇਤਰ ਦੇ ਇੰਦਰਜੀਤ ਸਿੰਘ ਅਤੇ ਹੋਰ ਲੋਕ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦਾ ਫੈਸਲਾ, ਕਰਫਿਊ ਲਾਗੂ ਕਰਵਾਉਣ ਲਈ 10 ਜ਼ਿਲਿਆਂ 'ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ
ਦੋਨਾਂ ਧਿਰਾਂ ਵੱਲੋਂ ਲਾਏ ਦੋਸ਼ਾਂ ਦੀ ਕੀਤੀ ਜਾ ਰਹੀ ਹੈ ਪੜਤਾਲ : ਐੱਸ. ਪੀ. ਡੀ.
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਐੱਸ. ਪੀ. ਡੀ. ਹਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਸੀ ਕਿ ਇਕ ਧਿਰ ਦਾ ਦੋਸ਼ ਹੈ ਕਿ ਉਨ੍ਹਾਂ ਪੁਲਸ ਦੀਆਂ ਹਦਾਇਤਾ 'ਤੇ ਗਲੀ ਬੰਦ ਕੀਤੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਕੁੱਟ-ਮਾਰ ਕੀਤੀ ਗਈ ਜਦਕਿ ਦੂਜੀ ਧਿਰ ਵੀ ਦੋਸ਼ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਦੇ ਦੋਸ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਮਗਰੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਵੀਡੀਓਜ਼ ਵੀ ਚੈੱਕ ਕੀਤੀਆਂ ਜਾ ਰਹੀਆਂ ਹਨ।
ਕੋਰੋਨਾ ਦਾ ਅਸਰ : ਜਲ ਪ੍ਰਵਾਹ ਨੂੰ ਤਰਸੀਆਂ ਅਸਥੀਆਂ, ਸ਼ਮਸ਼ਾਨਘਾਟ ਦੇ ਲਾਕਰ ਹੋਏ ਫੁਲ
NEXT STORY