ਬਰਨਾਲਾ (ਵਿਵੇਕ ਸਿੰਧਵਾਨੀ): ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਅਤੇ ਦੁਨੀਆ 'ਚ ਹਾਹਾਕਾਰ ਮਚੀ ਹੋਈ ਹੈ ਉੱਥੇ ਦੂਜੇ ਪਾਸੇ ਮਾਪਿਆਂ 'ਚ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਮਾਪਿਆਂ ਦੀ ਚਿੰਤਾ ਦੇ ਕਈ ਕਾਰਨ ਹਨ ਲਾਕਡਾਊਨ ਨੂੰ ਲੈ ਕੇ ਪੂਰਾ ਦਿਨ ਘਰ 'ਚ ਰਹਿਣਾ ਅਤੇ ਬੱਚਿਆਂ ਲਈ ਕੋਈ ਕੰਮ ਨਾ ਹੋਣਾ ਮਾਪਿਆਂ ਦੀ ਪ੍ਰੇਸ਼ਾਨੀ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਮਾਪੇ ਨੀਲਮ ਰਾਣੀ ਡਿੰਪਲ ਰਾਣੀ ਨਰੇਸ਼ ਕੁਮਾਰ ਸੰਜੀਵ ਕੁਮਾਰ ਆਦਿ ਦਾ ਕਹਿਣਾ ਹੈ ਕਿ ਜਦੋਂ ਦੇਸ਼ 'ਚ ਡਿਜੀਟਲ ਦਾ ਦੌਰ ਹੈ ਤਾਂ ਸਕੂਲਾਂ ਨੂੰ ਚਾਹੀਦਾ ਹੈ ਕਿ ਉਹ ਇਸ ਸੁਵਿਧਾ ਦਾ ਫਾਇਦਾ ਉਠਾ ਬੱਚਿਆਂ ਨੂੰ ਹੋਮਵਰਕ ਅਤੇ ਪੜ੍ਹਾਈ ਕਰਵਾਈ ਜਾਵੇ ਤਾਂ ਜੋ ਬੱਚਿਆਂ ਦਾ ਪੜ੍ਹਾਈ ਨਾਲ ਸੰਪਰਕ ਬਣਿਆ ਰਹੇ। ਇਸ ਨਾਲ ਦੇਸ਼ 'ਚ ਕੀਤੇ ਗਏ ਲਾਕਡਾਊਨ 'ਚ ਵੀ ਸਹਾਇਤਾ ਮਿਲੇਗੀ ਕੁਝ ਸਕੂਲਾਂ ਵੱਲੋਂ ਇਹ ਸੁਵਿਧਾ ਸ਼ੁਰੂ ਵੀ ਕੀਤੀ ਗਈ ਹੈ, ਜਿਸ ਨਾਲ ਬੱਚੇ ਆਪਣੀ ਪੜ੍ਹਾਈ ਵਿੱਚ ਲੱਗੇ ਵੀ ਹੋਏ ਹਨ। ਅਜਿਹੀ ਸੁਵਿਧਾ ਦੇਸ਼ ਅਤੇ ਸਮਾਜ ਦੇ ਹਿੱਤ 'ਚ ਵੀ ਹੈ।
ਦੇਸ਼ ਅਤੇ ਸਮਾਜ ਦੇ ਹਿੱਤ 'ਚ ਹੋਵੇਗਾ ਕੰਮ
ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ ਲਾਕਡਾਊਨ ਕੀਤਾ ਗਿਆ ਹੈ ਜੋ ਕਰੀਬ 15 ਅਪ੍ਰੈਲ ਤੱਕ ਘੋਸ਼ਿਤ ਕੀਤਾ ਹੋਇਆ ਹੈ। ਇਸ ਤੇ ਧਿਆਨ ਨਾਲ ਦੇਖਿਆ ਜਾਵੇ ਤਾਂ ਬੱਚਿਆਂ ਦੀ ਪੜ੍ਹਾਈ ਤੇ ਇਸ ਦਾ ਗਹਿਰਾ ਅਸਰ ਪੈਣ ਵਾਲਾ ਹੈ ਕਿਉਂਕਿ ਇੰਨੇ ਦਿਨਾਂ ਦੇ ਅੰਤਰਾਲ ਮਗਰੋਂ ਬੱਚਿਆਂ ਦਾ ਧਿਆਨ ਪੜ੍ਹਾਈ 'ਚੋਂ ਹਟ ਜਾਏਗਾ। ਅੱਜ ਦੇਸ਼ ਤੇ ਦੁਨੀਆ 'ਚ ਡਿਜ਼ੀਟਲ ਯੁੱਗ ਦਾ ਦੌਰ ਹੈ ਤਾਂ ਸਾਰੇ ਸਕੂਲਾਂ ਨੂੰ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦਾ ਮਨ ਪੜ੍ਹਾਈ 'ਚ ਲੱਗਾ ਰਹੇ ਇਸ ਨਾਲ ਮਾਪਿਆਂ ਨੂੰ ਵੀ ਕੰਮ ਮਿਲ ਜਾਵੇਗਾ ਅਤੇ ਇਨ੍ਹਾਂ ਦਿਨਾਂ ਦੀਆਂ ਛੁੱਟੀਆਂ ਦਾ ਵੀ ਵਧੀਆ ਪ੍ਰਯੋਗ ਹੋ ਸਕੇਗਾ।
ਕੋਰੋਨਾ ਦਾ ਕਹਿਰ: ਕਰਫਿਊ 'ਚ ਇਹ ਪਰਿਵਾਰ ਘਰ ਬੈਠੇ ਇੰਝ ਕਰ ਰਿਹੈ ਸੇਵਾ ਕਾਰਜ
NEXT STORY