ਪਟਿਆਲਾ (ਬਰਜਿੰਦਰ) : ਰਾਜਿੰਦਰਾ ਹਸਪਤਾਲ 'ਚ ਬੁੱਧਵਾਰ ਦੇਰ ਰਾਤ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਦਾਖਲ ਕੀਤਾ ਗਿਆ ਹੈ। ਡਾਕਟਰਾਂ ਨੇ ਸ਼ੱਕੀ ਮਰੀਜ਼ ਦੇ ਸੈਂਪਲ ਲੈ ਕੇ ਲੈਬ 'ਚ ਭੇਜ ਦਿੱਤੇ ਹਨ। ਮਰੀਜ਼ ਫਤਿਹਗੜ੍ਹ ਸਾਹਿਬ ਦਾ ਦੱਸਿਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਮਰੀਜ਼ ਨੂੰ ਜ਼ੁਕਾਮ ਅਤੇ ਹਲਕਾ ਬੁਖਾਰ ਸੀ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਜ਼ਿਲਾ ਕੰਟਰੋਲ ਰੂਮ ਵੀ ਸਥਾਪਤ ਕੀਤਾ ਹੈ।
ਦੱਸਣਯੋਗ ਹੈ ਕਿ ਹੁਣ ਇਹ ਵਾਇਰਸ ਅੰਮ੍ਰਿਤਸਰ 'ਚ ਵੀ ਪੁੱਜ ਗਿਆ ਹੈ। ਇੱਥੇ ਕੋਰੋਨਾ ਵਾਇਰਸ ਦੀਆਂ 2 ਸ਼ੱਕੀ ਮਹਿਲਾ ਮਰੀਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਆਈਸੋਲੇਟਿਡ ਵਾਰਡ 'ਚ ਰੱਖਿਆ ਗਿਆ ਹੈ। ਇਸ ਬਾਰੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਦੋਵੇਂ ਔਰਤਾਂ ਨਿਊਜ਼ੀਲੈਂਡ ਤੋਂ ਵਾਇਆ ਚਾਈਨਾ ਇੱਥੇ ਪੁੱਜੀਆਂ ਹਨ।
ਉਕਤ ਔਰਤਾਂ ਨੂੰ ਜਿਵੇਂ ਹੀ ਗਲਾ ਖਰਾਬ ਹੋਣ ਦੀ ਸ਼ਿਕਾਇਤ ਹੋਈ ਤਾਂ ਉਨ੍ਹਾਂ ਨੂੰ ਤੁਰੰਤ ਸਪੈਸ਼ਲ ਵਾਰਡ 'ਚ ਭਰਤੀ ਕੀਤਾ ਗਿਆ। ਫਿਲਹਾਲ ਦੋਹਾਂ ਮਹਿਲਾ ਮਰੀਜ਼ਾਂ ਦੇ ਸੈਂਪਲ ਲੈ ਕੇ ਪੁਣੇ ਲੈਬ 'ਚ ਭੇਜ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨੇ ਜਿੱਥੇ ਦੁਨੀਆ ਭਰ 'ਚ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਭਾਰਤ 'ਚ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਆਉਣੇ ਸ਼ੁਰੂ ਹੋ ਗਏ ਹਨ।
ਅਧਿਆਪਕ ਨਰਿੰਦਰ ਅਰੋੜਾ 'ਨਵੋਦਿਆ ਕ੍ਰਾਂਤੀ ਰਾਸ਼ਟਰੀ ਐਵਾਰਡ' ਨਾਲ ਸਨਮਾਨਤ
NEXT STORY