ਜਲੰਧਰ (ਬਿਊਰੋ) - ਰਾਸ਼ਟਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅੰਕੜਿਆਂ ਮੁਤਾਬਕ ਭਾਰਤ 'ਚ ਸਰਜਰੀ ਦੁਆਰਾ ਜਨਮ ਦਰ ਵਿਚ ਮਹੱਤਵਪੂਰਨ ਵਾਧਾ ਹੋਇਆ। ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਿਜੇਰੀਅਨ ਦੀ ਦਰ 10-15 ਫੀਸਦੀ ਹੋਣੀ ਚਾਹੀਦੀ ਹੈ ਪਰ ਜਨਵਰੀ 2015 ਤੋਂ ਦੰਸਬਰ 2016 ਦੇ ਦੌਰਾਨ ਭਾਰਤ 'ਚ ਇਹ ਦਰ 17.2 ਫੀਸਦ ਦਰਜ ਕੀਤੀ ਗਈ। ਨੋਟ ਕੀਤੀ ਇਹ ਦਰ ਨੀਦਰਲੈਂਡ ਅਤੇ ਫਿਨਲੈਂਡ ਜਿਹੇ ਅਮੀਰ ਦੇਸ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਇਹ ਸਿਲਸਿਲਾ ਜੇਕਰ ਲਗਾਤਾਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ’ਚ ਭਾਰਤ ਦਾ ਸਿਜੇਰੀਅਨ ਨਾਲ ਹੋਣ ਵਾਲੇ ਜਰਮਨੀ ਦਰ ’ਚ ਸਭ ਤੋਂ ਵਧੇਰੇ ਦਰ ਹੋਵੇਗੀ। ਸਾਲ 2018 ਦੀ ਇਕ ਰਿਪੋਰਟ ਮੁਤਾਬਕ ਸਿਜੇਰੀਅਨ ਤੋਂ ਬਾਅਦ ਜਨਮ-ਮੌਤ ਦੀ ਦਰ ਆਮ ਜਨਮ ਨਾਲੋ ਵਧੇਰੇ ਜ਼ਿਆਦਾ ਹੈ।
ਇਸ ਤੋਂ ਇਲਾਵਾ ਸੀ ਸੈਕਸ਼ਨ ਦੁਆਰਾ ਪੈਦਾ ਹੋਏ ਬੱਚਿਆਂ ’ਚ ਬੈਕਟੀਰੀਆ ਦਾ ਇਕ ਸਪੋਜ਼ਰ ਘੱਟ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਰੋਦ-ਪ੍ਰਤੀ ਰੋਧਕ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ। ਬਚਪਨ ’ਚ ਹੀ ਬੱਚਿਆਂ ’ਚ ਦਮਾ, ਐਲਰਜ਼ੀ ਅਤੇ ਮੋਟਾਪਾ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਅੱਜ ਜਦੋਂ ਪੂਰੇ ਵਿਸ਼ਵ ’ਚ ਕੋਰੋਨਾ ਵਾਇਰਸ ਨਾਮਕ ਭਿਆਨਕ ਮਹਾਮਾਰੀ ਦਾ ਕਹਿਰ ਜਾਰੀ ਹੈ, ਉਥੇ ਹੀ ਇਸ 'ਚ ਵੀ ਬਦਲ ਵੇਖਣ ਨੂੰ ਮਿਲਿਆ ਹੈ। ਇਸ ਸਬੰਧ ’ਚ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਆਓ ਸੁਣਦੇ ਹਾਂ ‘ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਜਾਣੋ ਕੀ ਵਿਟਾਮਿਨ-ਡੀ ਅਤੇ ਧੁੱਪ ਸੇਕਣ ਨਾਲ ਕੋਰੋਨਾ ਵਾਇਰਸ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ (ਵੀਡੀਓ)
ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ‘ਮਾਈ ਦੌਲਤਾਂ ’
ਪੜ੍ਹੋ ਇਹ ਵੀ ਖਬਰ - ‘ਜੇ ਭਾਰਤ ਨੂੰ ਬਚਾਉਣਾ ਹੈ ਤਾਂ ਕੋਰੋਨਾ ਟੈਸਟ ਹੋਵੇ ਮੁਫ਼ਤ’
ਪੜ੍ਹੋ ਇਹ ਵੀ ਖਬਰ - ਲਾਕਡਾਊਨ : ਦੇਸ਼ ਵਿਚ ਤੇਜ਼ੀ ਨਾਲ ਜਾਰੀ ਕਣਕ ਦੀ ਕਟਾਈ, ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਦਾ ਕੰਮ
...ਜਦੋਂ ਲੋਕਾਂ ਦੇ ਸੁੱਤੇ ਉੱਠਣ ਤੋਂ ਪਹਿਲਾਂ ਲਾੜਾ ਦਿਨ ਚੜ੍ਹਦੇ ਨੂੰ ਲੈ ਆਇਆ ਪਿੰਡ 'ਚ ਲਾੜੀ
NEXT STORY