ਬੁਢਲਾਡਾ (ਮਨਜੀਤ): ਕੋਰੋਨਾ ਵਾਇਰਸ ਦੇ ਭੈਅ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਲਈ ਸਰਕਾਰ ਤੇ ਪ੍ਰਸ਼ਾਸਨ ਤੋਂ ਇਲਾਵਾ ਮੁੱਖ ਮੰਤਰੀ ਦੇ ਓ.ਐੱਸ.ਡੀ ਅੰਕਿਤ ਬਾਂਸਲ ਵੀ ਮਸੀਹੇ ਦੀ ਭੂਮਿਕਾ ਨਿਭਾ ਰਹੇ ਹਨ। ਹੁਣ ਤੱਕ ਉਹ ਲੋੜਵੰਦ ਪਰਿਵਾਰਾਂ ਕੋਲ ਜਾ ਕੇ ਰਾਸ਼ਨ ਸਮੱਗਰੀ ਤੇ ਲੋੜੀਦੀਆਂ ਚੀਜ਼ਾਂ ਦੇਣ ਦੇ ਨਾਲ-ਨਾਲ ਲੋਕਾਂ ਦੀਆਂ ਤਕਲੀਫਾਂ ਵੀ ਸਰਕਾਰ ਦਰਬਾਰ ਪ੍ਰਚਾਰ ਰਹੇ ਹਨ। ਲੁਧਿਆਣਾ ਦਾ ਦੱਖਣੀ ਹਲਕਾ ਵੇਖਣ ਦੇ ਨਾਲ-ਨਾਲ ਉਨ੍ਹਾਂ ਨੂੰ ਮਾਨਸਾ ਜ਼ਿਲੇ ਦੀ ਅਗਵਾਈ ਵੀ ਸਰਕਾਰ ਵਲੋਂ ਪਹਿਲਾਂ ਹੀ ਸੌਂਪੀ ਗਈ ਹੈ। ਉਹ ਹਰ ਦਿਨ ਜ਼ਿਲੇ ਭਰ ਦੇ ਮੰਡੀਆਂ, ਕਸਬਿਆਂ, ਪਿੰਡਾਂ, ਸ਼ਹਿਰਾਂ ਦਾ ਜਾਇਜ਼ਾ ਆਪਣੇ ਸੋਰਸਾਂ ਰਾਹੀਂ ਲੈਣ ਤੋਂ ਬਾਅਦ ਇਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਮੁੱਖ ਮੰਤਰੀ ਦੇ ਦਰਬਾਰ 'ਚ ਪਹੁੰਚਾਉਂਦੇ ਹਨ। ਮਾਨਸਾ ਜ਼ਿਲੇ 'ਚ ਹਜ਼ਾਰਾਂ ਲੋਕਾਂ ਨੂੰ ਰਾਸ਼ਨ ਸਮੱਗਰੀ ਵੰਡੀ ਜਾ ਚੁੱਕੀ ਹੈ। ਇਸ ਪਿੱਛੇ ਓ.ਐੱਸ.ਡੀ. ਅੰਕਿਤ ਬਾਂਸਲ ਦਾ ਵੱਡਾ ਰੋਲ ਹੈ। ਜ਼ਿਲਾ ਮਾਨਸਾ ਨੂੰ ਸਮੁੱਚੇ ਪੰਜਾਬ 'ਚੋਂ ਪਹਿਲ ਦੇ ਆਧਾਰ ਤੇ ਸਹੂਲਤਾਂ ਦੇਣ ਲਈ ਅੰਕਿਤ ਬਾਂਸਲ ਸਥਾਨਕ ਨੇਤਾਵਾਂ ਨਾਲ ਪੂਰੀ ਤਰ੍ਹਾਂ ਸਰਗਰਮ ਦਿਖਾਈ ਦਿੰਦੇ ਹਨ। ਉਹ ਗੁਪਤ ਤੌਰ 'ਤੇ ਮਾਨਸਾ ਜ਼ਿਲੇ ਦੇ ਸਥਾਨਕ ਕਾਂਗਰਸੀ ਨੇਤਾਵਾਂ ਨਾਲ ਗੱਲਬਾਤ ਕਰ ਰਹੇ ਹਨ। ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ, ਪ੍ਰਵੇਸ਼ ਕੁਮਾਰ ਹੈਪੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਸੰਕਟ ਦੁਨੀਆ ਤੇ ਛਾਇਆ ਹੋਇਆ ਹੈ। ਪੰਜਾਬ ਸਰਕਾਰ ਲੋਕਾਂ ਦੀ ਦੁੱਖ ਤਕਲੀਫ ਨੂੰ ਮਹਿਸੂਸ ਕਰ ਰਹੀ ਹੈ।ਓ.ਐੱਸ.ਡੀ. ਅੰਕਿਤ ਬਾਂਸਲ ਸਰਕਾਰ ਅਤੇ ਲੋਕਾਂ ਵਿਚਕਾਰ ਇੱਕ ਕੜੀ ਦਾ ਕੰਮ ਕਰਕੇ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਹਿੰਮਤ ਅਤੇ ਦਲੇਰੀ ਦੇ ਰਹੇ ਹਨ ਅਤੇ ਸ਼ੋਸ਼ਲ ਮੀਡੀਆ ਤੇ ਛਾਏ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਹਰ ਮੰਤਰੀ ਅਤੇ ਅਧਿਕਾਰੀ ਲੋਕ ਸੇਵਾ ਵਿੱਚ ਲੱਗਿਆ ਹੋਇਆ ਹੈ ਪਰ ਓ.ਐੱਸ.ਡੀ. ਅੰਕਿਤ ਬਾਂਸਲ ਨੇ ਦਿਨ-ਰਾਤ ਇੱਕ ਕਰਕੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਹੀ ਕਾਰਨ ਹੈ ਕਿ ਮਾਨਸਾ ਜਿਲ੍ਹੇ ਅੰਦਰ ਹਰ ਲੋੜਵੰਦ ਵਿਅਕਤੀ ਨੂੰ ਸਮੇਂ ਸਿਰ ਰਾਸ਼ਨ ਮੁਹੱਈਆ ਹੋ ਰਿਹਾ ਹੈ ਅਤੇ ਲੋਕਾਂ ਦੀ ਸਰਕਾਰ ਪ੍ਰਤੀ ਕੋਈ ਵੀ ਸ਼ਿਕਾਇਤ ਨਹੀਂ।
