ਅੰਮ੍ਰਿਤਸਰ (ਸੁਮਿਤ)— ਬੀਤੇ ਦਿਨ ਅੰਮ੍ਰਿਤਸਰ 'ਚ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਸੀ। ਇਥੋਂ ਦੇ ਕੱਟੜਾ ਭਾਈ ਸੰਤ ਸਿੰਘ ਨਗਰ 'ਚ ਆਰਥਿਕ ਤੰਗੀ ਤੋਂ ਪਰੇਸ਼ਾਨ ਅਤੇ ਮਾਲਕਾਂ ਵੱਲੋਂ ਨੌਕਰੀ 'ਚੋਂ ਕੱਢਣ ਕਰਕੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਸੀ। ਨੌਜਵਾਨ ਆਪਣੇ ਪਿੱਛੇ ਇਕ 8 ਸਾਲ ਦਾ ਬੱਚਾ, ਮਾਂ ਅਤੇ ਪਤਨੀ ਨੂੰ ਛੱਡ ਗਿਆ ਹੈ, ਜਿਨ੍ਹਾਂ ਦੀ ਮਦਦ ਲਈ ਇਕ ਸਮਾਜਿਕ ਸੰਸਥਾ ਅੱਗੇ ਆਈ ਹੈ। ਜਾਗੋ ਪੰਜਾਬ ਨਾਂ ਦੀ ਸੰਸਥਾ ਚਲਾਉਣ ਵਾਲੇ ਮਨਦੀਪ ਸਿੰਘ ਮੰਨਾ ਨੇ ਇਸ ਪਰਿਵਾਰ ਲਈ ਤਕਰੀਬਨ 80 ਹਜ਼ਾਰ ਦੇ ਕਰੀਬ ਮਦਦ ਕੀਤੀ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਵਾਪਰੀ ਮੰਦਭਾਗੀ ਘਟਨਾ, ਦੋ ਸਕੇ ਭਰਾਵਾਂ ਨੇ ਨਹਿਰ 'ਚ ਮਾਰੀ ਛਾਲ
ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਇਸ ਪਰਿਵਾਰ ਦੇ ਹਾਲਾਤ ਆ ਕੇ ਦੇਖੇ ਗਏ ਜੋਕਿ ਬੇਹੱਦ ਬਦਤਰ ਹਨ। ਉਨ੍ਹਾਂ ਕਿਹਾ ਕਿ ਮਹਿਲਾ ਦੀ ਨੌਕਰੀ ਤਾਂ ਹੈ ਪਰ ਉਸ ਦੇ ਉੱਪਰ ਵੀ ਕਾਫੀ ਕਰਜ਼ਾ ਹੈ। ਇਸ ਲਈ ਉਨ੍ਹਾਂ ਵੱਲੋਂ ਉਨ੍ਹਾਂ ਦਾ ਕਰਜ਼ ਉਤਾਰਣ ਦਾ ਜ਼ਿੰਮੇਵਾਰੀ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਕ ਰਿਲਾਇੰਸ ਕਲੱਬ ਵੱਲੋਂ ਉਨ੍ਹਾਂ ਦੇ ਸਾਰਾ ਕਰਜ਼ਾ ਉਤਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਸੁਨੀਲ ਦੀ ਪਤਨੀ ਨੇ ਆਪਣੇ ਹਾਲਾਤ ਬਾਰੇ ਜ਼ਿਕਰ ਕਰਦੇ ਹੋਏ ਦੱਸਿਆ ਸੀ ਕਿ 10 ਹਜ਼ਾਰ ਦੇ ਕਰੀਬ ਉਨ੍ਹਾਂ ਦੀ ਕਿਸ਼ਤ ਚਲੀ ਜਾਂਦੀ ਹੈ। ਮਹਿਲਾ ਨੇ ਦੱਸਿਆ ਕਿ ਉਹ 6 ਹਜ਼ਾਰ ਦੇ ਕਰੀਬ ਨੌਕਰੀ ਕਰ ਰਹੀ ਹੈ। ਪਤੀ 21 ਹਜ਼ਾਰ ਦੇ ਕਰੀਬ ਤਨਖਾਹ ਲੈਂਦਾ ਸੀ, ਜੋਕਿ ਕੁਝ ਪੈਸੇ ਲਾਨ ਦੀਆਂ ਕਿਸ਼ਤਾਂ 'ਚ ਚਲੇ ਜਾਂਦੇ ਸਨ ਅਤੇ ਕੁਝ ਨਾਲ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ: ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ (ਵੀਡੀਓ)
