ਪਟਿਆਲਾ (ਜੋਸਨ): ਪੂਰੀ ਦੁਨੀਆਂ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਵਿਚ ਲਾਕਡਾਉਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੀ ਪੂਰੇ ਸੂਬੇ 'ਚ ਕਰਫਿਊ ਲਗਾਇਆ ਗਿਆ ਹੈ ਅਤੇ ਲੋਕਾ ਨੂੰ ਘਰ ਬੈਠੇ ਹੀ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਨੂੰ ਮੁੱਖ ਰੱਖਦਿਆਂ ਪਟਿਆਲਾ ਜ਼ਿਲੇ ਦੇ ਵਸਨੀਕਾਂ ਲਈ ਹੈਲਪ ਨੰਬਰ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋ ਜ਼ਰੂਰੀ ਵਸਤਾਂ ਜਿਵੇ ਕਿ ਦਵਾਈਆਂ, ਦੁੱਧ, ਕਰਿਆਨੇ ਦਾ ਸਮਾਨ ਘਰ-ਘਰ ਪਹੁੰਚਾਉਣ ਲਈ ਮੋਬਾਈਲ ਨੰਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।ਅਜਿਹੇ ਵਿਚ ਉਕਤ ਜ਼ਰੂਰੀ ਵਸਤਾਂ ਲਈ ਜਾਰੀ ਨੰਬਰਾਂ 'ਤੇ ਕਾਲ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਦੁਕਾਨਦਾਰ ਰਾਹੀਂ ਤੁਹਾਡੇ ਘਰ ਸਮਾਨ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਦੌਰਾਨ ਕਰਫਿਊ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿਤੀ ਗਈ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ 'ਚ ਹੀ ਰਹਿਣ ਦੀ ਸਖਤ ਹਿਦਾਇਤ ਕੀਤੀ ਗਈ ਹੈ।ਪੰਜਾਬ ਦੇ ਕਈ ਸ਼ਹਿਰਾਂ 'ਚ ਦੇਖਣ ਨੂੰ ਮਿਲਿਆ ਹੈ ਕਿ ਕਰਫਿਊ 'ਚ ਜਿਵੇਂ ਹੀ ਢਿੱਲ ਮਿਲਦੀ ਹੈ ਤਾਂ ਲੋਕਾਂ ਦੀ ਹੱਦ ਨਾਲੋਂ ਜ਼ਿਆਦਾ ਭੀੜ ਇਕੱਠੀ ਹੋ ਜਾਂਦੀ ਹੈ। ਇਸ ਨੂੰ ਦੇਖਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਉੱਥੋਂ ਦੇ ਪ੍ਰਸ਼ਾਸਨ ਵਲੋਂ ਹੁਣ ਹੋਮ ਡਲਿਵਰੀ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇੱਕੋ ਥਾਂ 'ਤੇ ਲੋਕ ਇਕੱਠੇ ਨਾ ਹੋਣ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ ਪੁੱਜਿਆ ਕੋਰੋਨਾ ਵਾਇਰਸ, 70 ਸਾਲਾ ਔਰਤ ਦਾ ਟੈਸਟ ਪਾਜ਼ੇਟਿਵ
ਵਿਦੇਸ਼ ਤੋਂ ਆਏ ਲੋਕਾਂ ਦੀ ਜਾਣਕਾਰੀ ਲਈ
ਪਿਛਲੇ 15 ਦਿਨਾਂ 'ਚ ਵਿਦੇਸ਼ ਤੋਂ ਆਏ ਲੋਕਾਂ ਦੀ ਜਾਣਕਾਰੀ ਫ਼ੋਨ ਨੰ. 0175-5128793 ਅਤੇ 0175-5127793 'ਤੇ ਦਿੱਤੀ ਜਾ ਸਕਦੀ ਹੈ
ਕੋਵਿਡ-19 ਸਬੰਧੀ ਜਾਣਕਾਰੀ ਲਈ
ਡਾ. ਕੁਸ਼ਲਦੀਪ ਕੌਰ ਮੋਬ. ਨੰ. 98558-71822 ਤੇ ਡਾ. ਗੁਰਪ੍ਰੀਤ ਸਿੰਘ ਨਾਗਰਾ ਮੋਬ. ਨੰ. 98556-86398 , 0175-5128793 ਅਤੇ 0175-5127793 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਮਜ਼ਦੂਰਾਂ ਤੇ ਦਿਹਾੜੀਦਾਰਾਂ ਲਈ ਮਜੀਠੀਆ ਦੀ ਮੁੱਖ ਮੰਤਰੀ ਕੈਪਟਨ ਨੂੰ ਅਪੀਲ (ਵੀਡੀਓ)
ਪਟਿਆਲਾ ਜ਼ਿਲੇ ਦਾ ਕੰਟਰੋਲ ਰੂਮ ਨੰਬਰ
0175-2350550 ਅਤੇ 62843-57500
ਪੂਰੇ ਜ਼ਿਲੇ ਵਿਚ ਸਬ-ਡਵੀਜ਼ਨ ਪੱਧਰ ਸਥਾਪਤ ਕੰਟਰੋਲ ਰੂਮ
0175-2632615
ਰਾਜਪੁਰਾ ਫ਼ੋਨ ਨੰਬਰ 01762-224132,
ਨਾਭਾ ਫ਼ੋਨ ਨੰਬਰ 01765-220654,
ਸਮਾਣਾ ਫ਼ੋਨ ਨੰਬਰ 01764-221190
ਪਾਤੜਾਂ ਦਾ ਨੰਬਰ 01764-243403
ਸਿਵਲ ਸਰਜਨ ਪਟਿਆਲਾ ਦਫ਼ਤਰ ਨੰ.
0175-5128793 ਤੇ 0175-5127793
ਪੁਲਸ ਨਾਲ ਸੰਪਰਕ ਕਰਨ ਲਈ
ਪੁਲਸ ਕੰਟਰੋਲ ਰੂਮ ਨੰਬਰ 95929-12500
ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ
NEXT STORY