ਹੁਸ਼ਿਆਰਪੁਰ (ਅਮਰੀਕ)— ਸ੍ਰੀ ਹਜ਼ੂਰ ਸਾਹਿਬ ਤੋਂ ਬੱਸਾਂ ਰਾਹੀਂ ਲਿਆਂਦੇ 100 ਦੇ ਕਰੀਬ ਸ਼ਧਾਲੂ ਸਰਕਾਰੀ ਪ੍ਰਬੰਧਾਂ ਨੂੰ ਦੇਖ ਕੇ ਭੜਕ ਗਏ। ਸ਼ਰਧਾਲੂਆਂ ਨੇ ਸਥਾਨਕ ਰਿਆਤ ਬਾਹਰਾ ਕਾਲਜ ਤੋਂ ਵੀਡੀਓ ਜਾਰੀ ਕਰਕੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਕਾਲਜ ਅੰਦਰੋਂ ਵੀਡੀਓ ਜਾਰੀ ਕਰਕੇ ਸੰਗਤਾਂ ਨੇ ਦੱਸਿਆ ਕਿ ਇਥੇ ਨਾ ਤਾਂ ਖਾਣੇ ਦੇ ਪ੍ਰਬੰਧ ਹਨ ਅਤੇ ਨਾ ਹੀ ਸਫਾਈ ਦੇ ਕੋਈ ਪ੍ਰਬੰਧ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਸਾਰੇ ਸ਼ਰਧਾਲੂਆਂ ਨੂੰ ਕੈਦੀਆਂ ਦੀ ਤਰ੍ਹਾਂ ਬੰਦ ਕਰਕੇ ਪ੍ਰਸ਼ਾਸਨ ਆਪ ਮੀਟਿੰਗਾਂ 'ਚ ਉਲਝਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਸਬਜ਼ੀ ਤੋਂ ਰੋਟੀ ਦਿੱਤੀ ਜਾ ਰਹੀ ਹੈ ਅਤੇ ਉਹ ਵੀ ਦਰਵਾਜੇ 'ਤੇ ਰੱਖ ਦਿੱਤੀ ਜਾਂਦੀ ਹੈ।
ਕੋਈ ਵੀ ਪ੍ਰਸ਼ਾਸਨ ਦਾ ਬੰਦਾ ਉਨ੍ਹਾਂ ਦੇ ਨੇੜੇ ਨਹੀਂ ਆ ਰਿਹਾ। ਇਨ੍ਹਾਂ ਸੰਗਤਾਂ ' 25 ਕੁ ਔਰਤਾਂ, 3 ਤੋਂ 10 ਸਾਲ ਤੱਕ ਦੇ 20 ਬੱਚੇ ਅਤੇ 45 ਦੇ ਕਰੀਬ ਮਰਦ ਹਨ। ਉਨ੍ਹਾਂ ਦੱਸਿਆ ਕਿ ਜ਼ਰੂਰਤ ਦੇ ਸਾਮਾਨ ਲਈ ਅਰਜ਼ੀਆਂ ਲਈਆਂ ਜਾ ਰਹੀਆਂ ਪਰ ਦਿੱਤਾ ਕੁਝ ਵੀ ਨਹੀਂ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਉਨ੍ਹਾਂ ਦੇ ਟੈਸਟ ਕਰਕੇ ਜਲਦ ਹੀ ਉਨ੍ਹਾਂ ਨੂੰ ਉਥੋਂ ਕੱਢਿਆ ਜਾਵੇ।
ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਖੇਮਕਰਨ ਨੂੰ ਕੀਤਾ ਸੀਲ
NEXT STORY