ਲੁਧਿਆਣਾ (ਸਹਿਗਲ) : ਪੰਜਾਬ ਸਰਕਾਰ ਅਤੇ ਸੂਬੇ ਦੇ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ ਕਿ 412 ਦਿਨਾਂ ਬਾਅਦ ਸੂਬੇ ’ਚ ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ ਹੈ ਅਤੇ ਕਈ ਜ਼ਿਲ੍ਹਿਆਂ ਦੀ ਪਾਜ਼ੇਟੀਵਿਟੀ ਦਰ ਵੀ ਜ਼ੀਰੋ ’ਤੇ ਆ ਗਈ ਹੈ। ਸੂਬੇ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਬੀਤੇ ਸਾਲ 10 ਜੂਨ ਨੂੰ ਇਸ ਤਰ੍ਹਾਂ ਹੀ ਦੇਖਣ ਨੂੰ ਮਿਲਿਆ ਸੀ, ਜਦੋਂ ਕੋਰੋਨਾ ਵਾਇਰਸ ਨਾਲ ਸੂਬੇ ਵਿਚ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਹੜਤਾਲ ਖ਼ਤਮ ਕਰਨ ਦੀ ਅਪੀਲ
ਲਗਭਗ 1 ਸਾਲ ਅਤੇ 47 ਦਿਨਾਂ ਬਾਅਦ ਫਿਰ ਸੁਖਦ ਦਿਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਘੱਟ ਹੋ ਰਹੀ ਹੈ। ਬੀਤੇ ਦਿਨ 45 ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਕਿਸੇ ਵੀ ਮਰੀਜ਼ ਨੂੰ ਆਈ. ਸੀ. ਯੂ. ’ਚ ਸ਼ਿਫਟ ਨਹੀਂ ਕਰਨਾ ਪਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਕੈਪਟਨ ਨੂੰ ਮਿਲਣ ਪੁੱਜੇ ਨਵਜੋਤ ਸਿੱਧੂ
ਸਿਰਫ ਇਕ ਮਰੀਜ਼ ਨੂੰ ਫਰੀਦਕੋਟ ਵੈਂਟੀਲੇਟਰ ਸਪੋਰਟ ’ਤੇ ਰੱਖਣਾ ਪਿਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਜਿਨ੍ਹਾਂ ਵਿਚ ਫਰੀਦਕੋਟ, ਫਾਜ਼ਿਲਕਾ, ਮਾਨਸਾ, ਪਟਿਆਲਾ, ਰੋਪੜ ਅਤੇ ਐੱਸ. ਬੀ. ਐੱਸ ਨਗਰ ਦੀ ਪਾਜ਼ੇਟਵਿਟੀ ਦਰ ਜ਼ੀਰੋ ’ਤੇ ਆ ਗਈ ਹੈ, ਜਦੋਂ ਕਿ ਲੁਧਿਆਣਾ ਦੀ 0.07, ਅੰਮ੍ਰਿਤਸਰ ਦੀ 0.08, ਜਲੰਧਰ ਦੀ 0.10 ਅਤੇ ਪੰਜਾਬ ਦੀ 13 ਫ਼ੀਸਦੀ ਪਾਜ਼ੇਟੀਵਿਟੀ ਦਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਹੁਣ ਪ੍ਰੀ-ਪੇਡ ਹੋ ਜਾਣਗੇ ਸਭ ਦੇ 'ਮੀਟਰ'
ਡਾ. ਭਾਸਕਰ ਅਨੁਸਾਰ ਸੂਬੇ ਵਿਚ 2 ਜ਼ਿਲ੍ਹੇ ਫਿਰੋਜ਼ਪੁਰ ਅਤੇ ਪਟਿਆਲਾ ਦੇ ਕੰਟੇਨਮੈਂਟ ਜ਼ੋਨ ’ਚ ਚੱਲ ਰਹੇ ਹਨ, ਜਦਕਿ ਫਾਜ਼ਿਲਕਾ ਅਤੇ ਮਾਨਸਾ ’ਚ ਮਾਈਕਰੋ ਕੰਟੇਨਮੈਂਟ ਜ਼ੋਨ ਬਣੇ ਹੋਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਿੱਕੂ ਪਾਰਕ ’ਚ ਬੱਚਿਆਂ ਦੇ ਮਨੋਰੰਜਨ ਲਈ ਜਲਦ ਸ਼ੁਰੂ ਹੋਣਗੇ ਕੋਲੰਬਸ ਤੇ ਬ੍ਰੇਕ ਡਾਂਸ ਵਾਲੇ ਝੂਲੇ
NEXT STORY