ਅੰਮ੍ਰਿਤਸਰ (ਸੁਮਿਤ)— ਪੰਜਾਬ 'ਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਰਫਿਊ ਦੀ ਮਿਆਦ ਨੂੰ ਵਧਾ ਕੇ 1 ਮਈ ਤੱਕ ਕਰ ਦਿੱਤਾ ਗਿਆ ਹੈ। ਲੱਗੇ ਕਰਫਿਊ ਨੂੰ ਲੈ ਕੇ ਲੋਕ ਘਰਾਂ 'ਚ ਕੈਦ ਹੋ ਕੇ ਰਹਿ ਗਏ ਹਨ। ਸਮਾਂ ਬਤੀਤ ਕਰਨ ਲਈ ਲੋਕ ਅਕਸਰ ਗਲੀਆਂ 'ਚ ਤਾਸ਼ ਖੇਡ ਰਹੇ ਹਨ ਅਤੇ ਆਪਣੇ ਸਮਾਰਟ ਫੋਨਾਂ 'ਚ ਲੁਡੋ ਗੇਮ ਖੇਡ ਕੇ ਸਮਾਂ ਬਤੀਤ ਕਰ ਰਹੇ ਹਨ। ਲਾਕ ਡਾਊਨ ਦੌਰਾਨ ਅੱਜ ਇੰਟਰਨੈੱਟ ਦੀ ਗੇਮ 'ਲੁਡੋ' ਦਾ ਟ੍ਰੈਂਡ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਇਕ ਮਹਿਲਾ ਨੂੰ ਇਸ ਦੀ ਵੱਡੀ ਕੀਮਤ ਉਸ ਸਮੇਂ ਚੁਕਾਉਣੀ ਪਈ ਜਦੋਂ ਇਸ ਦੇ ਇਲਾਕੇ ਦੇ ਲੋਕਾਂ ਨੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ: ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ
ਦਰਅਸਲ ਅੰਮ੍ਰਿਤਸਰ ਦੇ ਰਾਮਬਾਗ ਇਲਾਕੇ 'ਚ ਇਕ ਮਹਿਲਾ ਨੇ ਆਪਣੇ ਇਲਾਕੇ 'ਚ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਸੋਸ਼ਲ ਡਿਸਟੈਂਸਿੰਗ ਦੇ ਚਲਦਿਆਂ ਲੁਡੋ ਗੇਮ ਨੂੰ ਨਾ ਖੇਡਣ।
ਇਸ ਦੇ ਉਲਟ ਲੋਕਾਂ ਨੇ ਖੇਡ ਰੋਕਣ ਦੀ ਬਜਾਏ ਮਹਿਲਾ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਮਹਿਲਾ ਨੇ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਪੂਰੀ ਗਲੀ 'ਚ ਆ ਕੇ ਸਾਰੇ ਇਲਾਕੇ ਦੇ ਲੋਕਾਂ ਨੂੰ ਫਟਕਾਰ ਲਗਾਈ ਅਤੇ ਇਸ ਦੌਰਾਨ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।
ਇਹ ਵੀ ਪੜ੍ਹੋ: ਬਲਦੇਵ ਸਿੰਘ ਦੇ ਸੰਪਰਕ ''ਚ ਰਹੇ ਇਨ੍ਹਾਂ ਲੋਕਾਂ ਨੇ ਦਿੱਤੀ ''ਕੋਰੋਨਾ'' ਨੂੰ ਮਾਤ, ਇੰਝ ਕੀਤਾ ਘਰਾਂ ਨੂੰ ਰਵਾਨਾ
ਮਹਿਲਾ ਨੇ ਦੱਸਿਆ ਕਿ ਉਸ ਦੇ ਇਲਾਕੇ 'ਚ ਕਰਫਿਊ ਦਰਮਿਆਨ ਵੀ ਲੋਕ ਇਕੱਠੇ ਹੋ ਕੇ ਲੁਡੋ ਗੇਮ ਖੇਡ ਰਹੇ ਹਨ ਅਤੇ ਇਸ ਦੇ ਨਾਲ ਹੀ ਉੱਚੀ-ਉੱਚੀ ਬੋਲਦੇ ਵੀ ਹਨ। ਉਸ ਨੇ ਦੱਸਿਆ ਕਿ ਜਦੋਂ ਮੈਂ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਮੇਰੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਅਤੇ ਮੇਰੇ 'ਤੇ ਮਖੋਲ ਵੀ ਕਰਨ ਲੱਗ ਗਏ। ਔਰਤ ਨੇ ਉਂਝ ਉਕਤ ਨੌਜਵਾਨਾਂ ਖਿਲਾਫ ਕੋਈ ਮਾਮਲਾ ਦਰਜ ਨਹੀਂ ਕਰਵਾਇਆ ਹੈ।
ਇਹ ਵੀ ਪੜ੍ਹੋ: ਕੋਰੋਨਾ ਦਾ ਖੌਫ: ਸਿਹਤ ਵਿਭਾਗ ਚੌਕਸ, ਪਾਜ਼ੀਟਿਵ ਕੇਸਾਂ ਦੇ ਸੰਪਰਕ ''ਚ ਰਹੇ 120 ਲੋਕ ਕੁਆਰੰਟਾਈਨ
ਇਕੱਠੇ ਹੋ ਕੇ ਗੇਮਾਂ ਖੇਡਣ ਦੇ ਨਾਲ-ਨਾਲ ਕਿਤੇ ਨਾ ਕਿਤੇ ਔਰਤਾਂ ਨੂੰ ਇਲਾਕੇ 'ਚ ਤੰਗ ਵੀ ਕੀਤਾ ਜਾਂਦਾ ਹੈ ਅਤੇ ਇਸ ਔਰਤ ਨੇ ਆਵਾਜ਼ ਚੁੱਕੀ ਤਾਂ ਉਸ ਦੀ ਕੁੱਟਮਾਰ ਕੀਤੀ ਗਈ, ਉਥੇ ਹੀ ਮਹਿਲਾ ਇਨਸਾਫ ਦੀ ਮੰਗ ਕਰ ਰਹੀ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਜੇਕਰ ਦੋਬਾਰਾ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਮਾਮਲਾ ਵੀ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਝੰਬਿਆ 'ਪੰਜਾਬ', ਮੌਤਾਂ ਦੇ ਮਾਮਲੇ 'ਚ ਪੂਰੇ ਦੇਸ਼ 'ਚੋਂ ਮੋਹਰੀ
ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਝੰਬਿਆ 'ਪੰਜਾਬ', ਮੌਤਾਂ ਦੇ ਮਾਮਲੇ 'ਚ ਪੂਰੇ ਦੇਸ਼ 'ਚੋਂ ਮੋਹਰੀ
NEXT STORY