ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਡਾਇਰੈਕਟਰ ਸਕੂਲ ਆਫ ਬਿਜ਼ਨੈੱਸ ਸਟੱਡੀ 'ਚ ਸੀਨੀਅਰ ਸਹਾਇਕ ਦੇ ਤੌਰ 'ਤੇ ਸੇਵਾਵਾਂ ਨਿਭਾਉਣ ਵਾਲੀ ਜੋਤੀ ਵਰਮਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਯੂਨੀਵਰਿਸਟੀ 'ਚ ਹਫੜਾ-ਦਫੜੀ ਮਚ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਯੂਨੀਵਰਿਸਟੀ ਨਾਲ ਸਬੰਧਿਤ ਅਬੋਹਰ ਦੇ ਇਕ ਵਿਗਿਆਨੀ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ। ਇਸ ਵਿਗਿਆਨੀ ਨਾਲ ਯੂਨੀਵਰਿਸਟੀ ਤੋਂ ਮੀਟਿੰਗ ਕਰਨ ਵਾਲੇ ਅਧਿਕਾਰੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੁੱਕੀ ਉਡੀਕ : ਪੰਜਾਬ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਇੰਝ ਕਰੋ ਚੈੱਕ
ਮਿਲੀ ਜਾਣਕਾਰੀ ਮੁਤਾਬਕ ਯੂਨੀਵਰਸਿਟੀ ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੇ ਯੂਨੀਵਰਿਸਟੀ ਕੈਂਪਸ ਨੂੰ ਫਿਲਹਾਲ 24 ਜੁਲਾਈ ਤੱਕ ਲਈ ਬੰਦ ਕਰ ਦਿੱਤਾ ਹੈ। 25 ਅਤੇ 26 ਜੁਲਾਈ ਨੂੰ ਸ਼ਨੀਵਾਰ ਅਤੇ ਐਤਵਾਰ ਛੁੱਟੀ ਹੋਣ ਕਾਰਨ 27 ਜੁਲਾਈ ਨੂੰ ਯੂਨੀਵਰਸਿਟੀ ਖੁੱਲ੍ਹੇਗੀ ਜਾਂ ਨਹੀਂ, ਇਸ ਬਾਰੇ ਅਜੇ ਕੁੱਝ ਫਾਈਨਲ ਨਹੀਂ ਹੋਇਆ ਹੈ। ਹਾਲਾਤਾਂ ਦੇ ਮੁਤਾਬਕ ਇਹ ਫੈਸਲਾ ਲਿਆ ਜਾਵੇਗਾ ਕਿ ਯੂਨੀਵਰਿਸਟੀ ਕੈਂਪਸ ਨੂੰ ਖੋਲ੍ਹਣਾ ਹੈ ਜਾਂ ਫਿਰ ਤਾਲਾਬੰਦੀ ਨੂੰ ਅੱਗੇ ਵਧਾਉਣਾ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ 'ਚ ਇਸ ਸਮੇਂ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1900 ਤੋਂ ਪਾਰ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਬੁਢਾਪਾ ਪੈਨਸ਼ਨ' ਲੈਣ ਵਾਲੇ ਅਯੋਗ ਬਜ਼ੁਰਗਾਂ ਨੂੰ ਵੱਡਾ ਝਟਕਾ, ਮੋੜਨੇ ਪੈਣਗੇ ਕਰੋੜਾਂ ਰੁਪਏ
53 ਸਾਲਾ ਜਨਾਨੀ ਦੀ ਮੌਤ
ਮੰਗਲਵਾਰ ਨੂੰ ਕੋਰੋਨਾ ਮਹਾਮਾਰੀ ਕਾਰਨ 53 ਸਾਲਾਂ ਦੀ ਜਨਾਨੀ ਦੀ ਮੌਤ ਹੋ ਗਈ। ਮ੍ਰਿਤਕ ਜਨਾਨੀ ਮਾਡਲ ਗ੍ਰਾਮ ਦੀ ਰਹਿਣ ਵਾਲੀ ਸੀ ਅਤੇ ਦਇਆਨੰਦ ਹਸਪਤਾਲ 'ਚ ਭਰਤੀ ਸੀ। ਹਸਪਤਾਲ ਦੇ ਪ੍ਰਬੰਧਕਾਂ ਮੁਤਾਬਕ ਉਸ ਨੂੰ 19 ਜੁਲਾਈ ਨੂੰ ਦਾਖ਼ਲ ਕਰਵਾਇਆ ਗਿਆ ਸੀ ਅਤੇ ਜਾਂਚ 'ਚ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ।
193 ਵਿਅਕਤੀਆਂ ਨੂੰ ਕੀਤਾ ਘਰਾਂ ’ਚ ਇਕਾਂਤਵਾਸ
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 18,102 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2919 ਵਿਅਕਤੀ ਇਕਾਂਤਵਾਸ ਹਨ। ਬੀਤੇ ਦਿਨ 193 ਵਿਅਕਤੀਆਂ ਨੂੰ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਕੋਵਿਡ-19 ਤੋਂ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਨਮੂਨੇ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਨਮੂਨਿਆਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ’ਚ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਪੁੱਤ ਦੀ ਮੌਤ ਦੀ ਖ਼ਬਰ ਨੇ ਤੋੜਿਆ ਮਾਪਿਆ ਦਾ ਲੱਕ, ਰੋ-ਰੋ ਹੋਇਆ ਬੁਰਾ ਹਾਲ
ਟਰੈਕਟਰਾਂ 'ਤੇ ਕਾਲੀਆਂ ਝੰਡੀਆਂ ਲਾ ਕੇ ਕਿਸਾਨਾਂ ਨੇ ਵਧੀਆਂ ਤੇਲ ਕੀਮਤਾਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
NEXT STORY