ਚੰਡੀਗੜ੍ਹ — ਕੋਰੋਨਾ ਵਾਇਰਸ ਦੇ ਖਤਰਨਾਕ ਪ੍ਰਭਾਵ ਨੂੰ ਵਧਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਮਾਰਚ ਤਕ ਪੰਜਾਬ ਭਰ ਵਿਚ ਪੰਜਾਬ ਲੌਕ ਡਾਊਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਕੋਲੋਂ ਸਰਕਾਰ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਬੁੱਧਵਾਰ ਤਕ ਲਈ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਪਰ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਅਹਿਤਿਆਤ ਵਜੋਂ ਸਰਕਾਰ ਨੇ ਇਹ ਫੈਸਲਾ ਲਿਆ ਹੈ। ਮੁੱਖ ਮੰਤਰੀ ਪੂਰੇ ਹਾਲਾਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ : 'ਜਨਤਾ ਕਰਫਿਊ' ਦੌਰਾਨ ਜੇ ਪਵੇ ਐਮਰਜੈਂਸੀ ਤਾਂ ਇਥੇ ਕਰੋ ਪਹੁੰਚ
ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਸੂਬੇ 'ਚ ਸਾਰੀਆਂ ਗ਼ੈਰ–ਜ਼ਰੂਰੀ ਸੇਵਾਵਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੇ। ਕੋਰੋਨਾ ਵਾਇਰਸ ਆਮ ਜਨਤਾ 'ਚ ਨਾ ਫੈਲੇ ਅਤੇ ਜਨਤਾ ਦੇ ਬਚਾਅ ਲਈ ਅਜਿਹੇ ਹੁਕਮ ਜਾਰੀ ਹੋਏ ਹਨ। 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ–ਕਰਫ਼ਿਊ ਦਾ ਸੱਦਾ ਦਿੱਤਾ ਸੀ। ਅੱਜ ਪੂਰੇ ਦੇਸ਼ ਵਿਚ ਸਭ ਕੁਝ ਬੰਦ ਪਿਆ ਹੈ। ਪੰਜਾਬ 'ਚ 31 ਮਾਰਚ ਤੱਕ ਲੌਕ ਡਾਊਨ/ਸ਼ਟਡਾਊਨ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਹੀ ਚੱਲ ਸਕਣਗੀਆਂ। ਸਾਰੇ ਡਿਪਟੀ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼. ਨੂੰ ਇਸ ਸਬੰਧੀ ਵਾਜਬ ਹੁਕਮ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਦੁਆਬਾ 'ਚ 'ਜਨਤਾ ਕਰਫਿਊ' ਦਾ ਅਸਰ ਸੜਕਾਂ 'ਤੇ ਪਸਰੀ ਸੁੰਨ, ਦੇਖੋ ਤਸਵੀਰਾਂ
ਇਸ ਲੌਕ ਡਾਊਨ ਦੌਰਾਨ ਸਿਰਫ ਇਹ ਸਹੂਲਤਾਂ ਜਾਰੀ ਰਹਿਣਗੀਆਂ
* ਤਾਜ਼ਾ ਫਲ ਤੇ ਸਬਜ਼ੀਆਂ
* ਪੀਣ ਵਾਲੇ ਪਾਣੀ ਦੀ ਸਪਲਾਈ
* ਜਾਨਵਰਾਂ ਦੇ ਚਾਰੇ ਦੀ ਸਪਲਾਈ
* ਪ੍ਰੋਸੈਸਡ ਭੋਜਨ ਤਿਆਰ ਕਰਨ ਵਾਲੀਆਂ ਸਾਰੀਆਂ ਫ਼ੂਡ ਪ੍ਰੋਸੈਸਿੰਗ ਇਕਾਈਆਂ
* ਪੈਟਰੋਲ, ਡੀਜ਼ਲ, ਸੀ. ਐੱਨ. ਜੀ. ਪੰਪ/ਸਟੇਸ਼ਨ (ਸਿਰਫ਼ ਨਾਮਜ਼ਦ/ਮਨੋਨੀਤ ਪੰਪ)
* ਝੋਨੇ ਦੀ ਛੜਾਈ ਕਰਨ ਵਾਲੇ ਰਾਈਸ ਸ਼ੈਲਰ
* ਦੁੱਧ ਪਲਾਂਟ, ਡੇਅਰੀ ਯੂਨਿਟਸ, ਪਸ਼ੂ–ਖੁਰਾਕ ਤੇ ਚਾਰਾ ਤਿਆਰ ਕਰਨ ਵਾਲੀਆਂ ਇਕਾਈਆਂ ਐੱਲ. ਪੀ. ਜੀ. ਦੀ ਸਪਲਾਈ (ਘਰੇਲੂ ਤੇ ਵਪਾਰਕ)
* ਦਵਾਈਆਂ, ਹੋਰ ਫ਼ਾਰਮਾਸਿਊਟਕਲਜ਼, ਕੈਮਿਸਟਾਂ ਦੀਆਂ ਦੁਕਾਨਾਂ
* ਸਿਹਤ ਸੇਵਾਵਾਂ
* ਮੈਡੀਕਲ ਤੇ ਸਿਹਤ ਉਪਕਰਣ ਤਿਆਰ ਕਰਨ ਵਾਲੀਆਂ ਇਕਾਈਆਂ
* ਬੀਮਾ ਕੰਪਨੀਆਂ
* ਬੈਂਕ ਤੇ ਏ. ਟੀ. ਐੱਮ.
* ਡਾਕਘਰ
* ਗੁਦਾਮਾਂ 'ਚੋਂ ਚੌਲ਼ਾਂ ਅਤੇ ਕਣਕ ਦੀ ਲੁਹਾਈ ਤੇ ਲਦਵਾਈ
* ਹੋਰ ਭੋਜਨ ਵਸਤਾਂ ਦੀ ਸਪਲਾਈ/ਉਤਪਾਦਨ
ਇਹ ਵੀ ਪੜ੍ਹੋ : 'ਜਨਤਾ ਕਰਫਿਊ' ਦਾ ਮਾਝੇ 'ਚ ਭਰਪੂਰ ਅਸਰ, ਚਾਰੇ ਪਾਸੇ ਛਾਇਆ ਸੰਨਾਟਾ (ਤਸਵੀਰਾਂ)
ਜਨਤਾ ਕਰਫਿਊ: ਕੋਰੋਨਾ ਖਿਲਾਫ ਪੂਰੇ ਭਾਰਤ ਦੀ ਜੰਗ, ਸੁੰਨੇ ਪਏ ਸ਼ਹਿਰ (ਦੇਖੋ ਤਸਵੀਰਾਂ)
NEXT STORY