ਪਟਿਆਲਾ (ਜ. ਬ.) : ਪਟਿਆਲਾ ਜ਼ਿਲ੍ਹੇ 'ਚ ਸੋਮਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਨ ਨਹੀਂ ਹੋਵੇਗਾ। ਇਸ ਤੋਂ ਇਲਾਵਾ ਸਟੇਟ ਪੂਲ ਤਹਿਤ ਪ੍ਰਾਪਤ ਹੋਈ ਵੈਕਸੀਨ ਨਾਲ 18 ਤੋਂ 44 ਸਾਲ ਵਰਗ ਦੀਆਂ ਖ਼ਾਸ ਸ਼੍ਰੇਣੀਆਂ (ਕੰਸਟਰੱਕਸ਼ਨ ਵਰਕਰ, ਹੋਰ ਬੀਮਾਰੀਆਂ ਨਾਲ ਪੀੜਤ ਵਿਅਕਤੀ, ਸਿਹਤ ਕੇਅਰ ਵਰਕਰ ਦੇ ਪਰਿਵਾਰਿਕ ਮੈਂਬਰਾ ਆਦਿ) ਵਿਅਕਤੀਆਂ ਨੂੰ ਪਟਿਆਲਾ ਸ਼ਹਿਰ 'ਚ ਇਨ੍ਹਾਂ ਥਾਵਾਂ 'ਤੇ ਕੋਰੋਨਾ ਵੈਕਸੀਨ ਲਾਈ ਜਾਵੇਗੀ।
ਇਹ ਵੀ ਪੜ੍ਹੋ : ਸ਼ਹੀਦ ਥਾਣੇਦਾਰ ਭਗਵਾਨ ਸਿੰਘ ਦੇ ਪਰਿਵਾਰ ਲਈ ਵੱਡਾ ਐਲਾਨ, ਪੰਜਾਬ DGP ਵੱਲੋਂ ਪੂਰਨ ਸਹਿਯੋਗ ਦਾ ਭਰੋਸਾ
ਸਾਂਝਾ ਸਕੂਲ ਤ੍ਰਿਪੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਐੱਸ. ਡੀ. ਐੱਸ. ਈ. ਸਕੂਲ ਸਰਹੰਦੀ ਬਜ਼ਾਰ, ਵੀਰ ਹਕੀਕਤ ਰਾਏ ਸਕੂਲ ਨੇੜੇ ਬੱਸ ਸਟੈਂਡ, ਰਾਜੀਵ ਗਾਂਧੀ ਲਾਅ ਯੂਨੀਵਰਸਿਟੀ, ਸਟੇਟ ਕਾਲਜ, ਹਨੂੰਮਾਨ ਮੰਦਰ ਨੇੜੇ ਅਗਰਸੈਨ ਹਸਪਤਾਲ, ਮੋਤੀ ਬਾਗ ਗੁਰਦੁਆਰਾ ਸਾਹਿਬ, ਦੁਕਾਨ ਨੰਬਰ 71 ਨਵੀਂ ਅਨਾਜ ਮੰਡੀ ਨੇੜੇ ਗੈਸ ਏਜੰਸੀ, ਵੀਰ ਜੀ ਕਮਿਊਨਿਟੀ ਸੈਂਟਰ ਜੋੜੀਆਂ ਭੱਠੀਆਂ, ਰਾਮ ਲੀਲਾ ਗਰਾਊਂਡ ਰਾਘੋਮਾਜਰਾ, ਡੇਫੋਡਿਲ ਸਕੂਲ ਗੁਰਬਖਸ਼ ਕਾਲੋਨੀ, ਰਾਜਪੁਰਾ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ, ਗੀਤਾ ਭਵਨ, ਥਰਮਲ ਪਲਾਟ, ਨਾਭਾ ਦੇ ਐੱਮ. ਪੀ. ਡਬਲਿਊ. ਸਕੂਲ ਸਿਵਲ ਹਸਪਤਾਲ, ਰਿਪੂਦਮਨ ਕਾਲਜ, ਸਮਾਣਾ ਦੇ ਅਗਰਸੈਨ ਧਰਮਸ਼ਾਲਾ, ਬਲਾਕ ਸ਼ੁਤਰਾਣਾ ’ਚ ਰਾਧਾ ਸੁਆਮੀ ਸਤਿਸੰਗ ਭਵਨ ਪਿੰਡ ਕਾਹਨਗੜ੍ਹ, ਸ਼੍ਰੀਰਾਮ ਜੀ ਦਾਸ ਬਾਂਸਲ ਮਾਰਕੀਟ ਨੇੜੇ ਬੱਸ ਸਟੈਂਡ ਘੱਗਾ, ਪਾਤੜਾਂ ਦੇ ਰਾਧਾ ਸੁਆਮੀ ਭਵਨ ਅਤੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਭਾਦਸੋਂ ਦੇ ਪਿੰਡ ਭਾਦਸੋਂ ਦੇ ਹਰੀਹਰ ਮੰਦਰ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰਦੁਆਰਾ ਮੰਜੀ ਸਾਹਿਬ, ਬਲਾਕ ਕੌਲੀ ਦੇ ਪਿੰਡ ਅਬਲੋਵਾਲ ਬਾਬੂ ਸਿੰਘ ਕਾਲੋਨੀ ਧਰਮਸ਼ਾਲਾ, ਪਿੰਡ ਰਾਏਪੁਰ ਮੰਡਲਾ ਦੇ ਸਰਕਾਰੀ ਸਕੂਲ, ਬਲਾਕ ਦੁਧਨਸਾਧਾ ਦੇ ਪਿੰਡ ਦੇਵੀਗੜ੍ਹ ਦੇ ਰਾਧਾ ਸੁਆਮੀ ਸਤਿਸੰਗ ਭਵਨ, ਪਿੰਡ ਕਾਲੋਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਆਦਿ ਵਿਖੇ ਕੋਵਿਡ ਟੀਕੇ ਲਗਾਏ ਜਾਣਗੇ। ਇਸ ਤੋਂ ਇਲਾਵਾ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ ਵਿਖੇ ਕੋਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਬਲੈਕ ਫੰਗਸ' ਨੇ ਮਚਾਈ ਤੜਥੱਲੀ, ਹੁਣ ਤੱਕ 5 ਲੋਕਾਂ ਦੀ ਮੌਤ
7732 ਹੋਰ ਲੋਕਾਂ ਨੇ ਲਵਾਈ ਵੈਕਸੀਨ
ਐਤਵਾਰ ਨੂੰ ਜ਼ਿਲ੍ਹੇ ’ਚ ਮਿਸ਼ਨ ਫਤਿਹ ਦੇ ਤਹਿਤ 7732 ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ, ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ ਟੀਕਾਕਰਨ ਦਾ ਅੰਕੜਾ 3,26,110 ਹੋ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)
NEXT STORY