ਲੁਧਿਆਣਾ, (ਰਾਜ)- ਮਦਰ ਐਂਡ ਚਾਈਲਡ ਹਸਪਤਾਲ ਵਿਚ ਦਾਖਲ 35 ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਹੈ। ਇਸ ਵਿਚ 32 ਆਰ. ਪੀ. ਐੱਫ. ਦੇ ਮੁਲਾਜ਼ਮ ਹਨ, ਜਦੋਂਕਿ ਦੋ ਟਾਇਰ ਕੰਪਨੀ ਦੇ ਲੋਕ ਸਨ ਅਤੇ ਇਕ ਹੋਰ ਵਿਅਕਤੀ ਸੀ, ਜੋ ਕਿ ਪਾਜ਼ੇਟਿਵ ਆਉਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਸਨ। ਹੁਣ ਇਨ੍ਹਾਂ ਦੇ ਟੈਸਟ ਨੈਗੇਟਿਵ ਆਏ ਹਨ, ਇਸ ਲਈ ਮੰਗਲਵਾਰ ਨੂੰ ਛੁੱਟੀ ਦੇ ਦਿੱਤੀ ਗਈ।
ਐੱਸ. ਐੱਮ. ਓ. ਅਮਿਤਾ ਜੈਨ ਨੇ ਦੱਸਿਆ ਕਿ ਇਹ ਲੋਕ ਕੋਰੋਨਾ ਪਾਜ਼ੇਟਿਵ ਆਏ ਸਨ, ਜੋ ਕਿ ਉਦੋਂ ਤੋਂ ਵਰਧਮਾਨ ਕੋਲ ਸਥਿਤ ਮਦਰ ਐਂਡ ਚਾਈਲਡ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਸਨ। ਉਨ੍ਹਾਂ ਨੂੰ 14 ਦਿਨ ਆਏ ਹੋਏ ਹੋ ਗਏ ਸਨ। ਉਨ੍ਹਾਂ ਦਾ ਹੁਣ ਟੈਸਟ ਕਰਵਾਇਆ ਿਗਆ ਤਾਂ ਦੋਵੇਂ ਟੈਸਟ ਨੈਗੇਟਿਵ ਆਏ, ਜਿਸ 'ਤੇ ਉਨ੍ਹਾਂ ਨੂੰ ਹੁਣ ਛੁੱਟੀ ਦੇ ਦਿੱਤੀ ਗਈ ਹੈ।
ਅੱਤ ਦੀ ਗਰਮੀ ਅਤੇ ਲੂ ਤੋਂ ਅਜੇ ਤੱਕ ਨਹੀਂ ਮਿਲੇਗੀ ਰਾਹਤ
NEXT STORY