ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲਕੇ ਵੱਖ-ਵੱਖ ਏਕਾਂਤਵਾਸ ਸੈਂਟਰਾਂ ਵਿਖੇ ਪਹੁੰਚ ਕੇ ਏਕਾਂਤਵਾਸ ਕੀਤੇ ਰਾਜਸਥਾਨ ਤੋਂ ਪਰਤੇ ਮਜ਼ਦੂਰਾਂ ਨੂੰ ਘਰ ਵਾਪਿਸ ਭੇਜਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਘੁਬਾਇਆ ਸੈਂਟਰ 'ਚ 50 ਅਤੇ ਬੱਘੇ ਕੇ 54 ਅਤੇ ਲਮੋਚੜ ਸਕੂਲ 'ਚ 47 ਲੋਕਾਂ ਨੂੰ ਏਕਾਂਤਵਾਸ ਕੀਤਾ ਗਿਆ ਸੀ ਅਤੇ ਇਨ੍ਹਾਂ 'ਚ ਕੋਈ ਵੀ ਕੋਰੋਨਾ ਪਾਜ਼ੇਟਿਵ ਨਹੀਂ ਆਇਆ ਜਿਸ ਕਰਕੇ ਇਨ੍ਹਾਂ ਨੂੰ ਆਪਣੇ ਘਰ ਭੇਜਿਆ ਜਾ ਰਿਹਾ ਹੈ। ਵਿਧਾਇਕ ਆਵਲਾ ਨੇ ਕਿਹਾ ਕਿ ਮੇਰੇ ਵਲੋਂ ਇਨ੍ਹਾਂ ਨੂੰ ਦੋ ਤਿੰਨ ਘਰ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਇਨ੍ਹਾਂ ਨੇ ਵੀ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਘਰ ਰਹਿਣਗੇ ਅਤੇ ਕਿਸੇ ਨਾਲ ਵੀ ਤਾਲਮੇਲ ਨਹੀਂ ਬਣਾਉਣਗੇ।
ਇਸ ਦੌਰਾਨ ਵਿਧਾਇਕ ਆਵਲਾ ਨੇ ਸੈਂਟਰ 'ਚ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਮਜ਼ਦੂਰਾਂ ਨੂੰ ਫਲ ਆਦਿ ਵੰਡੇ। ਇਸ ਮੌਕੇ ਐਸ.ਡੀ.ਐਮ ਜਲਾਲਾਬਾਦ ਕੇਸ਼ਵ ਗੋਇਲ, ਸੀਨੀਅਰ ਕਾਂਗਰਸੀ ਆਗੂ ਕਾਕਾ ਕੰਬੋਜ, ਡਾ. ਸੰਟੀ ਕਪੂਰ, ਕਪਿਲ ਕਪੂਰ, ਸੁਰਿੰਦਰ ਪਾਲ ਸਿੰਘ ਬਵੇਜਾ, ਡਾ. ਅਹਿਲਕਾਰ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਬਾਅਦ ਵਿਧਾਇਕ ਰਮਿੰਦਰ ਆਵਲਾ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਦੂਰ ਤੋਂ ਖੜੇ ਹੋ ਕੇ ਆਈਸੋਲੇਸ਼ਨ ਵਾਰਡ 'ਚ ਭਰਤੀ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਪੁੱਛਿਆ ਕਿ ਉਨ੍ਹਾਂ ਨੂੰ ਜ਼ਰੂਰੀ ਸਹੂਲਤਾਂ, ਖਾਣਾ ਸਹੀ ਤਰੀਕੇ ਨਾਲ ਮਿਲ ਰਿਹਾ ਹੈ ਤਾਂ ਸਾਰਿਆਂ ਨੇ ਇਕਸੁਰ ਹੋ ਕੇ ਸੰਤੁਸ਼ਟੀ ਜ਼ਾਹਿਰ ਕੀਤੀ।
ਮਲੇਰਕੋਟਲਾ ਤੇ ਅਹਿਮਦਗੜ੍ਹ ਵਿਚ ਵੀ ਮਿਲ ਸਕੇਗੀ ਹੋਟਲ ‘ਚ ਕੁਆਰੰਟੀਨ ਹੋਣ ਦੀ ਸਹੂਲਤ
NEXT STORY