ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ) : ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬੰਗਾ ਵਿਚ ਕੋਰੋਨਾ ਮਹਾਮਾਰੀ ਨਾਲ ਪੀੜਤ ਪੰਜ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਪੰਜ ਮਾਮਲੇ ਬਲਾਕ ਬੰਗਾ ਦੇ ਤਿੰਨ ਵੱਖ-ਵੱਖ ਪਿੰਡਾਂ ਦੇ ਹਨ। ਇਨ੍ਹਾਂ ਵਿਚ ਪਿੰਡ ਮਾਲੋ ਮਜ਼ਾਰੇ ਦਾ ਵਰਿੰਦਰ ਸਿੰਘ, ਗੁਣਾਚੌਰ ਦੀ ਮਨਜੀਤ ਕੌਰ, ਮੰਡੇਰਾ ਦਾ ਜਸਵੰਤ ਸਿੰਘ ਅਤੇ ਸੰਦੀਪ ਕੌਰ ਅਤੇ ਮਲ੍ਹਾ ਬੇਦੀਆ ਦਾ ਰਾਮੇਸ਼ ਕੁਮਾਰ ਸ਼ਾਮਿਲ ਹੈ। ਉਕਤ ਵਿਅਕਤੀਆਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਬਣੇ ਆਈਸੋਲੈਸ਼ਨ ਵਾਰਡ ਵਿਚ ਦਾਖ਼ਲ ਕਰਨ ਬਾਰੇ ਵਿਚਾਰ ਵਿਟਾਂਦਰਾ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਡਿਸਚਾਰਜ ਪਾਲਿਸੀ ਲਾਗੂ ਹੁੰਦੇ ਹੀ ਸਿਹਤ ਵਿਭਾਗ ਦੇ ਤੇਵਰ ਸਖਤ, ਜਾਰੀ ਕੀਤਾ ਨਵਾਂ ਫਰਮਾਨ
ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਪੰਜਾਬ ਵਿਚ ਸਰਕਾਰ ਅਤੇ ਸਿਹਤ ਵਿਭਾਗ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਸਦਕਾ ਵੱਡੀ ਗਿਣਤੀ ਮਰੀਜ਼ ਰੋਜ਼ਾਨਾ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਰਹੇ ਹਨ। ਬੀਤੇ ਦਿਨੀਂ ਵੀ ਨਵਾਂਸ਼ਹਿਰ ਦੇ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਸਮੇਤ 59 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਵਾਪਤ ਪਰਤ ਗਏ ਹਨ। ਇਨ੍ਹਾਂ ਵਿਚ 3 ਸਾਲਾ ਮਾਸੂਮ ਬੱਚਾ ਕਮਲਜੀਤ ਵੀ ਸ਼ਾਮਲ ਸੀ। ਫਿਲਹਾਲ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਰਹੇ ਵਿਅਕਤੀਆਂ ਨੂੰ ਅਗਲੇ 10 ਦਿਨਾਂ ਲਈ ਘਰਾਂ ਵਿਚ ਹੀ ਰਹਿਣ (ਕੁਆਰੰਟਾਈਨ) ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਵੱਡੀ ਖਬਰ, ਕੋਰੋਨਾ ਮੁਕਤ ਹੋਇਆ ਫਿਰੋਜ਼ਪੁਰ
ਅੰਮ੍ਰਿਤਸਰ: ਲਾਕਡਾਊਨ ਨੇ ਸਬਜ਼ੀਆਂ ਵੇਚਣ ਲਗਾ ਦਿੱਤੀ ਮਹਿਲਾ ਵਕੀਲ, ਜਾਣੋ ਸੱਚਾਈ (ਵੀਡੀਓ)
NEXT STORY