ਲੜਕੀ ਦੇ ਮਾਂ-ਬਾਪ ਵੀ ਨੇ ਬੇਹੱਦ ਗਰੀਬ
ਉਨ੍ਹਾਂ ਲੜਕੀ ਦੇ ਪੇਕੇ ਘਰ ਦੇ ਹਾਲਾਤ ਬਾਰੇ ਜ਼ਿਕਰ ਕਰਦੇ ਕਿਹਾ ਕਿ ਲੜਕੀ ਦਾ 80 ਸਾਲਾ ਪਿਤਾ ਘਰ ਦੇ ਗੁਜ਼ਾਰੇ ਲਈ ਮੋਢੇ 'ਤੇ ਡੱਗੀ ਰੱਖ ਕੇ ਕੱਪੜੇ ਵੇਚਣ ਜਾਂਦਾ ਹੈ ਜਦਕਿ ਉਸ ਦਾ ਭਰਾ 6 ਹਜ਼ਾਰ ਰੁਪਏ 'ਚ ਨੌਕਰੀ ਕਰ ਰਿਹਾ ਹੈ। ਇਸ ਦੇ ਇਲਾਵਾ ਉਸ ਦੀ ਮਾਂ ਵੀ ਛੋਟਾ-ਮੋਟਾ ਕੰਮ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਨ੍ਹਾਂ ਗਰੀਬਾਂ ਦੇ ਹਾਲਾਤ 'ਤੇ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਫਿਰਾਕ 'ਚ ਸੀ ਗ੍ਰਿਫਤਾਰ 'ਚੀਤਾ' ਤੇ 'ਗਗਨ',NIA ਕਰ ਰਹੀ ਹੈ ਪੁੱਛਗਿੱਛ
ਕੈਪਟਨ ਤੇ ਮੋਦੀ ਸਰਕਾਰ ਖਿਲਾਫ ਕੱਢੀ ਰਜ ਕੇ ਭੜਾਸ
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਿਹੜਾ 20 ਲੱਖ ਕਰੋੜ ਦਾ ਪੈਕੇਜ ਜਾਰੀ ਕੀਤਾ ਗਿਆ ਹੈ, ਉਹ ਸਿਰਫ ਜਨਤਾ ਨੂੰ ਲਾਲੀਪਾਪ ਦੇਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੌਰਾਨ ਮੌਕੇ 'ਤੇ ਆਖਿਰ ਲੋਕਾਂ ਨੂੰ ਕੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿਹੜੀ ਬਿਜਲੀ ਦਿੰਦੀ ਹੈ, ਉਹ ਤਾਂ ਸਰਕਾਰ ਨੇ ਮੁਆਫ ਨਹੀਂ ਕੀਤੀ ਤਾਂ ਸਰਕਾਰ ਲੋਕਾਂ ਨੂੰ ਕਿਰਾਇਆ ਮੁਆਫ ਕਰਨ ਦੀ ਗੱਲ ਕਰਦੀ ਹੈ। ਸਿਰਫ ਟਰਾਇਲ ਬੇਸ 'ਤੇ ਕੰਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਦੀ ਚਿੰਤਾ ਨਹੀਂ ਹੈ ਸਗੋਂ ਆਪਣੀ ਰੋਜ਼ੀ-ਰੋਟੀ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਉਨੀਆਂ ਮੌਤਾਂ ਕੋਰੋਨਾ ਨਾਲ ਨਹੀਂ ਹੋਣੀਆਂ, ਜਿੰਨੀਆਂ ਆਰਥਿਕ ਤੰਗੀ ਅਤੇ ਹਾਦਸਿਆਂ 'ਚ ਲੋਕਾਂ ਨੇ ਕਰ ਲੈਣੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਲਾਕ ਡਾਊਨ ਖੋਲ੍ਹਣਾ ਹੀ ਸੀ ਤਾਂ 60 ਦਿਨਾਂ ਤੱਕ ਕਿਉਂ ਲੋਕਾਂ ਨੂੰ ਜਲੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਦੇ ਘਰ ਖਾਣ-ਪੀਣ ਦਾ ਕੁਝ ਨਹੀਂ ਹੈ ਤਾਂ ਲੋਕਾਂ ਨੇ ਆਪੇ ਬਾਹਰ ਹੀ ਨਿਕਲਣਾ ਹੈ।
