ਨਾਭਾ (ਸੁਸ਼ੀਲ ਜੈਨ): ਡੀ.ਐੱਸ.ਪੀ. ਵਰਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਅੱਜ ਕੁਤਵਾਲੀ ਪੁਲਸ ਦੇ ਐੱਸ.ਐੱਚ.ਓ. ਇੰਸਪੈਕਟਰ ਸਰਬਜੀਤ ਸਿੰਘ ਨੇ ਕਰਫਿਊ ਦੌਰਾਨ ਜ਼ਿਲਾ ਮੈਜਿਸਟ੍ਰੈਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਇਕ ਜਾਅਲੀ ਪੱਤਰਕਾਰ ਭੁਵੇਸ਼ ਬਾਂਸਲ ਭਾਸ਼ੀ (ਪ੍ਰਧਾਨ ਹਰਸ਼ ਬਲੱਡ ਸੁਸਾਇਟੀ) ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਆਪਣੀ ਗੱਡੀ ਨੰ ਪੀ.ਬੀ. 65 ਆਰ 5058 ਹੂਟਰ ਤੇ ਪ੍ਰੈੱਸ ਦੇ ਨਾਂ ਦੀ ਕਥਿਤ ਦੁਰਵਰਤੋਂ ਕਰ ਰਿਹਾ ਸੀ।
ਇਹ ਵੀ ਪੜ੍ਹੋ: ਕਰਫਿਊ ਤੋਂ ਬਾਅਦ ਹੁਣ ਪੰਜਾਬ 'ਚ ਦਾਖਲ ਹੋਣਾ ਸੌਖਾ ਨਹੀਂ, ਇਸ ਤਰ੍ਹਾਂ ਹੋਵੇਗੀ 'ਸਪੈਸ਼ਲ ਐਂਟਰੀ'
ਚੈਕਿੰਗ ਦੌਰਾਨ ਇਸ ਵਿਅਕਤੀ ਨੇ ਆਪਣੇ ਆਪ ਨੂੰ ਸੀਨੀਅਰ ਕਾਂਗਰਸੀ ਨੇਤਾ ਦੱਸ ਕੇ ਕੈਬਨਿਟ ਮੰਤਰੀ ਧਰਮਸੋਤ ਦਾ ਖਾਸਮਖਾਸ ਹੋਣ ਦਾ ਪੁਲਸ ਅਧਿਕਾਰੀ 'ਤੇ ਰੋਹਬ ਮਾਰਿਆ। ਪੁਲਸ ਨੇ ਮਾਮਲਾ ਦਰਜ ਕਰਕੇ ਹਸਪਤਾਲ ਰੋਡ ਤੋਂ ਗੱਡੀ ਕਬਜ਼ੇ 'ਚ ਲੈ ਲਈ ਹੈ। ਡੀ.ਐੱਸ.ਪੀ. ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਕਿਸੇ ਨੂੰ ਵੀ ਸੜਕਾਂ 'ਤੇ ਬਗੈਰ ਮਤਬਲ ਅਤੇ ਬਿਨਾਂ ਕਰਫਿਊ ਪਾਸ ਘੁੰਮਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਗਈ ਵੈਗਨਾਰ ਗੱਡੀ ਦੇ ਚਾਲਕ ਭਾਸ਼ੀ ਕੋਲ ਪੰਜਾਬ ਸਰਕਾਰ ਦਾ ਪ੍ਰਵਾਨਤ ਪ੍ਰੈੱਸ ਕਾਰਡ ਵੀ ਨਹੀਂ ਸੀ, ਜੋ ਕਿ ਅਪਰਾਧ ਹੈ।
ਇਹ ਵੀ ਪੜ੍ਹੋ: ਬਰਨਾਲਾ ਦੇ ਲੋਕਾਂ ਲਈ ਚੰਗੀ ਖਬਰ, ਐਮਰਜੈਂਸੀ ਪਵੇ ਤਾਂ ਇਨ੍ਹਾਂ ਨੰਬਰਾਂ 'ਤੇ ਕਰੋ ਫੋਨ
ਪੁਲਸ ਨੇ ਗੱਡੀ 'ਚੋਂ ਪੱਤਰਕਾਰੀ ਦੇ ਜਾਅਲੀ ਕਾਗਜ਼ਾਤ ਬਰਾਮਦ ਕੀਤੇ ਹਨ। ਜਿਸ ਕਰਕੇ 419 ਆਈ.ਪੀ.ਸੀ. ਅਤੇ 188 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਹੁਣ ਤੱਕ 14 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜ਼ਿਲਾ ਮੈਜਿਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਕੋਰੋਨਾ ਮੁਸੀਬਤ: 5ਵੀਂ ਕਲਾਸ ਦੀ ਪ੍ਰੀਖਿਆ ਲਈ ਸਿੱਖਿਆ ਵਿਭਾਗ ਨੇ ਲਿਆ ਅਹਿਮ ਫੈਸਲਾ
ਭਾਈ ਨਿਰਮਲ ਸਿੰਘ ਖਾਲਸਾ ਨਾਲ ਹੋਏ ਵਿਤਕਰੇ ਦੀ ਜਾਂਚ ਸਬੰਧੀ 'ਸਿਟ' ਦੇ ਗਠਨ ਦੀ ਮੰਗ
NEXT STORY