ਟਾਂਡਾ ਉੜਮੁੜ (ਵਰਿੰਦਰ ਪੰਡਿਤ, ਸ਼ਰਮਾ, ਮੋਮੀ)— ਕੋਰੋਨਾ ਵਾਇਰਸ ਦੀ ਰੋਕਥਾਮ ਵਿੱਚ ਲੱਗੇ ਸਿਹਤ ਮਹਿਕਮੇ ਅਤੇ ਟਾਂਡਾ ਵਾਸੀਆਂ ਲਈ ਰਾਹਤ ਭਰੀ ਖਬਰ ਹੈ। ਟਾਂਡਾ ਦੇ ਵੱਖ-ਵੱਖ ਇਲਾਕਿਆਂ ਤੋਂ ਹੁਣ ਤੱਕ ਲਏ 9 ਸੈਂਪਲਾਂ 'ਚੋਂ ਸਾਰੇ ਆਏ ਨੈਗੇਟਿਵ ਆਏ ਹਨ। ਇਸ ਗੱਲ ਦੀ ਪੁਸ਼ਟੀ ਕਰਦੇ ਐੱਸ. ਐੱਮ. ਓ. ਟਾਂਡਾ ਕੇ. ਆਰ. ਬਾਲੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਹੁਣ ਤੱਕ ਟਾਂਡਾ ਇਲਾਕੇ ਤੋਂ 9 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ ਸਾਰੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਦੱਸਿਆ ਕਿ ਇਲਾਕਾ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਨਾਲ ਮਰੇ ਮ੍ਰਿਤਕ ਦੇ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਆਈ ਪਾਜ਼ੀਟਿਵ
ਉਨ੍ਹਾਂ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀਆਂ ਵਰਤਕੇ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ, ਇਸ ਲਈ ਹੱਥਾਂ ਦੀ ਸਫਾਈ ਅਤੇ ਪੌਸ਼ਟਿਕ ਖੁਰਾਕ ਯਕੀਨੀ ਬਣਾਈ ਜਾਵੇ ਅਤੇ ਸਰਕਾਰੀ ਹੁਕਮਾਂ ਮੁਤਾਬਿਕ ਆਪੋ ਆਪਣੇ ਘਰਾਂ 'ਚ ਹੀ ਰਹਿਆ ਜਾਵੇ ਕਿਉਂਕਿ ਇਸ ਬਿਮਾਰੀ ਤੋਂ ਬਚਨ ਲਈ ਲਗਾਤਾਰ ਸਾਵਧਾਨੀ ਦੇ ਅਜੇ ਬੇਹੱਦ ਜਰੂਰਤ ਹੈ। ਉਨ੍ਹਾਂ ਕਿਹਾ ਕਿ ਖਾਂਸੀ, ਜ਼ੁਕਾਮ ਅਤੇ ਬੁਖਾਰ ਆਦਿ ਲੱਛਣ ਵਾਲੇ ਵਿਅਕਤੀ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ਸੰਪਰਕ ਕਰਨ। ਇਸ ਮੌਕੇ ਡਾਕਟਰ ਕਰਮਜੀਤ ਸਿੰਘ, ਡਾਕਟਰ ਜੇ. ਐੱਸ. ਗਿੱਲ, ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਅਮ੍ਰਿਤਜੋਤ ਸਿੰਘ, ਅਵਤਾਰ ਸਿੰਘ ਬੀ.ਈ. ਈ., ਬਲਰਾਜ ਸਿੰਘ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ
ਇਹ ਵੀ ਪੜ੍ਹੋ: ਨਾ ਕਰਫਿਊ ਤੇ ਨਾ ਕੀਤਾ ਪੁਲਸ ਦਾ ਲਿਹਾਜ਼, ਸ਼ਰੇਆਮ ਚਾੜ੍ਹ 'ਤਾ ਔਰਤ ਦਾ ਕੁਟਾਪਾ (ਵੀਡੀਓ)
ਐੱਸ. ਐੱਮ. ਓ. ਨੇ ਕੀਤੀ ਪੁਸ਼ਟੀ, 'ਕੌਰ ਬੀ ਨੂੰ ਕੀਤਾ ਗਿਆ ਕੁਆਰਨਟੀਨ' (ਵੀਡੀਓ)
NEXT STORY