ਅੰਮ੍ਰਿਤਸਰ/ਗੁਰਦਾਸਪੁਰ/ਸੁਜਾਨਪੁਰ/ਅਜਨਾਲਾ (ਸੁਮਿਤ ਖੰਨਾ/ਵਿਨੋਦ/ਜੋਤੀ/ਬਾਠ)—ਦੁਨੀਆ ਭਰ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਹੁਣ ਵੀ ਜਾਰੀ ਹੈ। ਭਾਰਤ 'ਚ ਵੀ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਅੱਜ ਭਾਵ ਐਤਵਾਰ ਸਮੁੱਚੇ ਭਾਰਤ 'ਜਨਤਾ ਕਰਫਿਊ' ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲਿਆਂ 'ਚ ਜਨਤਾ ਕਰਫਿਊ ਦਾ ਅਸਰ ਕੁਝ ਖਾਸ ਅੰਦਾਜ਼ 'ਚ ਦੇਖਣ ਨੂੰ ਮਿਲਿਆ ਹੈ।
ਅੰਮ੍ਰਿਤਸਰ 'ਚ 'ਜਨਤਾ ਕਰਫਿਊ' ਦਾ ਅਸਰ-
ਤਰਨਤਾਰਨ 'ਚ 'ਜਨਤਾ ਕਰਫਿਊ' ਦਾ ਅਸਰ-
ਗੁਰਦਾਸਪੁਰ 'ਚ ਜਨਤਾ ਕਰਫਿਊ ਦਾ ਅਸਰ-
ਜ਼ਿਲੇ ਭਰ ਦੇ ਵੱਖ-ਵੱਖ ਇਲਾਕਿਆਂ 'ਚ ਅੱਜ ਜਨਤਾ ਕਰਫਿਊ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਸ਼ਹਿਰ ਦੀ ਸਬਜ਼ੀ ਮੰਡੀ ਬੰਦ ਹੋਣ ਕਾਰਨ ਰੇਹੜੀ ਫੇਰੀ ਵਾਲਿਆਂ ਦਾ ਧੰਦਾ ਵੀ ਬੰਦ ਰਿਹਾ। ਇਸ ਦੇ ਨਾਲ ਹੀ ਸ਼ਹਿਰ 'ਚ ਬੱਸਾਂ ਦੀ ਆਵਾਜਾਈ ਦੇ ਨਾਲ ਹਰ ਤਰ੍ਹਾਂ ਦੀ ਆਵਾਜਾਈ ਵੀ ਬੰਦ ਹੈ, ਜਿਸ ਕਾਰਨ ਸੜਕਾਂ 'ਤੇ ਸੰਨਾਟਾ ਛਾਇਆ ਹੋਇਆ ਹੈ। ਸ਼ਹਿਰ ਦੇ ਹਸਪਤਾਲਾਂ 'ਚ ਵੀ ਸੁੰਨ ਛਾਈ ਹੋਈ ਹੈ।
ਸ਼ਹਿਰ 'ਚ ਸਵੇਰ ਤੋਂ ਹੀ ਪੁਲਸ ਕਰਮਚਾਰੀਆਂ ਦੀ ਮੌਜੂਦਗੀ ਵੀ ਘੱਟ ਹੀ ਦਿਖਾਈ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਜਿਹੜੀਆਂ ਸੜਕਾਂ 'ਤੇ ਭੀੜ ਦੀ ਧੜਥੱਲੀ ਮਚੀ ਹੁੰਦੀ ਸੀ ਅਤੇ ਸੜਕ ਤੋਂ ਗੁਜ਼ਰਨਾ ਮੁਸ਼ਕਿਲ ਹੁੰਦਾ ਸੀ, ਅੱਜ ਉਹ ਸੜਕਾਂ ਬਿਲਕੁਲ ਹੀ ਖਾਲੀ ਦਿਖਾਈ ਦੇ ਰਹੀਆਂ ਹਨ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ 31 ਮਾਰਚ ਤਕ 'ਪੰਜਾਬ ਲੌਕ ਡਾਊਨ'
ਸੁਜਨਾਪੁਰ 'ਚ ਜਨਤਾ ਕਰਫਿਊ ਦਾ ਅਸਰ-
ਜਨਤਾ ਕਰਫਿਊ ਦੇ ਚੱਲਦਿਆਂ ਅੱਜ ਸਵੇਰ ਤੋਂ ਹੀ ਸੁਜਾਨਪੁਰ ਸ਼ਹਿਰ ਸਵੇਰ ਤੋਂ ਹੀ ਪੂਰੀ ਤਰ੍ਹਾਂ ਨਾਲ ਬੰਦ ਹੈ। ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਪੂਰੀ ਤਰ੍ਹਾਂ ਨਾਲ ਸੰਨਾਟਾ ਪਸਰਿਆ ਹੋਇਆ ਹੈ। ਉੱਥੇ ਹੀ ਪੁਲਸ ਵੱਲੋਂ ਸੁਜਾਨਪੁਰ ਦੇ ਥਾਂ ਥਾਂ 'ਤੇ ਨਾਕਾਬੰਦੀ ਵੀ ਕੀਤੀ ਗਈ ਅਤੇ ਆਉਣ-ਜਾਣ ਵਾਲੇ ਵਿਅਕਤੀ ਦੀ ਪੁੱਛ ਗਿੱਛ ਕੀਤੀ ਜਾ ਰਹੀ ਹੈ
ਜਨਤਾ ਕਰਫ਼ਿਊ ਦੇ ਚੱਲਦਿਆਂ ਅਜਨਾਲਾ ਸ਼ਹਿਰ ਮੁਕੰਮਲ ਤੌਰ ਤੇ ਬੰਦ-
ਇਹ ਵੀ ਪੜ੍ਹੋ: ਦੁਆਬਾ 'ਚ 'ਜਨਤਾ ਕਰਫਿਊ' ਦਾ ਅਸਰ ਸੜਕਾਂ 'ਤੇ ਪਸਰੀ ਸੁੰਨ, ਦੇਖੋ ਤਸਵੀਰਾਂ
ਇਤਿਹਾਸ ਦੀ ਡਾਇਰੀ : ਚੋਣਾਂ 'ਚ ਵੱਡੀ ਹਾਰ ਮਗਰੋਂ ਅੱਜ ਦੇ ਦਿਨ ਇੰਦਰਾ ਗਾਂਧੀ ਨੂੰ ਦੇਣਾ ਪਿਆ ਸੀ ਅਸਤੀਫਾ (ਵੀਡੀਓ)
NEXT STORY