ਅੰਮ੍ਰਿਤਸਰ (ਦਲਜੀਤ) : ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਕੋਰੋਨਾ ਵਾਇਰਸ ਗੰਭੀਰ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਆਸਾਨੀ ਨਾਲ ਆਪਣੀ ਲਪੇਟ 'ਚ ਲੈ ਰਿਹਾ ਹੈ। ਉਕਤ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਣ ਕੋਰੋਨਾ ਉਨ੍ਹਾਂ ਨੂੰ ਮੌਤ ਦਾ ਸ਼ਿਕਾਰ ਬਣਾ ਰਿਹਾ ਹੈ।
ਇਹ ਵੀ ਪੜ੍ਹੋ : ਪਤਨੀ ਦੀ ਬੇਵਫ਼ਾਈ ਤੋਂ ਦੁਖ਼ੀ ਨਿਹੰਗ ਸਿੰਘ ਦਾ ਟੁੱਟਿਆ ਸਬਰ ਦਾ ਬੰਨ੍ਹ, ਬਲੇਡ ਨਾਲ ਵੱਢੀਆਂ ਗੁੱਟ ਦੀਆਂ ਨਸਾਂ
ਅੰਮ੍ਰਿਤਸਰ 'ਚ ਐਤਵਾਰ ਨੂੰ ਕੋਰੋਨਾ ਪੀੜਤ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 21 ਨਵੇਂ ਪਾਜ਼ੇਟਿਵ ਰਿਪੋਰਟ ਹੋਏ ਹਨ। 39 ਮਰੀਜ਼ ਤੰਦਰੁਸਤ ਵੀ ਹੋਏ ਹਨ। ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਜਿੱਥੇ ਹਰ ਇਕ ਵਰਗ ਨੂੰ ਆਪਣੀ ਜਕੜ 'ਚ ਲੈ ਰਿਹਾ ਹੈ, ਉੱਥੇ ਹੀ ਸਭ ਤੋਂ ਜ਼ਿਆਦਾ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਆਸਾਨੀ ਨਾਲ ਆਪਣੀ ਲਪੇਟ 'ਚ ਲੈ ਰਿਹਾ ਹੈ।
ਇਹ ਵੀ ਪੜ੍ਹੋ : ਰਿਸ਼ਤਿਆਂ ਦਾ ਘਾਣ : ਜਵਾਨ ਭਾਣਜੀ ਨੂੰ ਰੇਲਵੇ ਸਟੇਸ਼ਨ 'ਤੇ ਛੱਡ ਭੱਜਿਆ ਮਾਮਾ, ਇੰਝ ਖੁੱਲ੍ਹੀ ਪੂਰੀ ਕਹਾਣੀ
ਅੰਮ੍ਰਿਤਸਰ 'ਚ ਹੁਣ ਤੱਕ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਉਹ ਮਰੀਜ਼ ਹਨ, ਜਿਹੜੇ ਬਜ਼ੁਰਗ ਅਤੇ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਸਨ। ਉਕਤ ਬੀਮਾਰੀਆਂ ਪਹਿਲਾਂ ਹੀ ਮਰੀਜ਼ ਦੇ ਸਰੀਰ 'ਚ ਹੋਰ ਬੀਮਾਰੀਆਂ ਨਾਲ ਲੜਨ ਦੀ ਸਹਿਣ ਸ਼ਕਤੀ ਘੱਟ ਕਰ ਦਿੰਦੀਆਂ ਹਨ। ਕੋਰੋਨਾ ਵਾਇਰਸ ਇਨ੍ਹਾਂ ਮਰੀਜ਼ਾਂ ਨੂੰ ਆਪਣੀ ਲਪੇਟ ’ਚ ਲੈ ਕੇ ਗੰਭੀਰ ਹਾਲਤ 'ਚ ਪਹੁੰਚਾ ਦਿੰਦਾ ਹੈ। ਸਿਹਤ ਮਹਿਕਮੇ ਦਾ ਵੀ ਮੰਨਣਾ ਹੈ ਕਿ ਜੇਕਰ ਉਕਤ ਬੀਮਾਰੀਆਂ ਤੋਂ ਪੀੜਤ ਮਰੀਜ਼ ਸਮੇਂ ਸਿਰ ਆਪਣਾ ਇਲਾਜ ਕਰਵਾ ਲਵੇ ਤਾਂ ਕੋਰੋਨਾ ਵਾਇਰਸ ਤੋਂ ਸਮੇਂ ਸਿਰ ਉਨ੍ਹਾਂ ਦਾ ਬਚਾਅ ਹੋ ਸਕਦਾ ਹੈ।
ਇਹ ਵੀ ਪੜ੍ਹੋ : ਭਤੀਜੇ ਨੇ ਰਿਸ਼ਤੇ ਦਾ ਲਿਹਾਜ਼ ਭੁੱਲ ਪੱਟਿਆ ਚਾਚੇ ਦਾ ਘਰ, ਚਾਚੀ ਨਾਲ ਜ਼ਬਰਨ ਬਣਾਏ ਸਰੀਰਕ ਸਬੰਧ
ਅੰਮ੍ਰਿਤਸਰ 'ਚ ਹੁਣ ਲੋਕ ਲਾਪਰਵਾਹ ਹੋ ਗਏ ਹਨ। ਉਹ ਨਾ ਤਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ, ਨਾ ਹੀ ਮਾਸਕ ਪਾ ਰਹੇ ਹਨ। ਇਸ ਦੌਰਾਨ ਬੀਮਾਰੀਆਂ ਦੀ ਜਕੜ 'ਚ ਆਏ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਖਾਸ ਕਰ ਕੇ ਬਜ਼ੁਰਗਾਂ ਨੂੰ ਬਿਨਾਂ ਕੰਮ ਦੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ।
'ਆਪ' ਦੀ ਮੰਗ , ਗੁੰਮ ਹੋਏ ਸਰੂਪਾਂ ਦੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਰਿਟਾਇਰਡ ਸਿੱਖ ਜੱਜਾਂ ਤੋਂ ਕਰਵਾਈ ਜਾਵੇ
NEXT STORY