ਜਲੰਧਰ/ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਭਾਰਤ ਸਮੇਤ ਪੰਜਾਬ 'ਚ ਵੀ ਲਾਗਾਤਾਰ ਇਸ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਭਰ 'ਚ ਕਰਫਿਊ ਐਲਾਨ ਕੀਤਾ ਹੋਇਆ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਤੇ ਹੋਰ ਪਬਲਿਕ ਟਰਾਂਪੋਟੇਸ਼ਨ 'ਤੇ ਹਰ ਤਰ੍ਹਾਂ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਪਾਬੰਦੀ ਦੌਰਾਨ ਪੰਜਾਬ ਦੇ ਲੋਕਾਂ ਦਾ ਬਾਹਰ ਨਿਕਲਣ ਲਗਭਗ ਨਾਮੁਕਿਨ ਹੋ ਗਿਆ ਹੈ। ਅਜਿਹੇ 'ਚ ਡੇਰਾ ਬਿਆਸ ਨੇ ਗਰੀਬ ਅਤੇ ਲੋੜਵੰਦਾਂ ਦੀ ਮਦਦ ਲਈ ਪਹਿਲਕਦਮੀ ਕਰਦਿਆਂ ਖਾਣਾ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦਾ ਕਹਿਰ: ਸੰਕਟ 'ਚ ਮਦਦ ਲਈ ਅੱਗੇ ਆਏ ਓਬਰਾਏ
ਇਸ ਦੌਰਾਨ ਡੇਰਾ ਬਿਆਸ ਵਲੋਂ ਕੁਝ ਫੋਨ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ 'ਤੇ ਲੋੜਵੰਦ ਪਰਿਵਾਰ ਸਪੰਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਅਜਿਹੇ ਪਰਿਵਾਰ ਸਥਾਨਕ ਅਧਿਕਾਰੀਆਂ ਨਾਲ ਵੀ ਸੰਪਰਕ ਕਰ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ਲੋੜਵੰਦਾਂ ਨੂੰ ਦਿਨ 'ਚ ਤਿੰਨ ਵਾਰ ਸਵੇਰੇ ਛੇ ਵਜੇ , ਦੁਪਹਿਰੇ 12 ਵਜੇ ਅਤੇ ਸ਼ਾਮ ਨੂੰ 6 ਵਜੇ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਇਸ ਦੀ ਸ਼ੁਰੂਆਤ 100 ਪੈਕ ਤੋਂ ਕੀਤੀ ਜਾਵੇਗੀ ਅਤੇ ਲੋੜ ਪੈਣ 'ਤੇ ਇਸ ਦੀ ਗਿਣਤੀ ਵਧਾਈ ਜਾਵੇਗੀ। ਇਸ ਦੌਰਾਨ ਸੇਵਾਦਾਰ ਸਿਹਤ ਤੇ ਸਫਾਈ ਦਾ ਪੂਰਾ ਧਿਆਨ ਰੱਖਣਗੇ।
ਇਹ ਵੀ ਪੜ੍ਹੋ: ਮਜ਼ਦੂਰਾਂ ਤੇ ਦਿਹਾੜੀਦਾਰਾਂ ਲਈ ਮਜੀਠੀਆ ਦੀ ਮੁੱਖ ਮੰਤਰੀ ਕੈਪਟਨ ਨੂੰ ਅਪੀਲ (ਵੀਡੀਓ)
ਗੜ੍ਹਸ਼ੰਕਰ ਵਾਸੀਆਂ ਲਈ ਚੰਗੀ ਖਬਰ, ਹੁਣ ਪਹਿਲਾਂ ਵਾਂਗ ਬੁਕਿੰਗ ਕਰਵਾਉਣ 'ਤੇ ਮਿਲੇਗਾ ਗੈਸ ਸਿਲੰਡਰ
NEXT STORY