ਜਲੰਧਰ/ਪਟਿਆਲਾ: ਕੋਵਿਡ-19 ਦੇ ਕਾਰਨ ਪਾਵਰਕਾਮ ਦਾ ਸਟਾਫ ਕਿਸੇ ਵੀ ਉਪਭੋਗਤਾ ਦੇ ਕੋਲ ਜਾ ਕੇ ਰੀਡਿੰਗ ਨਹੀਂ ਲਵੇਗਾ। ਉਪਭੋਗਤਾ ਨੂੰ ਪਿਛਲੇ ਸਾਲ ਦੇ ਸਬੰਧਿਤ ਮਹੀਨੇ 'ਚ ਖਪਤ ਦੀ ਬਿਜਲੀ ਦੀ ਔਸਤ ਦੇ ਆਧਾਰ 'ਤੇ ਬਿੱਲ ਦੇਣਾ ਹੋਵੇਗਾ। ਵਿਭਾਗ ਆਨਲਾਈਨ ਤਰੀਕਿਆਂ ਨਾਲ ਲੋਕਾਂ ਨੂੰ ਬਿਲਿੰਗ ਅਮਾਉਂਟ ਦੱਸੇਗਾ। ਐਗਰੀਕਲਚਰ ਕੈਟੇਗਰੀ ਛੱਡ, ਘਰ ਦੁਕਾਨ, ਇੰਡਸਟਰੀ ਅਤੇ ਸਪੈਸ਼ਲ ਕੁਨੈਕਸ਼ਨਾਂ ਦੇ ਲਈ ਅੱਜ ਲਿਖਤੀ ਆਦੇਸ਼ ਜਾਰੀ ਹੋਏ। ਦੂਜੇ ਪਾਸੇ ਸੂਬਾ ਸਰਕਾਰ ਦੇ ਮੁਤਾਬਕ ਉਦਯੋਗਿਕ ਉਪਭੋਗਤਾਵਾਂ ਨੂੰ 23 ਮਾਰਚ ਦੇ ਬਾਅਦ ਅਗਲੇ 2 ਮਹੀਨਿਆਂ ਦੇ ਲਈ ਬਿਜਲੀ ਬਿਲ 'ਚ ਲਗਾਏ ਜਾਣ ਵਾਲੇ ਤੈਅ ਰੇਟਾਂ ਤੋਂ ਛੂਟ ਮਿਲੇਗੀ। ਮੀਡੀਅਮ ਅਤੇ ਲਾਰਜ ਸਪਲਾਈ ਵਾਲੇ ਬੰਦ ਉਦਯੋਗਿਕ ਉਪਭੋਗਤਾਵਾਂ ਨੂੰ ਬਿਜਲੀ ਦਾ ਬਕਾਇਆ ਦੇਣ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦਾ ਫੈਸਲਾ, ਕਰਫਿਊ ਲਾਗੂ ਕਰਵਾਉਣ ਲਈ 10 ਜ਼ਿਲਿਆਂ 'ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ
ਪਿਛਲੇ ਸਾਲ ਆਏ ਸਨ ਜ਼ਿਆਦਾ ਬਿੱਲ ਇਸ ਲਈ ਹੁਣ ਜ਼ਿਆਦਾ ਪੇਮੈਂਟ ਦੇਣੀ ਪਵੇਗੀ
ਬਿਜਲੀ ਖਪਤ ਨੋਟ ਨਹੀਂ ਕਰਨ ਦੇ ਬਾਅਦ ਉਨ੍ਹਾਂ ਦਾ ਪਿਛਲੇ ਸਾਲ ਦੇ ਮਾਰਚ-ਅਪ੍ਰੈਲ ਮਹੀਨੇ ਦਾ ਬਿੱਲ ਦੇ ਆਧਾਰ 'ਤੇ ਬਿੱਲ ਜੈਨਰੇਟ ਹੋਵੇਗਾ। ਕੋਵਿਡ-19 ਦੇ ਕਾਰਨ ਜਿੰਨੇ ਮਹੀਨੇ ਵਿਭਾਗ ਮੀਟਰ ਰੀਡਿੰਗ ਨਹੀਂ ਕਰੇਗਾ ਉਨੇ ਮਹੀਨੇ ਇਸੇ ਆਧਾਰ 'ਤੇ ਬਿੱਲ ਜੈਨਰੇਟ ਹੋਵੇਗਾ। ਨੈਸ਼ਨਲ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਵਿਜੇ ਤਲਵਾਰ ਕਹਿੰਦੇ ਹਨ ਕਿ ਅੱਜ ਬੰਦ ਦੌਰਾਨ ਦੁਕਾਨ ਦਾ ਬਿੱਲ ਇਕ ਹਜ਼ਾਰ ਰੁਪਏ ਆਉਣਾ ਚਾਹੀਦਾ। ਉਸ ਤੋਂ ਪਿਛਲੇ ਸਾਲ ਦੀ ਖਪਤ ਦੇ ਮੁਤਾਬਕ ਜੇਕਰ 10000 ਮੰਗਣਗੇ ਤਾਂ ਪਰੇਸ਼ਾਨੀ ਤਾਂ ਹੋਵੇਗੀ।
ਇਹ ਵੀ ਪੜ੍ਹੋ: ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਨੂੰ ਲੈ ਕੇ ਵਿਜੇਇੰਦਰ ਸਿੰਗਲਾ ਦਾ ਵੱਡਾ ਬਿਆਨ
ਆਨਲਾਈਨ ਦੇਖ ਸਕੋਗੇ ਬਿੱਲ
ਸਭ ਤੋਂ ਪਹਿਲਾਂ ਪਾਵਰਕਾਮ ਦੀ ਵੈਬਸਾਈਟ 'ਤੇ ਜਾ ਕੇ ਬਿੱਲ ਆਪਸ਼ਨ 'ਤੇ ਕਲਿਕ ਕਰੋ। ਬਿਜਲੀ ਉਪਭੋਗਤਾ ਖਾਤਾ ਨੰਬਰ ਭਰੋ। ਮੋਬਾਇਲ ਨੰਬਰ ਪੰਜੀਕਰਨ ਕਰੋ। ਬਿਲ ਡਿਟੇਲ ਮੋਬਾਇਲ 'ਤੇ ਭੇਜੀ ਜਾਵੇਗੀ। ਰਜਿਸਟਰਡ ਈ-ਮੇਲ 'ਤੇ ਵੀ ਬਿੱਲ ਡਿਟੇਲ ਆਵੇਗੀ। ਪੀ.ਐੱਸ.ਪੀ.ਸੀ.ਐੱਲ. ਸਰਵਿਸ ਮੋਬਾਇਲ ਐਪ ਡਾਊਨਲੋਡ ਕਰਕੇ ਜਾਣਕਾਰੀ ਲੈ ਸਕੋਗੇ।
ਇਹ ਵੀ ਪੜ੍ਹੋ:ਪੰਜਾਬ 'ਚ ਕਣਕ ਦੀ ਖਰੀਦ ਨੂੰ ਲੈ ਕੇ ਮੁੱਖ ਮੰਤਰੀ ਨੇ ਕੀਤਾ ਇਹ ਐਲਾਨ
ਸਿੱਧੂ ਕੋਰੋਨਾ ਤੋਂ ਬਚਣ ਲਈ ਹਸਪਤਾਲ ਦੇ ਸਟਾਫ ਨੂੰ ਦੇਣ ਆਏ ਮਾਸਕ, ਆਪ ਨਹੀਂ ਪਾਇਆ
NEXT STORY