ਜਲੰਧਰ - 31 ਦਸੰਬਰ 2019 ਨੂੰ ਚੀਨ ਦੇ ਸ਼ਹਿਰ ਵੁਹਾਨ 'ਚ ਨਿਮੂਨੀਏ ਜਿਹੀ ਬੀਮਾਰੀ ਫੈਲਣੀ ਸ਼ੁਰੂ ਹੋ ਗਈ, ਜਿਸ ਦੀ ਲਪੇਟ ’ਚ ਆਉਣ ਨਾਲ ਸ਼ਹਿਰ ਦੇ ਲਗਭਗ 40 ਫੀਸਦੀ ਲੋਕ ਪ੍ਰਭਾਵਿਤ ਹੋ ਗਏ। ਇਸ ਬੀਮਾਰੀ ਦਾ ਵਾਹਕ ਸੀ ਕੋਰੋਨਾ ਵਾਇਰਸ। 11 ਜਨਵਰੀ ਨੂੰ ਚੀਨ ’ਚ ਪਹਿਲੀ ਮੌਤ ਦਰਜ ਕੀਤੀ ਗਈ, ਜੋ ਇਕ 61 ਸਾਲ ਦਾ ਵਿਅਕਤੀ ਸੀ। ਉਕਤ ਵਿਅਕਤੀ ਨੂੰ ਖੰਘ, ਬੁਖਾਰ, ਜ਼ੁਕਾਮ, ਸਾਹ ਲੈਣ ’ਚ ਰੁਕਾਵਟ ਅਤੇ ਨਿਮੂਨੀਏ ਦੀ ਸ਼ਿਕਾਇਤ ਸੀ।20 ਜਨਵਰੀ ਤੱਕ ਚੀਨ ’ਚ ਮਰਨ ਵਾਲਿਆਂ ਦੀ ਗਿਣਤੀ 3 ਸੀ ਅਤੇ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 200 ਹੋ ਚੁੱਕੀ ਸੀ। ਚੀਨ ਤੋਂ ਬਾਅਦ ਹੋਲੀ-ਹੋਲੀ ਇਹ ਵਾਇਰਸ ਦੁਨੀਆਂ ਭਰ ਦੇ ਕੋਨੇ-ਕੋਨੇ ’ਚ ਫੈਲਣਾ ਸ਼ੁਰੂ ਹੋ ਗਿਆ।
30 ਜਨਵਰੀ 2020 ਨੂੰ ਵਿਸ਼ਵ ਸਿਹਤ ਸੰਗਠਨ ਨੇ ਇਸ ਬੀਮਾਰੀ ਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕਰ ਦਿੱਤਾ। ਅੱਜ ਇਸ ਵਾਇਰਸ ਦੇ ਕਾਰਨ 1 ਮਿਲੀਅਨ ਤੋਂ ਵਧੇਰੇ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਬਹੁਤ ਸਾਰੇ ਲੋਕਾਂ ਦੀ ਤਾਂ ਮੌਤ ਵੀ ਹੋ ਚੁੱਕੀ ਹੈ, ਜਿਸ ਕਾਰਨ ਪੂਰੇ ਦੇਸ਼ ’ਚ ਲਾਕਡਾਊਨ ਕੀਤਾ ਗਿਆ ਹੈ। ਇਸ ਬੀਮਾਰੀ ਦਾ ਕੇਂਦਰ ਰਹੇ ਵੁਹਾਨ ਸ਼ਹਿਰ 'ਚ ਲਾਕਡਾਊਨ ਖ਼ਤਮ ਕਰ ਦਿੱਤਾ ਗਿਆ ਹੈ ਪਰ ਅਜੇ ਵੀ ਲੋਕੀਂ ਉਸ ਸਦਮੇ ਤੋਂ ਬਾਹਰ ਨਹੀਂ ਆ ਰਹੇ। ਬਾਕੀ ਸਰਕਾਰ ਤੋਂ ਕੀ ਸ਼ਿਕਾਇਤਾਂ ਨੇ ਆਓ ਜਾਣਦੇ ਹਾਂ....
ਪੜ੍ਹੋ ਇਹ ਵੀ ਖਬਰ - ਕੋਰੋਨਾ ਮਹਾਮਾਰੀ ਦੀ ਆਫ਼ਤ ਵਿਚ ਵਿਗਿਆਨੀ ਲੱਭ ਰਹੇ ਹਨ ਇਸ ਮਰਜ਼ ਦਾ ਤੋੜ (ਵੀਡੀਓ)
ਪੜ੍ਹੋ ਇਹ ਵੀ ਖਬਰ - ਜਗਬਾਣੀ ਪੋਡਕਾਸਟ : ਸੁਣੋ ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਚਾਰ ਚਿੱਠੀਆਂ'
ਪੜ੍ਹੋ ਇਹ ਵੀ ਖਬਰ - ਭਾਈ ਨਿਰਮਲ ਸਿੰਘ ਖ਼ਾਲਸਾ : ਰਸਭਿੰਨੇ ਕੀਰਤਨੀਏ ਦੀ ਆਵਾਜ਼ ਬਾਕੀ ਹੈ ਆਖ਼ਰ
ਪਠਾਨਕੋਟ 'ਚ ਕੋਰੋਨਾ ਨੇ ਫੜਿਆ ਜ਼ੋਰ, ਇਕੋਂ ਪਰਿਵਾਰ ਦੇ ਹੋਰ 5 ਜੀਅ ਕੋਰੋਨਾ ਪਾਜ਼ੇਟਿਵ
NEXT STORY