ਲੁਧਿਆਣਾ (ਰਿਸ਼ੀ) : ਮਲਹਾਰ ਰੋਡ ’ਤੇ ਨੈਸ਼ਨਲ ਪ੍ਰਾਪਰਟੀ ਡੀਲਰ ਦੇ ਮਾਲਕ ਸ਼ਮਸ਼ੇਰ ਅਟਵਾਲ (58) ਦਾ 15 ਦਿਨ ਪਹਿਲਾ ਰੱਖੇ ਨੌਕਰ ਨੇ ਸ਼ਨੀਵਾਰ ਸਵੇਰੇ 11 ਵਜੇ ਢਿੱਡ ’ਚ ਚਾਕੂ ਦੇ ਕਈ ਵਾਰ ਕਰ ਕੇ ਕਤਲ ਕਰ ਦਿੱਤਾ ਅਤੇ ਬਾਹਰੋਂ ਦਫਤਰ ਨੂੰ ਲਾਕ ਕਰ ਕੇ ਨੇੜੇ ਸਥਿਤ ਇਕ ਨਿੱਜੀ ਹਸਪਤਾਲ 'ਚ ਜਾ ਕੇ ਦਾਖਲ ਹੋ ਗਿਆ। ਕਤਲ ਬਾਰੇ ਦੇਰ ਸ਼ਾਮ ਮ੍ਰਿਤਕ ਦੀ ਪਤਨੀ ਦੇ ਦਫਤਰ ਪੁੱਜਣ ’ਤੇ ਪਤਾ ਲੱਗਾ। ਦੇਰ ਰਾਤ ਡਵੀਜ਼ਨ ਨੰਬਰ-5 ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਭੁਪਿੰਦਰ ਕੌਰ ਨਿਵਾਸੀ ਰਣਧੀਰ ਸਿੰਘ ਨਗਰ ਦੇ ਬਿਆਨਾਂ ’ਤੇ ਨੌਕਰ ਮੁਨੀਸ਼ ਸ਼ਰਮਾ (21) ਨਿਵਾਸੀ ਰਾਂਚੀ ਕਾਲੋਨੀ ਖਿਲਾਫ ਕਤਲ ਦੇ ਦੋਸ਼ 'ਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਸ਼ਮਸ਼ੇਰ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਹੈ, ਜਿੱਥੇ ਐਤਵਾਰ ਪੋਸਟਮਾਟਰਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਸਿਰਸੇ ਜ਼ਿਲੇ 'ਚ ਆਇਆ ਟਿੱਡੀ ਦਲ ਦੇ ਸਕਦੈ ਪੰਜਾਬ 'ਚ ਦਸਤਕ
ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਕੁਮਾਰ ਮੁਤਾਬਕ ਸਮਸ਼ੇਰ ਪ੍ਰਾਪਰਟੀ ਕਾਰੋਬਾਰੀ ਸੀ। ਉਸ ਦੇ ਦੋ ਬੱਚੇ ਹਨ, ਜੋ ਕਿ ਵਿਦੇਸ਼ 'ਚ ਰਹਿੰਦੇ ਹਨ। ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਸਵੇਰੇ 10 ਵਜੇ ਉਹ ਘਰੋਂ ਦਫਤਰ ਆਇਆ ਸੀ, ਜਿੱਥੇ ਪਾਣੀ ਪਿਲਾਉਣ ਤੋਂ ਮਾਲਕ ਅਤੇ ਨੌਕਰ 'ਚ ਕਿਹਾ-ਸੁਣੀ ਹੋ ਗਈ। ਹੱਥੋਪਾਈ ਦੌਰਾਨ ਨੌਕਰ ਮੁਨੀਸ਼ ਨੇ ਪਹਿਲਾ ਬੇਸਬਾਲ ਅਤੇ ਫਿਰ ਚਾਕੂ ਨਾਲ ਮਾਲਕ ਦੇ ਢਿੱਡ ’ਤੇ ਕਈ ਵਾਰ ਕੀਤੇ ਅਤੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਨੌਕਰ ਵੀ ਜ਼ਖਮੀ ਹੋ ਗਿਆ। ਕਤਲ ਤੋਂ ਬਾਅਦ ਉਸ ਨੇ ਆਪਣੇ ਜਲੰਧਰ ਸਥਿਤ ਭਰਾ ਨੂੰ ਫੋਨ ਕਰ ਕੇ ਲੁਧਿਆਣਾ ਬੁਲਾਇਆ ਅਤੇ ਹਸਪਤਾਲ 'ਚ ਦਾਖਲ ਹੋ ਗਿਆ, ਜਿੱਥੇ ਸ਼ਾਮ 4 ਵਜੇ ਉਸ ਨੂੰ ਹੋਸ਼ ਆਇਆ।
ਇਹ ਵੀ ਪੜ੍ਹੋ : ਅਕਾਲੀ ਦਲ 'ਚ ਵਾਪਸੀ ਦੀਆਂ ਖ਼ਬਰਾਂ 'ਤੇ ਬ੍ਰਹਮਪੁਰਾ ਦਾ ਵੱਡਾ ਬਿਆਨ
ਦੂਜੇ ਪਾਸੇ ਦੁਪਹਿਰ ਸਮੇਂ ਪਤਨੀ ਨੇ ਫੋਨ ਕੀਤਾ ਪਰ ਪਤੀ ਨੇ ਫੋਨ ਨਹੀਂ ਚੁੱਕਿਆ। 6.30 ਵਜੇ ਨੰਬਰ ਬਦਲ ਕੇ ਪਤੀ ਦੇ ਫੋਨ ’ਤੇ ਕਾਲ ਕੀਤੀ ਤਾਂ ਮੁਨੀਸ਼ ਨੇ ਫੋਨ ਚੁੱਕਿਆ ਅਤੇ ਹਸਪਤਾਲ 'ਚ ਹੋਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਤੁਰੰਤ ਉਹ ਹਸਪਤਾਲ ਪੁੱਜੇ ਪਰ ਦੋਸ਼ੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਫਿਰ ਮਲਹਾਰ ਰੋਡ ’ਤੇ ਆ ਕੇ ਦੇਖਿਆ ਤਾਂ ਦਫਤਰ ਬਾਹਰੋਂ ਬੰਦ ਸੀ ਪਰ ਅੰਦਰ ਏ. ਸੀ. ਅਤੇ ਲਾਈਟਾਂ ਚੱਲ ਰਹੀਆਂ ਸਨ। ਨੇੜੇ ਗੁਆਂਢ ਅਤੇ ਪੁਲਸ ਦੀ ਮਦਦ ਨਾਲ ਲਾਕ ਤੋੜ ਕੇ ਦੇਖਿਆ ਤਾਂ ਸ਼ਮੇਸ਼ਰ ਦੀ ਲਹੂ-ਲੁਹਾਨ ਹਾਲਤ 'ਚ ਲਾਸ਼ ਪਈ ਸੀ। ਪੁਲਸ ਅਨੁਸਾਰ ਦੋਸ਼ੀ ਦੇ ਪੂਰੀ ਤਰ੍ਹਾਂ ਹੋਸ਼ 'ਚ ਆਉਣ ’ਤੇ ਹੀ ਕੁਝ ਕਿਹਾ ਜਾ ਸਕਦਾ ਹੈ। ਮੌਕੇ ਤੋਂ ਪੁਲਸ ਨੂੰ ਚਾਕੂ ਅਤੇ ਬੇਸਬਾਲ ਬਰਾਮਦ ਹੋਇਆ ਹੈ। ਪੁਲਸ ਅਨੁਸਾਰ ਦਫਤਰ 'ਚ ਕੈਮਰੇ ਲੱਗੇ ਹੋਏ ਹਨ ਪਰ ਡੀ. ਵੀ. ਆਰ. ਗਾਇਬ ਹੈ।
ਜ਼ਿਲੇ ’ਚ ਹੜ੍ਹ ਸੁਰੱਖਿਆ ਪ੍ਰਬੰਧਾਂ ਦਾ ਕੰਮ ਅਗਲੇ ਹਫਤੇ ਤੱਕ ਹੋ ਜਾਵੇਗਾ ਸੰਪੰਨ : ਡੀ. ਸੀ.
NEXT STORY