ਲੁਧਿਆਣਾ, (ਸਹਿਗਲ)- ਕੋਰੋਨਾ ਵਾਇਰਸ 8 ਦਿਨਾਂ ਤੋਂ ਰੋਜ਼ਾਨਾ ਵਧਦਾ ਜਾ ਰਿਹਾ ਹੈ। ਅੱਜ 2 ਮਰੀਜ਼ਾਂ ਦੀ ਮੌਤ ਹੋਣ ਤੋਂ ਇਲਾਵਾ 28 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ 28 'ਚੋਂ 25 ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਹਨ, ਜਦਕਿ ਤਿੰਨ ਦੂਜੇ ਸ਼ਹਿਰਾਂ ਦੇ ਰਹਿਣ ਵਾਲੇ ਹਨ। ਮਰੀਜ਼ਾਂ ਵਿਚ ਇਕ 54 ਸਾਲਾਂ ਪੁਲਸ ਅਫਸਰ ਇਕ ਹੈਲਥ ਕੇਅਰ ਵਰਕਰ ਅਤੇ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ।ਸਿਵਲ ਸਰਜ਼ਨ ਡਾ.ਰਾਜੇਸ਼ ਬੱਗਾ ਨੇ ਦੱਸਿਆ ਕਿ ਮ੍ਰਿਤਕ ਮਰੀਜ਼ਾਂ ਵਿਚ 20 ਸਾਲਾਂ ਨੌਜਵਾਨ ਪਿੰਡ ਰਣੀਆਂ ਦਾ ਰਹਿਣ ਵਾਲਾ ਹੈ। ਜੋ ਇਕ ਦੁਰਘਟਨਾ ਵਿਚ ਜ਼ਖਮੀ ਹੋ ਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਇਲਾਜ ਲਈ ਭਰਤੀ ਹੋਇਆ ਸੀ। ਦੂਜੀ 71 ਸਾਲਾਂ ਔਰਤ ਬਸਤੀ ਜੋਧੇਵਾਲ ਦੀ ਰਹਿਣ ਵਾਲੀ ਸੀ ਅਤੇ ਸੀ.ਐੱਮ.ਸੀ. ਹਸਪਤਾਲ ਵਿਚ ਭਰਤੀ ਸੀ। ਹੁਣ ਤੱਕ ਜ਼ਿਲੇ ਵਿਚ 22 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ ਸਾਹਮਣੇ ਆਏ 25 ਮਰੀਜ਼ਾਂ ਵਿਚ ਜ਼ਿਆਦਾਤਰ ਦਸਮੇਸ਼ ਨਗਰ, ਜਨਕਪੁਰੀ ਜਮਾਲਪੁਰ ਭਾਈ ਰਣਧੀਰ ਸਿੰਘ ਨਗਰ, ਭਾਈ ਹਿੰਮਤ ਸਿੰਘ ਨਗਰ, ਬਸਤੀ ਜੋਧੇਵਾਲ, ਜਨਤਾ ਨਗਰ, ਕੰਗਣਵਾਲ, ਅਮਲੋਹ ਰੋਡ ਖੰਨਾ, ਨਿਊ ਦੀਪ ਨਗਰ, ਵਿਕਾਸ ਨਗਰ, ਸ਼ਾਮ ਨਗਰ ਅਤੇ ਜਗਰਾਓਂ ਨਾਲ ਸਬੰਧਤ ਹੈ।
160 ਵਿਅਕਤੀਆਂ ਨੂੰ ਕੀਤਾ ਹੋਮ ਕਵਾਰੰਟਾਈਨ
ਸਿਵਲ ਸਰਜ਼ਨ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਜਾਂਚ ਦੌਰਾਨ ਸ਼ੱਕੀ ਪਾਏ ਗਏ 160 ਵਿਅਕਤੀਆਂ ਨੂੰ ਹੋਮ ਕਵਾਰੰਟਾਈਨ ਕਰ ਦਿੱਤਾ ਹੈ। ਮੌਜੂਦਾ ਸਮੇਂ ਵਿਚ 2746 ਵਿਅਕਤੀ ਇਕਾਂਤਵਾਸ ਵਿਚ ਰਹਿ ਰਹੇ ਹਨ।959 ਰਿਪੋਰਟਾਂ ਅਤੇ ਇੰਤਜ਼ਾਰਸਿਹਤ ਅਧਿਕਾਰੀਆਂ ਦੇ ਮੁਤਾਬਕ ਕੱਲ ਭੇਜੇ ਗਏ ਸੈਂਪਲਾਂ ਵਿਚੋਂ ਪੈਂਡਿੰਗ ਪਈਆਂ 959 ਰਿਪੋਰਟਾਂ ਦਾ ਅਜੇ ਉਨ੍ਹਾਂ ਨੂੰ ਇੰਤਜ਼ਾਰ ਹੈ। ਇਸ ਤੋਂ ਇਲਾਵਾ ਅੱਜ 861 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
200 ਮਰੀਜ਼ ਦੂਜੇ ਜ਼ਿਲਿਆਂ ਦੇ ਵੀ ਆ ਚੁੱਕੇ ਹਨ ਪਾਜ਼ੇਟਿਵ
ਮਹਾਨਗਰ ਦੇ ਹਸਪਤਾਲਾਂ ਵਿਚ ਦੂਜੇ ਜ਼ਿਲਿਆਂ ਅਤੇ ਰਾਜਾਂ ਤੋਂ ਆ ਕੇ ਭਰਤੀ ਹੋਣ ਵਾਲੇ ਮਰੀਜ਼ਾਂ ਵਿਚੋਂ 200 ਮਰੀਜ਼ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਿੱਖਿਆ ਵਿਭਾਗ ਦੀ ਅਫਸਰਸ਼ਾਹੀ ਵੱਲੋਂ ਪੰਜਾਬੀ ਮਾਂ ਬੋਲੀ ਦਾ ਕੀਤਾ ਜਾ ਰਿਹੈ ਘਾਣ : ਚੀਮਾ
NEXT STORY