ਇਹ ਵੀ ਪੜ੍ਹੋ: ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ
ਉਨ੍ਹਾਂ ਕੈਪਟਨ ਸਰਕਾਰ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਇਕ ਹਲਕੇ 'ਚ 25 ਹਜ਼ਾਰ ਦੇ ਕਰੀਬ ਘਰ ਹੁੰਦੇ ਹਨ ਅਤੇ ਮੈਂ 100 ਬੰਦੇ ਦੀ ਟੀਮ ਸਰਕਾਰ ਨੂੰ ਦਿੰਦਾ ਹਾਂ, ਉਹ ਇਕੱਲੇ-ਇਕੱਲੇ ਘਰ ਜਾ ਕੇ ਰਾਸ਼ਨ ਬਾਰੇ ਪੁੱਛੇਗੀ ਕਿ ਕੀ ਲੋਕਾਂ ਦੇ ਘਰ ਰਾਸ਼ਨ ਪਹੁੰਚਿਆ ਹੈ ਅਤੇ ਜੇਕਰ ਕਿਸੇ ਘਰੋਂ ਰਾਸ਼ਨ ਦਾ ਤੀਜਾ ਹਿੱਸਾ ਵੀ ਨਿਕਲ ਆਇਆ ਤਾਂ ਮੇਰਾ ਨਾਂ ਵਟਾ ਦਿੱਤਾ ਜਾਵੇ।
ਉਨ੍ਹਾਂ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ 'ਤੇ ਭੜਾਸ ਕੱਢਦੇ ਹੋਏ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਿਰਫ ਤਾੜੀਆਂ ਵਜਾਉਣ, ਥਾਲੀਆਂ ਖੜ੍ਹਕਾਉਣ, ਮੋਮਬੱਤੀਆਂ ਜਗਾਉਣ ਅਤੇ ਕੈਪਟਨ ਸਰਕਾਰ ਵੱਲੋਂ ਸਿਰਫ ਜੈਕਾਰੇ ਲਾਉਣ ਲਈ ਕਿਹਾ ਗਿਆ ਪਰ ਕੀ ਸਰਕਾਰਾਂ ਵੱਲੋਂ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀ ਸਹੂਲਤ ਦਿੱਤੀ ਗਈ। ਸਰਕਾਰ ਸਿਰਫ ਲੋਕਾਂ ਨੂੰ ਪਰਹੇਜ਼ ਦਸ ਦਿੰਦੀ ਹੈ ਪਰ ਦੇ ਕੁਝ ਵੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਗਰੀਬਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਕਰਫਿਊ ਦੌਰਾਨ ਹਰ ਸਹੂਲਤ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵਾਪਰੀ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨਿਹੰਗ (ਤਸਵੀਰਾਂ)
ਖੇਡ ਰਤਨ ਪੰਜਾਬ ਦੇ : ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ‘ਯੁਵਰਾਜ ਸਿੰਘ’
NEXT STORY