ਟਾਂਡਾ (ਜਸਵਿੰਦਰ)— ਕੋਰੋਨਾ ਵਾਇਰਸ ਦੇ ਮੱਦੇਨਜਰ ਜਿਵੇਂ ਹੀ ਲੋਕਾਂ ਨੂੰ ਜੰਲਧਰ ਸ਼ਹਿਰ ਸੀਲ ਕਰਨ ਦਾ ਪਤਾ ਚੱਲਿਆ ਤਾਂ ਅੱਜ ਸਬਜ਼ੀ ਮੰਡੀ ਟਾਂਡਾ 'ਚ ਸਬਜ਼ੀ ਆਦਿ ਖਰੀਦਣ ਆਏ ਲੋਕਾਂ ਦਾ ਤਾਂਤਾ ਲੱਗ ਗਿਆ। ਇਸ ਦੌਰਾਨ ਲੋਕ ਕੋਰੋਨਾ ਵਾਇਰਸ ਦੀ ਚੱਲ ਰਹੀ ਖਤਰਨਾਕ ਬੀਮਾਰੀ ਨੂੰ ਅਣਦੇਖਿਆਂ ਕੀਤੇ ਬਿਨਾਂ ਸਮਾਜਿਕ ਦੂਰੀ ਬਣਾਏ ਇਕ-ਦੂਜੇ ਤੋਂ ਅੱਗੇ ਹੋ ਕੇ ਖਰੀਦੋ-ਫਰੋਖਤ ਕਰਨ ਨੂੰ ਤਰਜੀਹ ਦੇਣ ਲੱਗੇ। ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਹਜੂਮ ਨੂੰ ਖਦੇੜਣ ਲਈ ਅੱਜ ਇਥੇ ਕਿਸੇ ਵੀ ਪੁਲਸ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ, ਜਿਸ ਦੇ ਚਲਦਿਆਂ ਲੋਕ ਇਕ-ਦੂਜੇ ਨਾਲ ਭੀੜ 'ਚ ਖਹਿੰਦੇ ਹੋਏ ਬਿਨਾਂ ਕਿਸੇ ਬੀਮਾਰੀ ਜਾਂ ਪੁਲਸ ਦੇ ਡਰ ਤੋਂ ਘੁੰਮਦੇ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਸਬਜ਼ੀ ਮੰਡੀ ਟਾਂਡਾ 'ਚ ਲੋਕਾਂ ਦੀ ਭੀੜ ਇਕੱਠੀ ਨਾ ਹੋਣ ਦੇਣ ਦੇ ਮੰਤਵ ਨਾਲ ਇਥੇ ਰੋਜ਼ਾਨਾ ਪੁਲਸ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ 'ਚ ਤਾਇਨਾਤ ਹੁੰਦੇ ਹਨ ਪਰ ਅੱਜ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਲੋਕਾਂ ਨੂੰ ਖਦੇੜਣ ਲਈ ਪੁਲਸ ਮਹਿਕਮਾ ਕਿਉਂ ਨਹੀਂ ਅੱਗੇ ਆਇਆ ਜਾਂ ਫਿਰ ਪੁਲਸ ਦੇ ਅਧਿਕਾਰੀ ਜਾਂ ਕਰਮਚਾਰੀ ਵੀ ਲੋਕਾਂ ਅੱਗੇ ਬੇਵਸ ਹੋ ਚੁੱਕੇ ਹਨ। ਲੋਕ ਬਿਨਾਂ ਢਿੱਲ ਤੋਂ ਚੱਲ ਰਹੇ ਕਰਫਿਊ ਦੀਆਂ ਵੀ ਸ਼ਰੇਆਮ ਧੱਜੀਆਂ ਉੱਡਾਉਂਦੇ ਲੋਕ ਨਜ਼ਰ ਆਏ। ਇਸ ਤੋਂ ਇਲਾਵਾ ਬਿਨਾਂ ਕਿਸੇ ਕੰਮ ਤੋਂ ਸੜਕਾਂ 'ਤੇ ਆਮ ਲੋਕ ਆਪਣੇ ਵਾਹਨਾਂ 'ਤੇ ਘੁੰਮਦੇ ਹੋਏ ਵੀ ਪੁਲਸ ਮਹਿਕਮੇ ਨੂੰ ਅੰਗੂਠਾ ਦਿਖਾ ਰਹੇ ਹਨ।
ਚੰਡੀਗੜ੍ਹ 'ਚ ਕੋਰੋਨਾ ਨੇ ਮਚਾਈ ਤੜਥੱਲੀ, ਇੱਕੋ ਦਿਨ 11 ਕੇਸਾਂ ਦੀ ਪੁਸ਼ਟੀ
NEXT STORY