ਸ਼ਹਿਰ ਬੁਢਲਾਡਾ ਦੇ ਲੋੜਵੰਦ ਲੋਕਾਂ ਲਈ ਗਊ ਸੇਵਾ ਦਲ ਦੇ ਆਗੂ ਬਣ ਰਹੇ ਨੇ ਮਸੀਹਾ
ਬੁਢਲਾਡਾ (ਮਨਜੀਤ): ਪਿਛਲੇ 1 ਮਹੀਨੇ ਤੋਂ ਕੋਰੋਨਾ ਮਹਾਮਾਰੀ ਦੀ ਬੀਮਾਰੀ ਦੇ ਸੰਕਟ ਦੇ ਮੱਦੇਨਜ਼ਰ ਲੱਗੇ ਕਰਫਿਊ ਦੌਰਾਨ ਲੋਕ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਤਾਂ ਜੋ ਇਸ ਬੀਮਾਰੀ ਤੋਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਬਚਾ ਸਕਣ ਪਰ ਸ਼ਹਿਰ ਦੇ ਬਹੁਗਿਣਤੀ ਲੋਕ ਜੋ ਸਵੇਰੇ-ਸ਼ਾਮ ਤਾਜੀ ਕਮਾ ਕੇ ਖਾਂਦੇ ਸੀ। ਉਨ੍ਹਾਂ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਦੇਣ ਲਈ ਗਊ ਸੇਵਾ ਦਲ ਬੁਢਲਾਡਾ ਦੀ ਟੀਮ ਉਨ੍ਹਾਂ ਲਈ ਮਸੀਹਾ ਬਣੀ ਹੈ। ਸੰਸਥਾ ਵੱਲੋਂ ਹੁਣ ਤੱਕ ਸ਼ਹਿਰ ਵਿੱਚ ਰਾਸ਼ਨ ਦੀਆਂ ਕਿੱਟਾਂ 2500 ਦੇ ਲਗਭਗ ਵੰਡੀਆਂ ਗਈਆਂ ਹਨ ਤਾਂ ਜੋ ਇਹ ਪਰਿਵਾਰ ਦੋ ਵਕਤ ਦੀ ਰੋਟੀ ਪਕਾ ਕੇ ਖਾ ਸਕਣ। ਸੰਸਥਾ ਦੇ ਪ੍ਰਧਾਨ ਸੰਜੂ ਕਾਠ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਵੱਲੋਂ ਆਪਣੇ ਦੋਸਤਾਂ, ਮਿੱਤਰਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੂਰੇ ਸ਼ਹਿਰ ਵਿੱਚ ਹਰ ਇੱਕ ਲੋੜਵੰਦ ਨੂੰ ਰਾਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜਰੂਰਤਮੰਦ ਪਰਿਵਾਰ ਰਾਸ਼ਨ ਤੋਂ ਬਿਨ੍ਹਾਂ ਰਹਿੰਦਾ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਜਰੂਰਤ ਅਨੁਸਾਰ ਉਨ੍ਹਾਂ ਤੱਕ ਰਾਸ਼ਨ ਪਹੁੰਚ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਅਗਰ ਕਿਸੇ ਲੋੜਵੰਦ ਨੂੰ ਦਵਾਈ-ਬੂਟੀ ਦੇ ਜਰੂਰਤ ਹੈ ਤਾਂ ਉਸ ਦੀ ਸੰਸਥਾ ਵੱਲੋਂ ਮਦਦ ਕੀਤੀ ਜਾਵੇਗੀ। ਇਸ ਮੌਕੇ ਮੈਂਬਰ ਮੁਜਾਹਿਦ ਅਲੀ, ਗਿੰਨੀ ਆਹੂਜਾ, ਨਰੇਸ਼ ਛਾਬੜਾ, ਮੁਨੀਸ਼ ਕਾਠ, ਰਾਕੇਸ਼ ਗੋਇਲ, ਮੱਖਣ ਸਿੰਘ, ਅਸ਼ੀਸ਼ ਕੱਕੜ, ਰਾਜਨ ਗਰਗ, ਸੁੱਖਾ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਲੁਧਿਆਣਾ 'ਚ ਬਾਹਰੋਂ ਆ ਕੇ ਡਿਊਟੀ ਕਰ ਰਹੀ ਫੋਰਸ ਦਾ 'ਜ਼ਮੀਨੀ ਸੱਚ'
NEXT STORY