ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਵਿਚ ਲਾਕ ਡਾਊਨ ਦੀ ਮਿਆਦ 3 ਮਈ ਤੱਕ ਵਧਾਉਣ ਦੇ ਫੈਸਲਾ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਦੀ ਮਿਆਦ ਵਿਚ ਵਾਧਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਤਾਜ਼ਾ ਫੈਸਲਾ ਲੈਂਦੇ ਹੋਏ ਕਰਫਿਊ ਹੁਣ 3 ਮਈ ਤੱਕ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਕਰਫਿਊ 1 ਮਈ ਤੱਕ ਵਧਾਇਆ ਸੀ। ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਤੋਂ ਵੱਧ ਸਮਾਂ ਦੇਸ਼ ਵਿਚ ਲਾਕ ਡਾਊਨ ਦਾ ਐਲਾਨ ਕਰਦੀ ਹੈ ਤਾਂ ਪੰਜਾਬ ਵਿਚ ਵੀ ਕਰਫਿਊ ਦੀ ਮਿਆਦ ਉਸੇ ਹਿਸਾਬ ਨਾਲ ਵਧਾਈ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਆਫਤ, ਸਿਹਤ ਵਿਭਾਗ ਨੇ ਪੰਜਾਬ 'ਚ 17 ਹਾਟਸਪਾਟ ਦੀ ਕੀਤੀ ਸ਼ਨਾਖਤ
ਪ੍ਰਧਾਨ ਮੰਤਰੀ ਮੋਦੀ ਨੇ 3 ਮਈ ਤਕ ਵਧਾਈ ਲੋਕ ਡਾਊਨ ਦੀ ਮਿਆਦ
ਮੰਗਲਵਾਰ ਦੇਸ਼ ਨੂੰ ਸੰਬੋਧਨ ਹੁੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਲਾਕਡਾਊਨ ਦੌਰਾਨ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਪੂਰਾ ਦੇਸ਼ ਮਜ਼ਬੂਤੀ ਨਾਲ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸੂਬਿਆਂ ਦੇ ਸੁਝਾਵਾਂ ਨੂੰ ਦੇਖਦੇ ਹੋਏ ਲਾਕਡਾਊਨ 3 ਮਈ ਤਕ ਲਾਗੂ ਰਹੇਗਾ। ਸਮਾਜਿਕ ਦੂਰੀ ਬਣਾਉਣ ਅਤੇ ਲਾਕਡਾਊਨ ਨਾਲ ਭਾਰਤ ਨੂੰ ਬਹੁਤ ਫਾਇਦਾ ਹੋਇਆ ਹੈ। ਇਸ ਲਈ ਅਸੀਂ 3 ਮਈ ਤਕ ਲਾਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ। ਮੋਦੀ ਨੇ ਕਿਹਾ ਕਿ ਭਾਰਤ ਹੁਣ ਤਕ ਕੋਰੋਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਟਾਲਣ 'ਚ ਸਫਲ ਰਿਹਾ ਹੈ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਬਿਹਤਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਮੋਦੀ ਨੇ ਕਿਹਾ ਕਿ 20 ਅਪ੍ਰੈਲ ਤੋਂ ਬਾਅਦ ਕੁਝ ਜ਼ਿਲਿਆਂ 'ਚ ਸ਼ਰਤਾਂ ਨਾਲ ਰਾਹਤ ਮਿਲੇਗੀ। 20 ਅਪ੍ਰੈਲ ਤੋਂ ਹਰ ਥਾਣੇ, ਹਰ ਜ਼ਿਲੇ, ਹਰ ਸੂਬੇ ਨੂੰ ਬਾਰੀਕੀ ਨਾਲ ਪਰਖਿਆ ਜਾਵੇਗਾ ਕਿ ਲਾਕਡਾਊਨ ਦਾ ਕਿੰਨਾ ਪਾਲਣ ਹੋ ਰਿਹਾ ਹੈ? ਇਸ ਦਾ ਮੁਲਾਂਕਣ ਕੀਤਾ ਜਾਵੇਗਾ। ਜੋ ਸਫਲ ਹੋਣਗੇ, ਜੋ ਹਾਟ ਸਪਾਟ ਨਹੀਂ ਵਧਣ ਦੇਣਗੇ, ਉੱਥੇ 20 ਅਪ੍ਰੈਲ ਤੋਂ ਕੁਝ ਜ਼ਰੂਰੀ ਚੀਜ਼ਾਂ 'ਤੇ ਛੋਟ ਦੀ ਆਗਿਆ ਦਿੱਤੀ ਜਾ ਸਕਦੀ ਹੈ ਜੇਕਰ ਕੋਰੋਨਾ ਮਰੀਜ਼ਾਂ ਦੀ ਗਿਣਦੀ ਵੱਧਦੀ ਹੈ ਤਾਂ ਦਿੱਤੀ ਰਿਆਇਤ ਵਾਪਸ ਲੈ ਲਈ ਜਾਵੇਗੀ।
ਇਹ ਵੀ ਪੜ੍ਹੋ : ਪਟਿਆਲਾ ਹਮਲੇ 'ਤੇ ਟਿੱਪਣੀ ਕਰਨ ਵਾਲੇ ਸਿਮਰਜੀਤ ਬੈਂਸ ਤੋਂ ਪੁਲਸ ਸੁਰੱਖਿਆ ਲਈ ਗਈ ਵਾਪਸ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਲਾਏ ਸੈਨੀਟਾਈਜ਼ੇਸ਼ਨ ਟਨਲ
NEXT STORY