ਅੰਮ੍ਰਿਤਸਰ (ਸੁਮਿਤ ਖੰਨਾ): ਦੇਸ਼ 'ਚ ਅੱਜ ਆਦਮੀ ਦੇ ਲਈ ਸਿਰਫ ਰਾਜਨੀਤੀ ਲੋਕਾਂ ਦੇ ਬਿਆਨ ਹੁੰਦੇ ਹਨ ਪਰ ਇਸ ਦੀ ਜ਼ਮੀਨੀ ਹਕੀਕਤ ਅੰਮ੍ਰਿਤਸਰ 'ਚ ਇਕ ਮਹਿਲਾ ਵਕੀਲ ਨੇ ਕਰਕੇ ਦਿਖਾਇਆ, ਜਿਸ 'ਚ ਇਸ ਮਹਿਲਾ ਵਕੀਲ ਨੇ ਆਪਣੇ ਘਰ 'ਚ ਸਬਜ਼ੀਆਂ ਦੀਆਂ ਦੁਕਾਨਾਂ ਨਾ ਲਾਭ 'ਤੇ ਨਾ ਨੁਕਸਾਨ 'ਤੇ ਖੋਲ੍ਹ ਦਿੱਤੀ ਹੈ, ਜਿਸ ਦੇ ਚੱਲਦੇ ਇਹ ਵਕੀਲ ਅੰਮ੍ਰਿਤਸਰ ਦੇ ਕਈ ਇਲਾਕਿਆਂ 'ਚ ਸਬਜ਼ੀ ਵੇਚਣ ਦਾ ਕੰਮ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਵੀ ਘਰ ਦਾ ਬਜਟ ਉਸ ਘਰ ਦੀ ਸਬਜ਼ੀ 'ਤੇ ਹੁੰਦਾ ਹੈ ਅਤੇ ਆਮ ਆਦਮੀ ਨੂੰ ਇਸ ਸਮੇਂ ਸਬਜ਼ੀ ਬਹੁਤ ਮਹਿੰਗੀ ਮਿਲ ਰਹੀ ਹੈ।
ਇਸ ਦੇ ਚੱਲਦੇ ਉਹ ਖੁਦ ਆਪਣੇ ਸਾਥੀਆਂ ਦੇ ਨਾਲ ਸਵੇਰੇ ਸਬਜ਼ੀ ਮੰਡੀ 'ਚ ਜਾਂਦੀ ਹੈ ਅਤੇ ਭਾਰੀ ਮਾਤਰਾ 'ਚ ਸਬਜ਼ੀ ਖਰੀਦ ਕੇ ਲਿਆਂਦੀ ਹੈ ਅਤੇ ਜਿਸ ਰੇਟ 'ਤੇ ਉਹ ਸਬਜ਼ੀ ਖਰੀਦਦੀ ਹੈ ਉਸ ਰੇਟ 'ਚ ਉਹ ਲੋਕਾਂ ਨੂੰ ਵੇਚਣ ਦਾ ਕੰਮ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਇਕ ਸਮਾਜਿਕ ਸੰਸਥਾ ਚਲਾਉਂਦੀ ਹੈ। ਸਮਾਜਿਕ ਸੰਸਥਾ ਚਲਾਉਣ ਦਾ ਮਕਸਦ ਸਮਾਜ ਨੂੰ ਇਕ ਸਹੀ ਦਿਸ਼ਾ ਦੇਣਾ ਹੈ, ਪਰ ਇਸ 'ਚ ਉਨ੍ਹਾਂ ਦੇ ਮਨ 'ਚ ਆਇਆ ਕਿ ਅੱਜ ਆਮ ਆਦਮੀ ਦੀ ਘਰ ਦੀ ਰਸੋਈ ਜੋ ਹੈ ਸਬਜ਼ੀ ਨਾਲ ਚੱਲਦੀ ਹੈ।
ਇਸ ਦੇ ਨਾਲ-ਨਾਲ ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਉਸ ਦੇ ਨੇੜੇ-ਤੇੜੇ ਦੇ ਜਿਹੜੇ ਏਰੀਏ ਹਨ ਉਸ 'ਚ ਉਹ ਲੋਕ ਰਹਿੰਦੇ ਹਨ, ਜੋ ਨੌਕਰੀ ਪੇਸ਼ਾ ਕਰਦੇ ਹਨ ਅਤੇ ਛੋਟੇ-ਮੋਟੇ ਕਾਰੋਬਾਰੀ ਹੈ, ਜਿਨ੍ਹਾਂ ਦੇ ਕਾਰਨ ਬਜਟ ਹਿੱਲ ਗਿਆ ਹੈ ਅਤੇ ਉਸ ਦੇ ਕਾਰਨ ਉਹ ਸਬਜ਼ੀ ਦੇ ਕੰਮ ਨੂੰ ਕਰ ਰਹੀ ਹੈ ਅਤੇ ਬਿਨਾਂ ਕਿਸੇ ਮੁਨਾਫੇ ਦੇ ਸਬਜ਼ੀ ਵੇਚਣ ਦਾ ਕੰਮ ਕਰ ਰਹੀ ਹੈ।
ਫਿਰੋਜ਼ਪੁਰ 'ਚ ਵਾਪਰੀ ਮੰਦਭਾਗੀ ਘਟਨਾ, ਦੋ ਸਕੇ ਭਰਾਵਾਂ ਨੇ ਨਹਿਰ 'ਚ ਮਾਰੀ ਛਾਲ (ਵੀਡੀਓ)
NEXT STORY