ਜਲੰਧਰ (ਵਰੁਣ)— ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੰਜਾਬ 'ਚੋਂ ਹੁਣ ਤੱਕ 29 ਮਾਮਲੇ ਪਾਜ਼ੀਟਿਵ ਪਾਏ ਹਨ। ਇਸ ਦੇ ਇਲਾਵਾ ਕਈ ਸ਼ੱਕੀ ਮਰੀਜ਼ ਵੀ ਪੰਜਾਬ 'ਚ ਪਾਏ ਹਨ, ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਸ਼ੱਕੀ ਮਰੀਜ਼ ਮਿਲਣ ਦਾ ਤਾਜ਼ਾ ਮਾਮਲਾ ਜਲੰਧਰ ਦੇ ਪ੍ਰੀਤ ਨਗਰ 'ਚੋਂ ਸਾਹਮਣੇ ਆਇਆ ਹੈ, ਜਿੱਥੇ 29 ਸਾਲਾ ਨੌਜਵਾਨ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਸ਼ੱਕੀ ਮਰੀਜ਼ ਬੀਤੇ ਦਿਨੀਂ ਦਿੱਲੀ ਤੋਂ ਆਇਆ ਸੀ, ਜਿਸ ਨੂੰ ਕੁਝ ਦਿਨਾਂ ਤੋਂ ਬੁਖਾਰ, ਖਾਂਸੀ, ਜ਼ੁਕਾਮ ਹੋ ਰਿਹਾ ਸੀ। ਪਹਿਲਾਂ ਉਹ ਲੋਕਲ ਡਾਕਟਰ ਤੋਂ ਦਵਾਈ ਲੈਂਦਾ ਰਿਹਾ ਪਰ ਉਸ ਦੀ ਸਿਹਤ 'ਚ ਕੋਈ ਵੀ ਫਰਕ ਨਜ਼ਰ ਨਹੀਂ ਆਇਆ। ਹੁਣ ਉਸ ਦਾ ਬੁਖਾਰ ਤਕਰੀਬਨ 103 ਦੇ ਕਰੀਬ ਪਹੁੰਚ ਗਿਆ ਹੈ। ਬੁਖਾਰ ਵੱਧਦਾ ਦੇਖ ਪਰਿਵਾਰ ਵੱਲੋਂ ਮੈਡੀਕਲ ਟੀਮ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੈਡੀਕਲ ਟੀਮ ਉਸ ਨੂੰ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਉਣ ਲਈ ਲੈ ਗਈ ਹੈ। ਫਿਲਹਾਲ ਉਸ ਦੀ ਟੈਸਟ ਲਏ ਜਾ ਰਹੇ ਹਨ, ਜਿਸ ਦੀ ਜਾਂਚ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਉਕਤ ਸ਼ੱਕੀ ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਹੈ ਜਾਂ ਨਹੀਂ।
ਦੁਨੀਆ ਭਰ 'ਚ ਕੋਰੋਨਾ ਨਾਲ 16000 ਤੋਂ ਵੱਧ ਮੌਤਾਂ
ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦੁਨੀਆ ਭਰ 'ਚ ਕੋਰੋਨਾ ਕਾਰਨ ਲਗਭਗ 16000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ 'ਚ ਹੁਣ ਤਕ 10 ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਪੰਜਾਬ 'ਚ ਹੁਣ ਤੱਕ 1 ਦੀ ਮੌਤ ਹੋ ਚੁੱਕੀ ਹੈ ਅਤੇ 29 ਪਾਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਪੰਜਾਬ 'ਚ ਕੋਰੋਨਾ ਦਾ ਜ਼ਿਆਦਾਤਰ ਪਾਜ਼ੀਟਿਵ ਮਰੀਜ਼ ਉਹੀ ਹਨ, ਜਿਹੜੇ ਇਟਲੀ ਤੋਂ ਪਰਤੇ ਬਜ਼ੁਰਗ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ। ਪੰਜਾਬ ਸਰਕਾਰ ਨੇ ਕੋਰੋਨਾ ਦੇ ਮਾਰੂ ਪ੍ਰਭਾਵ ਨੂੰ ਰੋਕਣ ਲਈ ਸੂਬੇ 'ਚ ਅਣਮਿੱਥੇ ਸਮੇਂ ਲਈ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਕਰਫਿਊ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਪੁਲਸ ਨੂੰ ਸਖਤ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਖੌਫ : ਸੰਨੀ ਦਿਓਲ ਵਲੋਂ ਲੋਕਾਂ ਨੂੰ ਅਪੀਲ (ਵੀਡੀਓ)
ਗਿੱਪੀ ਗਰੇਵਾਲ ਨੇ ਲੋਕਾਂ ਨੂੰ ਪਾਏ ਤਰਲੇ, ਜਾਨ ਜ਼ਰੂਰੀ ਹੈ ਕੰਮ ਨਹੀਂ (ਵੀਡੀਓ)
NEXT STORY