ਵੈੱਬ ਡੈਸਕ- ਬਾਜ਼ਾਰ 'ਚ ਫਲ ਖਰੀਦਣ ਸਮੇਂ ਤੁਸੀਂ ਅਕਸਰ ਵੇਖਦੇ ਹੋ ਕਿ ਕੁਝ ਫਲਾਂ 'ਤੇ ਚਮਕਦਾਰ ਸਟੀਕਰ ਲੱਗੇ ਹੁੰਦੇ ਹਨ। ਲੋਕ ਅਕਸਰ ਇਹ ਸੋਚ ਲੈਂਦੇ ਹਨ ਕਿ ਇਹ ਫਲ ਪ੍ਰੀਮੀਅਮ ਕੁਆਲਿਟੀ ਦੇ ਹਨ ਜਾਂ ਵਿਦੇਸ਼ ਤੋਂ ਆਏ ਹਨ ਪਰ ਅਸਲ 'ਚ ਇਹ ਸਟੀਕਰ ਤੁਹਾਡੀ ਸਿਹਤ ਨਾਲ ਸਿੱਧਾ ਸਬੰਧ ਰੱਖਦੇ ਹਨ।
ਇਹ ਵੀ ਪੜ੍ਹੋ : iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price
4 ਅੰਕਾਂ ਵਾਲਾ ਸਟੀਕਰ (4 ਨਾਲ ਸ਼ੁਰੂ)
ਜੇ ਕਿਸੇ ਫਲ ’ਤੇ 4 ਅੰਕਾਂ ਦਾ ਨੰਬਰ ਹੋਵੇ ਤੇ ਉਹ 4 ਨਾਲ ਸ਼ੁਰੂ ਹੁੰਦਾ ਹੋਵੇ, ਤਾਂ ਇਹ ਧਿਆਨ 'ਚ ਰੱਖੋ ਕਿ ਇਸ ਨੂੰ ਉਗਾਉਂਦੇ ਸਮੇਂ ਕੀਟਨਾਸ਼ਕ ਅਤੇ ਰਸਾਇਣ (ਕੈਮੀਕਲ) ਵਰਤੇ ਗਏ ਹਨ। ਇਹ ਫਲ ਸਸਤੇ ਹੋ ਸਕਦੇ ਹਨ, ਪਰ ਸਿਹਤ ਲਈ ਨੁਕਸਾਨਦਾਇਕ ਹਨ।
5 ਅੰਕਾਂ ਵਾਲਾ ਸਟੀਕਰ (8 ਨਾਲ ਸ਼ੁਰੂ)
ਜੇ ਨੰਬਰ 5 ਅੰਕਾਂ ਦਾ ਹੈ ਅਤੇ 8 ਨਾਲ ਸ਼ੁਰੂ ਹੁੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਫਲ ਜੈਨੇਟਿਕਲੀ ਮੋਡੀਫਾਇਡ (GM) ਹੈ। ਇਹ ਲੈਬ 'ਚ ਤਿਆਰ ਹੁੰਦਾ ਹੈ, ਕੁਦਰਤੀ ਨਹੀਂ। ਇਸ ਦੇ ਕੁਝ ਫਾਇਦੇ ਵੀ ਹੋ ਸਕਦੇ ਹਨ, ਪਰ ਨੁਕਸਾਨ ਦੇ ਖਤਰੇ ਵੀ ਮੌਜੂਦ ਹਨ।
ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ
ਕਿਹੜਾ ਹੈ ਸਭ ਤੋਂ ਵਧੀਆ ਫ਼ਲ
ਜੇ 5 ਅੰਕਾਂ ਦਾ ਸਟੀਕਰ 9 ਨਾਲ ਸ਼ੁਰੂ ਹੁੰਦਾ ਹੈ, ਤਾਂ ਇਹ ਆਰਗੈਨਿਕ ਫਲ ਹੈ ਜੋ ਬਿਨਾਂ ਰਸਾਇਣ ਅਤੇ ਕੀਟਨਾਸ਼ਕ ਦੇ ਕੁਦਰਤੀ ਤਰੀਕੇ ਨਾਲ ਉਗਾਇਆ ਗਿਆ ਹੈ। ਇਸ ਦੀ ਕੀਮਤ ਥੋੜ੍ਹੀ ਵੱਧ ਹੋ ਸਕਦੀ ਹੈ ਪਰ ਸਿਹਤ ਲਈ ਬਹੁਤ ਫਾਇਦੇਮੰਦ ਹਨ।
ਨਤੀਜਾ: ਫਲ ਖਰੀਦਦੇ ਸਮੇਂ ਸਿਰਫ਼ ਦਿਖਾਵੇ ’ਤੇ ਨਾ ਜਾਓ, ਸਟੀਕਰ ’ਤੇ ਲਿਖੇ ਨੰਬਰ ਦੀ ਜਾਂਚ ਕਰੋ ਤਾਂ ਜੋ ਸਿਹਤ ਲਈ ਸਭ ਤੋਂ ਵਧੀਆ ਚੋਣ ਕਰ ਸਕੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਹ ਬੇਹੱਦ ਆਸਾਨ ਤਰੀਕਾ ਛੁਡਾਏਗਾ ਨਸ਼ਾ ! ਫਿੱਟ ਰਹਿਣ 'ਚ ਵੀ ਕਰੇਗਾ ਮਦਦ
NEXT STORY