ਚੰਡੀਗੜ੍ਹ (ਰਾਜਿੰਦਰ) : ਸੈਕਟਰ-11 ਸਥਿਤ ਐਸ. ਆਰ. ਐਲ. ਡਾਇਗਨੋਸਟਿਕਸ ਲੈਬੋਰਟਰੀ 'ਚ ਹੁਣ 2 ਹਜ਼ਾਰ ਰੁਪਏ 'ਚ ਕੋਰੋਨਾ ਟੈਸਟ ਹੋਵੇਗਾ। ਸਲਾਹਕਾਰ ਮਨੋਜ ਕੁਮਾਰ ਪਰਿਦਾ ਨੇ ਇਹ ਵੱਧ ਤੋਂ ਵੱਧ ਲਿਮਟ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਟੈਸਟ ਲਈ ਇੱਥੇ 4500 ਰੁਪਏ ਲਏ ਜਾ ਰਹੇ ਸਨ। ਯੂ. ਟੀ. 'ਚ ਕੋਵਿਡ ਟੈਸਟ ਲਈ ਇਸ ਲੈਬੋਰਟਰੀ ਨੂੰ ਰਜਿਸਟਰਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ...ਤੇ ਹੁਣ ਕੋਰੋਨਾ ਮਰੀਜ਼ ਨੂੰ ਲੈਣ ਸਿਰਫ ਵਿਸ਼ੇਸ ਟੀਮ ਹੀ ਜਾਵੇਗੀ
ਇਸ ਦੇ ਲਈ ਲੈਬੋਰਟਰੀ ਦੇ ਅਹੁਦਾ ਅਧਿਕਾਰੀਆਂ ਨਾਲ ਸਲਾਹਕਾਰ ਅਤੇ ਮੁੱਖ ਸਕੱਤਰ ਸਿਹਤ, ਅਰੁਣ ਕੁਮਾਰ ਗੁਪਤਾ ਨੇ ਮੀਟਿੰਗ ਕੀਤੀ। ਕਈ ਸੂਬਿਆਂ 'ਚ ਇਸ ਟੈਸਟ ਲਈ 2400 ਰੁਪਏ ਚਾਰਜ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮੁੱਦਾ ਉੱਠਿਆ ਸੀ ਕਿ ਸ਼ਹਿਰ 'ਚ ਪੂਰੇ ਦੇਸ਼ ਦੀ ਤਰ੍ਹਾਂ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਟੈਸਟ ਮੁਫਤ ਕੀਤੇ ਜਾ ਰਹੇ ਹਨ, ਉੱਥੇ ਦੂਜੇ ਪਾਸੇ ਸੈਕਟਰ-11 ਸਥਿਤ ਇਸ ਲੈਬੋਰਟਰੀ ਦੇ ਪੈਸੇ ਜ਼ਿਆਦਾ ਹਨ, ਜਦੋਂ ਕਿ ਸਰਕਾਰ ਨੇ ਸਾਰੇ ਦੇਸ਼ 'ਚ ਪ੍ਰਾਈਵੇਟ ਟੈਸਟ ਰਿਆਇਤੀ ਦਰ 'ਤੇ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।
ਇਹ ਵੀ ਪੜ੍ਹੋ : ਸੁਖਬੀਰ ਲੁਧਿਆਣੇ ਦੇ 'ਹਿੰਦੂ ਨੇਤਾ' 'ਤੇ ਹੋਣਗੇ ਦਿਆਲ!
ਇਸ ਸਮੇਂ ਵੱਡੀ ਗਿਣਤੀ 'ਚ ਲੋਕ ਇਸ ਲੈਬੋਰਟਰੀ ਤੋਂ ਟੈਸਟ ਕਰਵਾ ਰਹੇ ਹਨ, ਜਿਸ ਦੇ ਚੱਲਦਿਆਂ ਲੋਕ ਰੇਟ ਘੱਟ ਕਰਨ ਦੀ ਮੰਗ ਕਰ ਰਹੇ ਸਨ। ਇਸ ਤੋਂ ਬਾਅਦ ਸਲਾਹਕਾਰ ਦੇ ਧਿਆਨ 'ਚ ਇਹ ਮਾਮਲਾ ਹੈ ਅਤੇ ਰੇਟ ਘੱਟ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਮੋਗਾ 'ਚ ਸਾਹਮਣੇ ਆਏ 79 ਕੋਰੋਨਾਂ ਪੀੜਤਾਂ 'ਚੋਂ ਸਿਰਫ 2 ਮਰੀਜ਼ ਸਰਗਰਮ
ਤਲਵੰਡੀ ਭਾਈ 'ਚ ਇਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ
NEXT STORY