ਅੰਮ੍ਰਿਤਸਰ : ਕੋਰੋਨਾ ਵਾਇਰਸ ਦੀ ਆਫਤ ਦਰਮਿਆਨ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ, ਉਥੇ ਹੀ ਇਸ ਵਿਚਕਾਰ ਪੰਜਾਬ ਪੁਲਸ ਦੇ ਵੀ ਕੁਝ ਮੁਲਾਜ਼ਮਾਂ ਵਲੋਂ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦਾ ਇੰਸਪੈਕਟਰ ਸੰਜੀਵ ਕੁਮਾਰ ਇਸ ਕਰਫਿਊ ਦਰਮਿਆਨ ਘਰਾਂ 'ਚ ਡੱਕੇ ਲੋਕਾਂ ਲਈ ਰੱਬ ਬਣ ਕੇ ਬਹੁੜ ਰਿਹਾ ਹੈ। ਇੰਸਪੈਕਟਰ ਸੰਜੀਵ ਕੁਮਾਰ ਸਲੱਮ ਬਸਤੀਆਂ 'ਚ ਖੁਦ ਹੀ ਰਿਕਸ਼ਾ ਰੇਹੜੀ ਚਲਾ ਕੇ ਰਾਸ਼ਨ ਪੁੱਜਦਾ ਕਰ ਰਿਹਾ ਹੈ। ਕਦੇ ਉਹ ਗਰੀਬਾਂ ਨੂੰ ਰਾਸ਼ਨ ਪੁੱਜਦਾ ਕਰਦਾ ਹੈ ਅਤੇ ਕਦੇ ਸਬਜੀ ਦੀ ਰੇਹੜੀ ਲੈ ਕੇ ਉਨ੍ਹਾਂ ਕੋਲ ਪਹੁੰਚ ਜਾਂਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੂੰ ਹਲਕੇ ''ਚ ਲੈਣ ਵਾਲੇ ਲੋਕ ਹੋ ਜਾਣ ਸਾਵਧਾਨ, ਅੰਮ੍ਰਿਤਸਰ ਦੀ ਇਹ ਖਬਰ ਉਡਾਏਗੀ ਹੋਸ਼
ਇੰਸਪੈਕਟਰ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਹ ਕਿਸੇ 'ਤੇ ਕੋਈ ਅਹਿਸਾਨ ਨਹੀਂ ਕਰ ਰਿਹਾ ਸਗੋਂ ਸਿਰਫ ਇਨਸਾਨੀ ਫਰਜ਼ ਨਿਭਾਅ ਰਿਹਾ ਹੈ। ਸੰਜੀਵ ਕੁਮਾਰ ਨੇ ਉਦੋਂ ਹੀ ਰਿਕਸ਼ਾ ਰੇਹੜੀ ਦਾ ਹੈਂਡਲ ਫੜ ਲਿਆ ਸੀ ਜਦੋਂ ਕਰਫਿਊ ਦਾ ਐਲਾਨ ਹੋਇਆ ਸੀ। ਕੁਝ ਮਹੱਲਿਆਂ ਵਿਚ ਉਹ ਕਾਰ 'ਤੇ ਵੀ ਜਾਂਦਾ ਹੈ ਪਰ ਸਲੱਮ ਬਸਤੀਆਂ 'ਚ ਉਹ ਰਿਕਸ਼ਾ ਰੇਹੜੀ ਲੈ ਜਾਂਦਾ ਹੈ। ਇੰਸਪੈਕਟਰ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਇਸ ਔਖੇ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਉਨ੍ਹਾਂ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਰੋਜ਼ਾਨਾ ਗੁਜ਼ਾਰਾ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ। ਇਸ ਦੇ ਨਾਲ ਹੀ ਸੰਜੀਵ ਕੁਮਾਰ ਨੇ ਕਿਹਾ ਕਿ ਇਸ ਲਾਕ ਡਾਊਨ ਦੌਰਾਨ ਸਾਨੂੰ ਸਾਰਿਆਂ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰਾਂ 'ਚ ਰਹਿਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ''ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ੀ, ਪਠਾਨਕੋਟ ''ਚ ਇਕ ਹੋਰ ਪਾਜ਼ੇਟਿਵ ਕੇਸ ਆਇਆ ਸਾਹਮਣੇ
ਇਵੇਂ ਹੀ ਮੋਗਾ ਜ਼ਿਲੇ ਦੇ ਦੋ ਪੁਲਸ ਮੁਲਾਜ਼ਮਾਂ ਨੇ ਵੀ ਗਰਭਵਤੀ ਮਹਿਲਾ ਦੀ ਮਦਦ ਕਰਕੇ ਨੇਕੀ ਖੱਟੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਦੇ ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਵੀ ਸਲਾਮ ਕਰਨਾ ਬਣਦਾ ਹੈ ਜਿਹੜੇ ਇਸ ਔਖੀ ਘੜੀ ਵਿਚ ਦਿਨ ਰਾਤ ਸੜਕਾਂ 'ਤੇ ਪਹਿਰਾ ਦਿੰਦੇ ਹੋਏ ਲੋਕਾਂ ਦੀ ਜਾਨ ਦੀ ਹਿਫਾਜ਼ਤ ਕਰ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਕਹਿਰ : ਪੰਜਾਬ 'ਚ ਹੁਣ ਤੱਕ 91 ਕੇਸ ਆਏ ਸਾਹਮਣੇ, 7 ਮੌਤਾਂ, ਜਾਣੋ ਤਾਜ਼ਾ ਹਾਲਾਤ
ਖੁਦ ਨੂੰ ਕੈਬਨਿਟ ਮੰਤਰੀ ਦਾ ਖਾਸਮ-ਖਾਸ ਦੱਸਣ ਵਾਲੇ ਜਾਅਲੀ ਪੱਤਰਕਾਰ ਦੀ ਪੁਲਸ ਨੇ ਭੰਨ੍ਹੀ ਆਕੜ
NEXT STORY