ਬੁਢਲਾਡਾ, (ਬਾਂਸਲ) : ਕਰੋਨਾ ਵਾਇਰਸ ਦੇ ਇਤਿਹਾਅਤ ਵਜੋਂ ਸਰਕਾਰ ਵੱਲੋਂ ਚੁੱਕੇ ਕਦਮਾਂ ਦੇ ਮੱਦੇਨਜ਼ਰ ਸਕੂਲਾਂ ਕਾਲਜਾਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨਾ ਅਤੇ ਦੇਰ ਰਾਤ ਤੋਂ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਬੰਦ ਕਰਨ ਦੇ ਐਲਾਨ ਤੋਂ ਬਾਅਦ ਲੋਕਾਂ 'ਚ ਹੋਰ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਲੋਕਾਂ ਦੀ 31 ਮਾਰਚ ਤੱਕ ਦਾ ਘਰੇਲੂ ਰਾਸ਼ਣ ਅਤੇ ਸਬਜ਼ੀਆਂ ਖਰੀਦਣ ਲਈ ਅਫੜਾ-ਦਫੜੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਸ਼ਹਿਰ 'ਚ ਆਲੂ ਅਤੇ ਪਿਆਜ਼ ਦੀ ਮੰਗ ਵਧੇਰੇ ਹੋਣ ਕਾਰਨ ਮਾਰਕਿਟ 'ਚੋਂ ਇਕੋਂ ਦਮ ਹਰੀਆਂ ਸਬਜ਼ੀਆਂ ਤੋਂ ਇਲਾਵਾ ਆਲੂ, ਟਮਾਟਰ ਤੇ ਪਿਆਜ਼ ਦੀ ਕਮੀ ਨਜ਼ਰ ਆ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਸ਼ਹਿਰ 'ਚ ਸ਼ਬਜ਼ੀ ਦੀ ਆਮਦ ਨਾ ਹੋਣ ਕਾਰਨ ਓਪਰੋਕਤ ਸਬਜ਼ੀਆਂ ਦੀ ਘਾਟ ਬਣ ਗਈ ਹੈ। ਉੱਥੇ ਹੀ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਕਰੋਨਾ ਵਾਈਰਸ ਦੇ ਬਚਾਅ ਅਤੇ ਇਤਿਹਾਅਤ ਲਈ ਅਪੀਲ ਕੀਤੀ ਜਾ ਰਹੀ ਹੈ ਅਤੇ ਸਾਵਧਾਨੀਆਂ ਵਰਤਣ ਲਈ ਕਿਹਾ ਜਾ ਰਿਹਾ ਹੈ। ਜਿੱਥੇ ਪੁਲਸ ਵੱਲੋਂ ਐਸ. ਐਚ. ਓ. ਇੰਸਪੈਕਟਰ ਗੁਰਦੀਪ ਸਿੰਘ ਵੱਲੋਂ ਵੀ ਵੱਖ-ਵੱਖ ਜਨਤਕ ਥਾਵਾਂ 'ਤੇ ਲੋਕਾਂ ਨਾਲ ਸੰਪਰਕ ਬਣਾਇਆ ਹੋਇਆ ਹੈ ਅਤੇ ਇਸ ਦੇ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਆਲੂ ਪਿਆਜ਼ ਦੀ ਕਮੀ ਸੰਬੰਧੀ ਇਕ ਸਬਜ਼ੀ ਵਪਾਰੀ ਨੇ ਦੱਸਿਆ ਕਿ ਕੁਝ ਵਪਾਰੀਆਂ ਵੱਲੋਂ ਵੱਡੀ ਤਦਾਦ 'ਚ ਪਿਆਜ਼ ਸਟੋਰ ਕੀਤਾ ਹੋਇਆ ਹੈ ਪਰ ਇੱਕੋਂ ਦਮ ਲੋਕਾਂ ਦੀ ਮੰਗ ਨੂੰ ਮੱਦੇਨਜ਼ਰ ਰੱਖਦਿਆਂ ਢੋਹਾ-ਢੋਆਈ ਲਈ ਸਮੇਂ ਦੀ ਘਾਟ ਹੈ ਪਰ ਮਾਰਕਿਟ ਵਿੱਚ ਪਿਆਜ਼ ਦੀ ਕੋਈ ਕਮੀ ਨਹੀਂ ਹੋਵੇਗੀ।
ਕੋਰੋਨਾ ਵਾਇਰਸ : ਵੈਂਟੀਲੇਟਰ ਦੀ ਸੁਵਿਧਾ ਨਾ ਹੋਣ ਕਾਰਣ ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਖੁੱਲ੍ਹੀ ਪੋਲ
NEXT STORY