ਨਾਭਾ (ਰਾਹੁਲ ਖੁਰਾਣਾ): ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ 'ਚ ਲਾਕਡਾਊਨ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਦੇ ਵਿੱਚ ਲਗਾਤਾਰ ਕਰਫਿਊ ਦੀ ਮਿਆਦ 'ਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਘਰਾਂ 'ਚ ਰਹਿਣ ਦੇ ਹੁਕਮ ਜਾਰੀ ਦਿੱਤੇ ਗਏ ਹਨ। ਪਰ ਉੱਥੇ ਹੀ ਲੋਕਾਂ ਦਾ ਗ਼ੁੱਸਾ ਵੀ ਦਿਨੋਂ-ਦਿਨ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਮਾਮੂਲੀ ਜਹੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਆਹਮਣੋ ਸਾਹਮਣੇ ਹੋ ਗਈਆਂ। ਜਿਸ ਦੀ ਤਾਜ਼ਾ ਮਿਸਾਲ ਨਾਭਾ 'ਚ ਵੇਖਣ ਨੂੰ ਮਿਲੀ। ਨਾਭਾ ਦੀ ਬੈਂਕ ਸਟਰੀਟ ਵਿਖੇ ਜਿੱਥੇ ਦੋਵੇਂ ਕਿਰਾਏਦਾਰਾਂ ਦੀ ਮਾਮੂਲੀ ਜਿਹੀ ਲੜਾਈ ਨੇ ਖੂਨੀ ਰੂਪ ਧਾਰ ਲਿਆ।
ਇਹ ਕਿਰਾਏਦਾਰ ਇਕ ਪ੍ਰਵਾਸੀ ਪਰਿਵਾਰ ਅਤੇ ਦੂਜਾ ਪੰਜਾਬੀ ਪਰਿਵਾਰ ਇਕੋ ਹੀ ਮਕਾਨ 'ਚ ਕਿਰਾਏਦਾਰ ਹਨ। ਇਸ ਮਕਾਨ 'ਚ ਹੇਠਾਂ ਰਹਿੰਦੇ ਪੰਜਾਬੀ ਕਿਰਾਏਦਾਰ ਨੇ ਆਪਣਾ ਮੋਬਾਇਲ ਠੀਕ ਕਰਵਾਉਣ ਲਈ ਮੋਬਾਇਲ ਰਿਪੇਅਰ ਵਾਲੇ ਨੂੰ ਬੁਲਾਇਆ ਤੇ ਉੱਪਰ ਰਹਿੰਦੇ ਪ੍ਰਵਾਸੀ ਕਿਰਾਏਦਾਰ ਨਾਲ ਮੋਬਾਈਲ ਰਿਪੇਅਰ ਵਾਲੇ ਦੀ ਤੂੰ-ਤੂੰ ਮੈਂ ਮੈਂ ਹੋ ਗਈ, ਜਿਸ ਤੋਂ ਬਾਅਦ ਇਹ ਲੜਾਈ ਖੂਨੀ ਰੂਪ ਧਾਰ ਗਈ। ਇਸ ਲੜਾਈ 'ਚ ਪ੍ਰਵਾਸੀ ਮਜ਼ਦੂਰ ਰਣਜੀਤ ਦੀ ਪਤਨੀ ਸੰਧਿਆ ਦੇ ਸਿਰ 'ਚ ਰਾਡ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਅਤੇ ਪ੍ਰਵਾਸੀ ਪਰਿਵਾਰ ਨੇ ਕਿਹਾ ਕਿ ਸਾਡੇ 'ਤੇ ਪਿਸਤੌਲ ਤਾਣ ਲਿਆ ਅਤੇ ਹਵਾਈ ਫਾਇਰ ਵੀ ਕੀਤੇ, ਜਿਸ ਨੂੰ ਤੁਰੰਤ ਨਾਭਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ। ਦੂਜੇ ਪਾਸੇ ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲ ਕਬੂਤਰਾਂ ਨੂੰ ਮਾਰਨ ਵਾਲੀ ਗੰਨ ਸੀ ਅਤੇ ਉਸ ਨਾਲ ਹੀ ਉਨ੍ਹਾਂ ਨੇ ਫਾਇਰ ਕੀਤੇ ਹਨ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਇਸ ਮੌਕੇ 'ਤੇ ਨਾਭਾ ਦ ਐੱਸ.ਐੱਚ.ਓ. ਸਰਬਜੀਤ ਚੀਮਾ ਨੇ ਕਿਹਾ ਕਿ ਇਹ ਜੋ ਤਕਰਾਰ ਹੋਈ ਹੈ ਮੋਬਾਇਲ ਦੀ ਰਿਪੇਅਰ ਕਰਨ ਆਏ ਵਿਅਕਤੀ ਨਾਲ ਹੋਈ ਹੈ ਅਤੇ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਹਾਂ, ਜੋ ਪਿਸਤੌਲ ਦੇ ਫਾਇਰ ਦੀ ਗੱਲ ਅੱਗੇ ਆ ਰਹੇ ਉਹ ਝੂਠ ਹੈ। ਉਹ ਜਾਨਵਰਾਂ ਨੂੰ ਮਾਰਨ ਵਾਲੀ ਸ਼ਰਲੇ ਵਾਲੀ ਗਨ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੋਲੀ ਉੱਥੇ ਨਹੀਂ ਚੱਲੀ। ਅਸੀਂ ਇਸ ਸਬੰਧੀ ਜਾਂਚ ਕਰ ਰਹੇ ਹਾਂ ਅਤੇ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ।
ਜਲੰਧਰ ਦੇ ਦੋ ਹੋਰ ਮਰੀਜ਼ਾਂ ਨੇ ਜਿੱਤੀ ਜੰਗ, ਨਿਜ਼ਾਤਮ ਨਗਰ ਹੋਇਆ 'ਕੋਰੋਨਾ' ਮੁਕਤ
NEXT STORY