ਭਵਾਨੀਗੜ੍ਹ (ਅੱਤਰੀ): ਨੇੜਲੇ ਪਿੰਡ ਬੀਬੜੀ ਦੇ ਇੱਕ ਨੌਜਵਾਨ ਨੂੰ 'ਜਨਤਾ ਕਰਫਿਊ' ਦੌਰਾਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨਾ ਮਹਿੰਗਾ ਪਿਆ। ਇਸ ਸਬੰਧੀ ਪੁਲਸ ਨੇ ਨੌਜਵਾਨ ਖਿਲਾਫ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ । ਇਸ ਸਬੰਧੀ ਗੋਬਿੰਦਰ ਸਿੰਘ ਡੀ.ਐਸ.ਪੀ. ਭਵਾਨੀਗੜ੍ਹ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਵਾਸੀ ਬੀਬੜੀ ਜੋ ਕਿ 10 ਮਾਰਚ ਨੂੰ ਨਿਊਜ਼ੀਲੈਂਡ ਤੋਂ ਭਾਰਤ ਆਇਆ ਸੀ, ਜਿਸਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਸਕਰੀਨਿੰਗ ਕਰਦਿਆਂ ਘਰ ਵਿੱਚ ਹੀ ਰਹਿਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਤੇ ਵਿਅਕਤੀ ਨੂੰ ਕਿਸੇ ਵਿਆਹ ਸ਼ਾਦੀ ਜਾ ਹੋਰ ਇਕੱਠ ਵਾਲੇ ਕਿਸੇ ਪ੍ਰੋਗਰਾਮ 'ਚ ਸ਼ਾਮਲ ਨਹੀ ਹੋਣ ਲਈ ਸਖਤੀ ਦੇ ਨਾਲ ਰੋਕਿਆ ਗਿਆ ਸੀ ਪਰੰਤੂ ਨੌਜਵਾਨ ਨੇ ਸਰਕਾਰੀ ਹੁਕਮਾਂ ਦੀ ਪ੍ਰਵਾਹ ਕੀਤੇ ਵਗੈਰ ਅੱਜ ਨੌਜਵਾਨ ਪਰਿਵਾਰ ਦੇ ਕੁੱਝ ਮੈਂਬਰਾਂ ਸਮੇਤ ਫਾਜ਼ਿਲਕਾ ਵਿਆਹ ਕਰਵਾਉਣ ਚਲਾ ਗਿਆ, ਜਿਸ ਸਬੰਧੀ ਪੁਲਸ ਨੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਆਦੇਸ਼ਾਂ 'ਤੇ ਕਾਰਵਾਈ ਕਰਦਿਆਂ ਪ੍ਰਭਜੋਤ ਸਿੰਘ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਟਿਕ-ਟਾਕ 'ਤੇ ਕੋਰੋਨਾ ਵਾਇਰਸ ਦੀ ਝੂਠੀ ਵੀਡੀਓ ਪਾ ਕੇ ਬੁਰਾ ਫਸਿਆ ਸ਼ਖਸ
ਮਾਮਲਾ ਸ਼ੱਕੀ ਹਾਲਾਤ 'ਚ ਮਰੇ ਵਿਅਕਤੀ ਦਾ, ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
NEXT STORY