ਚੰਡੀਗੜ੍ਹ (ਭਗਵਤ) : ਖਤਰਨਾਕ 'ਕੋਰੋਨਾਵਾਇਰਸ' ਦਾ ਕਹਿਰ ਚੀਨ ਤੋਂ ਪੰਜਾਬ ਤੱਕ ਪੁੱਜ ਗਿਆ ਹੈ। ਸੋਮਵਾਰ ਨੂੰ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਪੀ. ਜੀ. ਆਈ. ਭਰਤੀ ਕਰਾਇਆ ਗਿਆ ਹੈ। ਸੂਤਰਾਂ ਦੇ ਮੁਤਾਬਕ ਮੋਹਾਲੀ ਦਾ ਰਹਿਣ ਵਾਲਾ 28 ਸਾਲਾਂ ਦਾ ਨੌਜਵਾਨ ਹਾਲ ਹੀ 'ਚ ਚੀਨ ਤੋਂ ਵਾਪਸ ਪਰਤਿਆ ਹੈ ਅਤੇ ਉਸ ਦੇ ਟ੍ਰੈਵਲ ਰਿਕਾਰਡ ਅਤੇ ਲੱਛਣਾਂ ਨੂੰ ਦੇਖਦੇ ਹੋਏ ਤੁਰੰਤ ਆਈਸੋਲੇਟਿਡ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਮਰੀਜ਼ ਦੇ ਘਰ ਵਾਲਿਆਂ ਨੂੰ ਵੀ ਆਈਸੋਲੇਟ ਕੀਤਾ ਗਿਆ ਹੈ, ਹਾਲਾਂਕਿ ਪੀ. ਜੀ. ਆਈ. ਅਧਿਕਾਰੀ ਇਸ ਗੱਲ ਨੂੰ ਇਹ ਕਹਿੰਦੇ ਹੋਏ ਟਾਲ ਰਹੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਫਿਲਹਾਲ ਮਰੀਜ਼ ਦਾ ਸੈਂਪਲ ਨੈਸ਼ਨਲ ਵਾਇਰਲੋਜਾਜੀ ਇੰਸਟੀਚਿਊਟ ਪੂਣੇ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕੋਰੋਨਾਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਏਅਰਪੋਰਟ 'ਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਉੱਥੇ ਹੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਮੋਹਾਲੀ ਏਅਰਪੋਰਟ 'ਤੇ ਕੋਰੋਨਾਵਾਇਰਸ ਦੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਸਿਵਲ ਸਰਜਨ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਗਾਈਡਲਾਈਨ ਦੇ ਤਹਿਤ ਚੀਨ ਤੋਂ ਆਉਣ ਵਾਲੇ ਲੋਕਾਂ ਨੂੰ 28 ਦਿਨਾਂ ਲਈ ਸਰਵਿਲਾਂਸ 'ਤੇ ਲਿਆ ਜਾ ਰਿਹਾ ਹੈ। ਅਜਿਹੇ 'ਚ ਸਾਰੇ ਲੋਕਾਂ ਨੂੰ ਫੋਨ ਕਰਕੇ ਰੈਗੂਲਰ ਜਾਂਚ ਲਈ ਬੁਲਾਇਆ ਜਾ ਰਿਹਾ ਹੈ।
ਕੀ ਹੈ 'ਕੋਰੋਨਾਵਾਇਰਸ'
ਕੋਰੋਨਾਵਾਇਰਲ ਵਿਸ਼ਾਣੂਆਂ ਦਾ ਇਕ ਵੱਡਾ ਸਮੂਹ ਹੈ, ਜੋ ਇਨਸਾਨਾਂ 'ਚ ਆਮ ਜੁਕਾਮ ਤੋਂ ਲੈ ਕੇ ਸਾਹ ਲੈਣ ਦੀ ਗੰਭੀਰ ਬੀਮਾਰੀ ਬਣ ਸਕਦੀ ਹੈ। ਰਿਸਰਚ ਤੋਂ ਪਤਾ ਲੱਗਿਆ ਹੈ ਕਿ ਇਹ ਵਾਇਰਸ ਸੱਪਾਂ ਤੋਂ ਇਨਸਾਨ ਤੱਕ ਪੁੱਜਿਆ ਹੈ। ਇਹ ਮੀਟ ਦੀਆਂ ਦੁਕਾਨਾਂ, ਪੋਲਟਰੀ ਫਾਰਮਾਂ, ਸੱਪਾਂ, ਚਮਗਿੱਦੜਾਂ ਰਾਹੀਂ ਇਨਸਾਨ 'ਚ ਆਇਆ ਹੈ।
RPF ਤੇ ਕੈਟਰਿੰਗ ਠੇਕੇਦਾਰ ’ਚ ਮੁੜ ਹੋਇਆ ਵਿਵਾਦ, ਚੇਨ ਖਿੱਚ 15 ਮਿੰਟ ਰੋਕੀ ਜਨਮ ਭੂਮੀ ਐਕਸਪ੍ਰੈੱਸ
NEXT STORY