ਪਟਿਆਲਾ/ਰੱਖੜਾ (ਰਾਣਾ): ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਹੁਣ ਤੱਕ 89 ਕੇਸ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 7 ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦਾ ਅਸਰ ਜਿੱਥੇ ਕਾਰੋਬਾਰ 'ਤੇ ਪਿਆ ਹੈ, ਉੱਥੇ ਹੀ ਇਸ ਦਾ ਅਸਰ ਵਿਆਹਾਂ 'ਤੇ ਵੀ ਪੈਂਦਾ ਨਜ਼ਰ ਆਇਆ। ਕੋਰੋਨਾ ਕਾਰਨ ਲੱਗੇ ਕਰਫਿਊ ਕਰਕੇ ਜਿੱਥੇ ਕਈ ਮੁੰਡੇ-ਕੁੜੀਆਂ ਵਲੋਂ ਵਿਆਹ ਵੀ ਰੱਦ ਕਰ ਦਿੱਤੇ ਗਏ ਹਨ, ਉੱਥੇ ਹੀ ਕੁਝ ਮੁੰਡੇ-ਕੁੜੀਆਂ ਵਲੋਂ ਸਾਦਾ ਵਿਆਹ ਕਰਨ ਨੂੰ ਲੈ ਕੇ ਤਰਜੀਹ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਾਨੂੰ ਕੋਰੋਨਾ ਤੋਂ ਬਚਾਅ ਸਕਦੈ ਹਨ ਇਹ ਛੋਟੇ-ਛੋਟੇ ਉਪਾਅ
ਅਜਿਹਾ ਹੀ ਕੁੱਝ ਪਟਿਆਲਾ 'ਚ ਦੇਖਣ ਨੂੰ ਮਿਲਿਆ, ਜਿੱਥੇ ਲਾੜੇ ਵਲੋਂ ਰਿਸ਼ਤੇਦਾਰਾਂ ਨੂੰ ਛੱਡ ਪੁਲਸ ਨੂੰ ਬਰਾਤ 'ਚ ਲਿਜਾਇਆ ਗਿਆ। ਭਾਰਤੀ ਕਾਨੂੰਨ ਮੁਤਾਬਕ ਬਰਾਤ ਲਈ 11 ਬੰਦੇ ਲਿਜਾਣ ਦੀ ਹੀ ਹਦਾਇਤ ਹੈ ਪਰ ਪਟਿਆਲਾ ਦਾ ਨੌਜਵਾਨ 'ਲਾਕਡਾਊਨ' ਕਾਰਣ ਵਿਆਹ ਕਰਵਾਉਣ ਦੀ ਚਾਹਤ ਨਾਲ ਮਨਜ਼ੂਰੀ ਲੈਣ ਲਈ ਬਰਾਤ ਸਮੇਤ ਥਾਣਾ ਲਾਹੌਰੀ ਗੇਟ ਵਿਖੇ ਪੁੱਜਾ। ਪੁਲਸ ਨੇ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ 'ਲਾਕਡਾਊਨ' ਦੀ ਸਥਿਤੀ ਨੂੰ ਦੇਖਦਿਆਂ ਆਪਣੇ 5 ਬੰਦਿਆਂ ਦੀ ਨਿਗਰਾਨੀ ਹੇਠ ਕੁੜੀ ਦੇ ਗ੍ਰਹਿ ਸਥਾਨ ਸੂਲਰ ਵਿਖੇ ਧਾਰਮਕ ਰੀਤੀ-ਰਿਵਾਜ ਨਾਲ ਵਿਆਹ ਸੰਪੰਨ ਕਰਵਾਇਆ।ਇਸ ਸਬੰਧੀ ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਕੋਲ ਵਿਆਹ ਸਬੰਧੀ ਮਨਜ਼ੂਰੀ ਲੈਣ ਲਈ ਘਰ ਵਾਲੇ ਪੁੱਜੇ ਸਨ ਪਰ 'ਲਾਕਡਾਊਨ' ਕਾਰਣ ਵਾਧੂ ਬੰਦਿਆਂ ਨੂੰ ਮਨਜ਼ੂਰੀ ਨਾ ਦੇਣ ਕਰ ਕੇ ਇਹ ਵਿਆਹ ਸੰਪੰਨ ਕਰਵਾਇਆ ਗਿਆ।
ਇਹ ਵੀ ਪੜ੍ਹੋ: ਕਿਸਾਨਾਂ ਦੀ ਮੁਸ਼ਕਲ ਹੋਈ ਹੱਲ, ਲੋੜ ਪੈਣ 'ਤੇ ਕਰ ਸਕਦੈ ਹਨ ਇਨ੍ਹਾਂ ਨੰਬਰਾਂ 'ਤੇ ਫੋਨ
ਸੰਸਦ ਮੈਂਬਰਾਂ ਦੇ ਵਿੱਤੀ ਅਧਿਕਾਰਾਂ ’ਤੇ ਚੱਲੀ ਕੈਂਚੀ, MP ਲੈਡ ਫੰਡ ਬੰਦ ਹੋਣ ’ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਨਾਰਾਜ
NEXT STORY